ਹਰਿੰਦਰ ਭੁੱਲਰ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ, ਕਿਸ ਤਰ੍ਹਾਂ ਹੋਈ ਅਦਾਕਾਰੀ ਦੇ ਖੇਤਰ ‘ਚ ਸ਼ੁਰੂਆਤ

written by Shaminder | August 10, 2022

ਹਰਿੰਦਰ ਸਿੰਘ ਭੁੱਲਰ (Harinder Bhullar) ਮਨੋਰੰਜਨ ਜਗਤ ਦਾ ਮਸ਼ਹੂਰ ਸਿਤਾਰਾ ਹੈ । ਅੱਜ ਉਨ੍ਹਾਂ ਦਾ ਜਨਮਦਿਨ ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਹਰਿੰਦਰ ਭੁੱਲਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਇੰਡਸਟਰੀ ਤੋਂ ਕੀਤੀ ਸੀ । ਹਾਲਾਂਕਿ ਉਨ੍ਹਾਂ ਦਾ ਕੋਈ ਵੀ ਪਰਿਵਾਰਿਕ ਮੈਂਬਰ ਅਦਾਕਾਰੀ ਦੇ ਖੇਤਰ ‘ਚ ਨਹੀਂ ਸੀ, ਪਰ ਉਨ੍ਹਾਂ ਨੇ ਆਪਣੀ ਮਿਹਨਤ ਦੀ ਬਦੌਲਤ ਅਦਾਕਾਰੀ ਦੇ ਖੇਤਰ ‘ਚ ਆਪਣਾ ਨਾਮ ਬਣਾਇਆ । ਉਨ੍ਹਾਂ ਨੇ ਵੀਡੀਓ ਡਾਇਰੈਕਸ਼ਨ ਅਤੇ ਕਾਮਯਾਬ ਐਂਕਰ ਤੋਂ ਸਫ਼ਰ ਸ਼ੁਰੂ ਕੀਤਾ ਸੀ ।

harinder bhullar image From instagram

ਹੋਰ ਪੜ੍ਹੋ : ਅਕਸ਼ੇ ਕੁਮਾਰ ਦੀ ਫ਼ਿਲਮ ‘ਰਕਸ਼ਾ ਬੰਧਨ’ ਓਟੀਟੀ ਪਲੇਟਫਾਰਮ ‘ਤੇ ਜਾਣੋ ਕਦੋਂ ਹੋਵੇਗੀ ਰਿਲੀਜ਼

ਆਪਣੀ ਕਾਮਯਾਬੀ ਪਿੱਛੇ ਉਹ ਆਪਣੇ ਮਾਪਿਆਂ ਦੀ ਮਿਹਨਤ ਦਾ ਵੱਡਾ ਹੱਥ ਮੰਨਦੇ ਹਨ । ਉਨ੍ਹਾਂ ਦਾ ਪਰਿਵਾਰਿਕ ਪਿਛੋਕੜ ਫ਼ਿਲਮੀ ਨਹੀਂ ਸੀ ਉਨ੍ਹਾਂ ਨੇ ਆਪਣੀ ਅਣਥੱਕ ਮਿਹਨਤ ਸਦਕਾ ਆਪਣਾ ਵੱਖਰਾ ਮੁਕਾਮ ਬਣਾਇਆ ਫਿਰੋਜ਼ਪੁਰ ਸਥਿਤ ਜ਼ੀਰਾ ਦੇ ਨਿੱਕੇ ਜਿਹੇ ਪਿੰਡ ਮੀਂਹਾਸਿੰਘ ਵਾਲਾ 'ਚ ਉਨ੍ਹਾਂ ਦਾ ਜਨਮ ਹੋਇਆ ।

harinder bhullar , image From instagram

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਇੰਸਟਾਗ੍ਰਾਮ ‘ਤੇ ਫਿਰ ਫਾਲੋ ਕੀਤਾ ਸਲਮਾਨ ਖ਼ਾਨ ਨੂੰ, ਜਾਣੋ ਅਨਫਾਲੋ ਕਰਨ ਦਾ ਕਾਰਨ

ਉਨ੍ਹਾਂ ਦੇ ਨਾਨਕੇ ਜ਼ੀਰਾ 'ਚ ਰਹਿੰਦੇ ਹਨ ਅਤੇ ਨਾਨਕਿਆਂ ਕੋਲ ਰਹਿਣ ਦੌਰਾਨ ਹੀ ਉਨ੍ਹਾਂ ਨੂੰ ਫ਼ਿਲਮਾਂ ਅਤੇ ਟੀਵੀ ਦੀ ਦੁਨੀਆ 'ਚ ਆਉਣ ਦੀ ਚੇਟਕ ਲੱਗੀ ।ਕਿਉਂਕਿ ਉਨ੍ਹਾਂ ਦੇ ਮਾਮਾ ਜੀ ਉਨ੍ਹਾਂ ਨੂੰ ਅਕਸਰ ਫ਼ਿਲਮਾਂ ਵਿਖਾਉਣ ਲਈ ਲੈ ਜਾਂਦੇ ਸਨ । ਆਪਣੇ ਨਾਨਕੇ ਪਿੰਡ ਜਦੋਂ ਵੀ ਜਾਂਦੇ ਤਾਂ ਸੰਧੂ ਪੈਲੇਸ 'ਚ ਫ਼ਿਲਮ ਵੇਖਣ ਲਈ ਜਾਂਦੇ ਸਨ ।

harinder bhullar , image From instagram

ਉਨ੍ਹਾਂ ਨੇ ਪਹਿਲੀ ਵਾਰ ਸਿਨੇਮਾ 'ਚ 'ਚੰਨ ਪ੍ਰਦੇਸੀ' ਫ਼ਿਲਮ ਵੇਖੀ ਸੀ । ਇਸ ਤੋਂ ਬਾਅਦ ਹੀ ਇਸ ਫੀਲਡ 'ਚ ਜਾਣ ਦਾ ਸ਼ੌਂਕ ਜਾਗਿਆ। ਪਰ ਇਸ ਫੀਲਡ 'ਚ ਉਨ੍ਹਾਂ ਦਾ ਕੋਈ ਵੀ ਹੱਥ ਫੜਨ ਵਾਲਾ ਨਹੀਂ ਸੀ ।ਆਪਣੀ ਮਿਹਨਤ ਦੀ ਬਦੌਲਤ ਹੀ ਉਨ੍ਹਾਂ ਨੇ ਮੁਕਾਮ ਹਾਸਲ ਕੀਤਾ ਹੈ।

You may also like