ਗਾਇਕ ਸੁਖਵਿੰਦਰ ਸੁੱਖੀ ਦੀ ਪਤਨੀ ਦਾ ਅੱਜ ਹੈ ਜਨਮ ਦਿਨ, ਤਸਵੀਰਾਂ ਸਾਂਝੀਆਂ ਕਰਕੇ ਦਿੱਤੀ ਜਨਮ ਦਿਨ ਦੀ ਵਧਾਈ

written by Shaminder | September 29, 2021

ਗਾਇਕ ਸੁਖਵਿੰਦਰ ਸੁੱਖੀ  (Sukhwinder Sukhi ) ਦੀ ਪਤਨੀ (Wife Birthday ) ਦਾ ਅੱਜ ਜਨਮ ਦਿਨ ਹੈ । ਆਪਣੀ ਪਤਨੀ ਦੇ ਜਨਮ ਦਿਨ ‘ਤੇ ਉਨ੍ਹਾਂ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਆਪਣੀ ਪਤਨੀ ਨੂੰ ਜਨਮ ਦਿਨ ਦੀ ਵਧਾਈ ਵੀ ਦਿੱਤੀ ਹੈ । ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਹੈਪੀ ਬਰਥਡੇ ਮੇਰੀ ਲਾਈਫ ਪਾਟਨਰ ਸੁਖਜੀਤ ਅਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖਣ। ਤੇਰਾ ਸਰਦਾਰ ਕਰੇ ਇੱਕੋ ਅਰਦਾਸ, ਹਰ ਜਨਮ ‘ਚ ਮੇਰੀ ਹੋਵੇ ਤੂੰ ਨੀ’।

sukhwinder sukhi  Image From Instagram

ਹੋਰ ਪੜ੍ਹੋ: ਰੈਪਰ ਅਤੇ ਸੰਗੀਤ ਕਲਾਕਾਰ ਬੋਹੇਮੀਆ ਦੀ ਵਿਗੜੀ ਸਿਹਤ, ਪੋਸਟ ਸ਼ੇਅਰ ਕਰਕੇ ਪ੍ਰਸ਼ੰਸਕਾਂ ਤੋਂ ਮੰਗੀਆਂ ਦੁਆਵਾਂ

ਸੁਖਵਿੰਦਰ ਸੁੱਖੀ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਕਈ ਸੈਲੀਬ੍ਰੇਟੀਜ਼ ਨੇ ਵੀ ਵਧਾਈ ਦਿੱਤੀ ਹੈ । ਸੁਖਵਿੰਦਰ ਸੁੱਖੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਨੇ ।

Sukhwinder sukhi ,,-min (1) Image From Instagram

ਇੱਕ ਕਿਸਾਨ ਪਰਿਵਾਰ ਦੇ ਘਰ ਪੈਦਾ ਹੋਏ ਸੁਖਵਿੰਦਰ ਸੁੱਖੀ ਇੱਕ ਆਮ ਮੱਧ ਵਰਗੀ ਪਰਿਵਾਰ ਨਾਲ ਤਾਲੁਕ ਰੱਖਦੇ ਹਨ । ਸੁਖਵਿੰਦਰ ਸੁੱਖੀ ਆਪਣੇ ਪਰਿਵਾਰ ‘ਚ ਮਹਿਜ਼ ਇੱਕ ਅਜਿਹੇ ਸ਼ਖਸ ਹਨ,ਜਿਨ੍ਹਾਂ ਨੇ ਅੱਠਵੀਂ ਜਮਾਤ ਪਾਸ ਕੀਤੀ ਹੈ ।

ਪਰ ਇੱਕ ਸਧਾਰਣ ਜਿਹੇ ਜੱਟ ਸਿੱਖ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਸੁਖਵਿੰਦਰ ਸੁੱਖੀ ਆਪਣੇ ਹਰ ਇਮਤਿਹਾਨ ‘ਚ ਟਾਪਰ ਰਹੇ ਹਨ ਭਾਵੇਂ ਉਹ 10ਵੀਂ, 12ਵੀਂ ਜਾਂ ਫਿਰ ਐੱਮ ਐੱਸ ਸੀ ਹੀ ਕਿਉਂ ਨਾ ਹੋਵੇ ਹਰ ਇਮਤਿਹਾਨ ‘ਚ ਉਨ੍ਹਾਂ ਨੇ ਟੌਪ ਕੀਤਾ ਹੈ ਪੰਜਵੀਂ ਤੋਂ ਲੈ ਕੇ ਐੱਮਐੱਸਸੀ ਤੱਕ ਉਨ੍ਹਾਂ ਨੂੰ ਫੈਲੋਸ਼ਿਪ ਮਿਲਦੀ ਰਹੀ ਹੈ ।

 

0 Comments
0

You may also like