ਅੱਜ ਹੈ ਮਰਹੂਮ ਗਾਇਕ ਕੁਲਵਿੰਦਰ ਢਿੱਲੋਂ ਦਾ ਜਨਮ ਦਿਨ, ਅਰਮਾਨ ਢਿੱਲੋਂ ਨੇ ਪਿਤਾ ਨੂੰ ਯਾਦ ਕਰਦੇ ਹੋਏ ਪਾਈ ਇਮੋਸ਼ਨਲ ਪੋਸਟ ਤੇ ਕਿਹਾ – ‘ਮੈਨੂੰ ਤੁਹਾਡਾ ਪੁੱਤਰ ਹੋਣ ‘ਤੇ ਮਾਣ ਹੈ’

written by Lajwinder kaur | June 07, 2021

ਕੁਝ ਅਜਿਹੀ ਸ਼ਖ਼ਸ਼ੀਅਤਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਂਦਾ ਹੈ। ਅਜਿਹੀ ਹੀ ਖ਼ਾਸ ਸ਼ਖ਼ਸ਼ੀਅਤ ਨੇ ਮਰਹੂਮ ਗਾਇਕ ਕੁਲਵਿੰਦਰ ਢਿੱਲੋਂ । ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਅਜਿਹੇ ਫਨਕਾਰ ਹੋਏ ਨੇ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਯਾਦਗਾਰ ਗੀਤ ਦਿੱਤੇ ਨੇ ਜੋ ਅੱਜ ਵੀ ਹਰ ਕਿਸੇ ਦੀ ਜ਼ੁਬਾਨ ‘ਤੇ ਚੜ੍ਹੇ ਹੋਏ ਨੇ । ਅੱਜ ਵੀ ਉਨ੍ਹਾਂ ਦੇ ਗੀਤਾਂ ਦੇ ਰਾਹੀਂ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ।

death anniversary late singer Kulwinder Dhillon image source-instagram

ਹੋਰ ਪੜ੍ਹੋ :  ਗਾਇਕਾ ਮਿਸ ਪੂਜਾ ਨੇ ਸਾਂਝਾ ਕੀਤਾ ਇਹ ਵੀਡੀਓ, ਭੂਆ-ਭਤੀਜੇ ਦਾ ਇਹ ਅੰਦਾਜ਼ ਹਰ ਇੱਕ ਨੂੰ ਆ ਰਿਹਾ ਹੈ ਪਸੰਦ, ਦੇਖੋ ਵੀਡੀਓ

Armaan Dhillon Posted Emotional Note For Kulwinder Dhillon image source-instagram

ਕਚਹਿਰੀਆਂ ਵਿੱਚ ਮੇਲੇ ਲੱਗਦੇ, ਪਾਇਆ ਲਹਿੰਗਾ ਸ਼ੀਸ਼ਿਆਂ ਵਾਲਾ, ਕਿਨ੍ਹਾਂ ਦੀ ਕੁੜੀ ਆ ਭਾਬੀ ਵਰਗੇ ਸੁਪਰ ਹਿੱਟ ਗੀਤ ਦੇਣ ਵਾਲੇ ਮਰਹੂਮ ਗਾਇਕ ਕੁਲਵਿੰਦਰ ਢਿੱਲੋਂ ਦਾ ਅੱਜ ਜਨਮਦਿਨ ਹੈ। ਜਿਸ ਕਰਕੇ ਉਨ੍ਹਾਂ ਦੇ ਪੁੱਤਰ ਅਰਮਾਨ ਢਿਲੋਂ ਨੇ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਬਰਥਡੇਅ ਵਿਸ਼ ਕੀਤਾ ਹੈ।

late singer armaan dhillon image source-instagram

ਅਰਮਾਨ ਢਿੱਲੋਂ ਨੇ ਆਪਣੇ ਪਿਤਾ ਕੁਲਵਿੰਦਰ ਢਿੱਲੋਂ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਜਨਮਦਿਨ ਮੁਬਾਰਕ ਪਿਤਾ ਜੀ..ਹਰ ਇੱਕ ਦਿਨ ਅਸੀਂ ਤੁਹਾਨੂੰ ਯਾਦ ਕਰਦੇ ਹਾਂ... ਹਮੇਸ਼ਾ ਤੁਹਾਡਾ ਬੇਟਾ ਹੋਣ ਦਾ ਮਾਣ ਮਹਿਸੂਸ ਕਰਦੇ ਹਾਂ... ਹਰ ਚੰਗੇ ਜਾਂ ਮਾੜੇ ਸਮੇਂ ਵਿੱਚ, ਅਸੀਂ ਹਮੇਸ਼ਾ ਤੁਹਾਨੂੰ ਯਾਦ ਕਰਦੇ ਹਾਂ... ਤੁਹਾਨੂੰ ਪਿਆਰ ਕਰਦੇ ਹਾਂ........ ਤੁਹਾਨੂੰ ਯਾਦ ਕਰਦੇ ਹਾਂ...ਅਸੀਂ ਤੁਹਾਡੇ ਬਗੈਰ ਅਧੂਰੇ ਹਾਂ... #kulwinderdhillon’ । ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਮਰਹੂਮ ਗਾਇਕ ਕੁਲਵਿੰਦਰ ਢਿੱਲੋਂ ਨੂੰ ਯਾਦ ਕਰ ਰਹੇ ਨੇ ।

armaan dhillon comments image source-instagram

0 Comments
0

You may also like