ਗਾਇਕ ਚੰਨੀ ਸਿੰਘ ਦਾ ਅੱਜ ਹੈ ਜਨਮ ਦਿਨ, ਪ੍ਰਸ਼ੰਸਕ ਵੀ ਦੇ ਰਹੇ ਵਧਾਈ

written by Shaminder | January 12, 2022

ਆਪਣੇ ਜ਼ਮਾਨੇ ‘ਚ ਮਸ਼ਹੂਰ ਗਾਇਕ ਰਹਿ ਚੁੱਕੇ ਚੰਨੀ ਸਿੰਘ (Channi Singh) ਦਾ ਅੱਜ ਜਨਮ ਦਿਨ (Birthday) ਹੈ । ਉਨ੍ਹਾਂ ਦੇ ਜਨਮਦਿਨ ‘ਤੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਚੰਨੀ ਸਿੰਘ ਦਾ ਜਨਮ ਪੰਜਾਬ ‘ਚ ਹੀ ਹੋਇਆ ਹੈ ।ਪਰ ਉਹ ਹੁਣ ਵਿਦੇਸ਼ ‘ਚ ਵੱਸ ਚੁੱਕੇ ਹਨ । ਜਿੱਥੇ ਉਹ ਆਪਣੇ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ । ਇਸ ਦੇ ਨਾਲ-ਨਾਲ ਉਹ ਸਮਾਜ ਸੇਵਾ ‘ਚ ਵੀ ਆਪਣਾ ਸਮਾਜ ਪ੍ਰਤੀ ਫਰਜ਼ ਨਿਭਾ ਰਹੇ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।

ਹੋਰ ਪੜ੍ਹੋ  : ਤਸਵੀਰ ‘ਤੇ ਕਮੈਂਟ ਕਰਨ ਵਾਲੇ ਨੂੰ ਦਿਲਜੀਤ ਦੋਸਾਂਝ ਨੇ ਦਿੱਤਾ ਜਵਾਬ

ਜਿਸ ‘ਚ ਭਾਬੀਏ ਨੀ ਭਾਬੀਏ ਨੀ ਸੁਣ ਭਾਬੀਏ, ਨਿੱਕਾ ਦਿਉਰ ਤੇਰਾ ਬੜਾ ਨੀ ਪਿਆਰਾ ਨੀ ਸਾਕ ਤੂੰ ਕਰਾ ਦੇ ਭਾਬੀਏ।ਮੈਨੂੰ ਚੂੜੀਆਂ ਚੜਾ ਦੇ ਚੰਨ ਵੇ ,ਚੁੰਨੀ ਉੱਡ ਉੱਡ ਜਾਏ,ਗੁੱਤ ਖੁੱਲ ਖੁੱਲ ਜਾਏ,ਕੁੜੀ ਨੂੰ ਯਾਰੋ ਕੀ ਹੋ ਗਿਆ ।ਵੇ ਵਣਜਾਰਿਆ ਕਰਮਾ ਵਾਲਿਆ,ਚਿੱਟੀਏ ਕਬੂਤਰੀਏ,ਮੱਖਣਾ ਹਾਏ ਓਏ, ਚੰਨੀ ਸਿੰਘ ਪੰਜਾਬ ਦੇ ਜੰਮਪਲ ਨੇ ਪਰ ਉਹ ਯੁ.ਕੇ ਜਾ ਕੇ ਵੱਸ ਗਏ ਸਨ ।

channi singh, image From instagram

ਕੋਈ ਸਮਾਂ ਸੀ ਉਨ੍ਹਾਂ ਦੇ ਗੀਤਾਂ ਦੀ ਪੰਜਾਬ 'ਚ ਤੂਤੀ ਬੋਲਦੀ ਸੀ,ਪਰ ਹੁਣ ਉਹ ਵਿਦੇਸ਼ 'ਚ ਆਪਣੇ ਗੀਤਾਂ ਰਾਹੀਂ ਲੋਕਾਂ ਦਾ ਮਨੋਰੰਜਨ ਕਰਦੇ ਹਨ । ਐੱਮ ਏ ਇੰਗਲਿਸ਼ 'ਚ ਕਰਨ ਵਾਲੇ ਚੰਨੀ ਸਿੰਘ ਲੈਕਚਰਰ ਬਣਨਾ ਚਾਹੁੰਦੇ ਸਨ ,ਪਰ ਕੁਦਰਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ। ਮਲੇਰਕੋਟਲਾ ਦੇ ਪਿੰਡ ਸਲਾਰ 'ਚ ਉਨ੍ਹਾਂ ਦਾ ਬਚਪਨ ਬੀਤਿਆ ।ਡੀਏਵੀ ਜਲੰਧਰ ਕਾਲਜ 'ਚ ਅੰਗਰੇਜ਼ੀ ਦੀ ਐੱਮਏ ਕੀਤੀ ।

ਪਿਤਾ ਆਰਮੀ 'ਚ ਅਫ਼ਸਰ ਸਨ । ਉਨ੍ਹਾਂ ਨੇ ਆਪਣਾ ਅਲਾਪ ਬੈਂਡ ਬਣਾਇਆ ,ਚੰਨੀ ਸਿੰਘ ਬਹੁਤ ਹੀ ਸ਼ਰਮੀਲੇ ਸੁਭਾਅ ਦੇ ਮਾਲਕ ਹਨ । ਰੈਸਲਿੰਗ 'ਚ ਵੀ ਚੈਂਪੀਅਨ ਰਹੇ ਨੇ ਚੰਨੀ ਸਿੰਘ ਅਤੇ ਕਈ ਮੁਕਾਬਲਿਆਂ 'ਚ ਉਨ੍ਹਾਂ ਨੇ ਭਾਗ ਲਿਆ । ਚੰਨੀ ਸਿੰਘ ਬੇਸ਼ੱਕ ਵਿਦੇਸ਼ ‘ਚ ਵੱਸ ਗਏ ਹਨ । ਪਰ ਉਨ੍ਹਾਂ ਦਾ ਆਪਣੇ ਦੇਸ਼ ਅਤੇ ਆਪਣੀਆਂ ਜੜਾਂ ਨੂੰ ਕਦੇ ਵੀ ਨਹੀਂ ਭੁੱਲੇ । ਉਨ੍ਹਾਂ ਨੇ ਕਿਸਾਨਾਂ ਨੂੰ ਸਮਰਪਿਤ ਕਈ ਗੀਤ ਵੀ ਕੱਢੇ ਹਨ । ਜਿਸ ਨੂੰ ਉਨ੍ਹਾਂ ਦੇ ਨਾਂਅ ‘ਤੇ ਬਣੇ ਗਏ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸ਼ੇਅਰ ਕੀਤਾ ਗਿਆ ਸੀ ।

 

You may also like