ਅੱਜ ਰਾਤ ‘Stand Up Te Paao Khapp’ ਸ਼ੋਅ ‘ਚ ਪੰਜਾਬੀ ਜਗਤ ਦੇ ਨਾਮੀ ਕਾਮੇਡੀਅਨ ਨਰੇਸ਼ ਕਥੂਰੀਆ ਬਿਖੇਰਨਗੇ ਹਾਸਿਆਂ ਦੇ ਰੰਗ

Written by  Lajwinder kaur   |  August 16th 2021 05:31 PM  |  Updated: August 16th 2021 05:33 PM

ਅੱਜ ਰਾਤ ‘Stand Up Te Paao Khapp’ ਸ਼ੋਅ ‘ਚ ਪੰਜਾਬੀ ਜਗਤ ਦੇ ਨਾਮੀ ਕਾਮੇਡੀਅਨ ਨਰੇਸ਼ ਕਥੂਰੀਆ ਬਿਖੇਰਨਗੇ ਹਾਸਿਆਂ ਦੇ ਰੰਗ

ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਦਾ ਪੂਰਾ ਧਿਆਨ ਰੱਖਦਾ ਹੈ। ਜਿਸ ਕਰਕੇ ਪੰਜਾਬੀ ਅਤੇ ਪੰਜਾਬੀਅਤ ਨੂੰ ਆਪਣੇ ਵੱਖਰੇ ਉਪਰਾਲਿਆਂ ਦੇ ਨਾਲ ਦੁਨੀਆ ਭਰ ਦੇ ਕੋਨੇ-ਕੋਨੇ ਚ ਪਹੁੰਚਾ ਰਿਹਾ ਹੈ। ਅਜਿਹਾ ਚ ਪੀਟੀਸੀ ਪੰਜਾਬੀ ਦਾ ਨਵਾਂ ਸ਼ੋਅ ‘Stand Up Te Paao Khapp’ ਜੋ ਕਿ ਏਨੀਂ ਦਿਨੀਂ ਖੂਬ ਸੁਰਖੀਆਂ ਵਟੋਰ ਰਿਹਾ ਹੈ। ਇਸ ਸ਼ੋਅ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਅਜਿਹਾ ਸ਼ੋਅ ਹੈ ਜੋ ਕਿ ਦਰਸ਼ਕਾਂ ਨੂੰ ਹਸਾ-ਹਸਾ ਕੇ ਢਿੱਡੀਂ ਪੀੜਾਂ ਪਾ ਰਿਹਾ ਹੈ।

ptc punjabi

ਹੋਰ ਪੜ੍ਹੋ : ਕੁਲਦੀਪ ਮਾਣਕ ਦੇ ਦੋਹਤੇ ਹਸਨ ਮਾਣਕ ਲੈ ਕੇ ਆ ਰਹੇ ਨੇ ਆਪਣੀ ਨਵੀਂ ਮਿਊਜ਼ਿਕ ਐਲਬਮ ‘Rano’, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਦਿਲਚਸਪ ਪੋਸਟਰ

ਹੋਰ ਪੜ੍ਹੋ : ਕੌਰ ਬੀ ਦੇ ਪੰਜਾਬੀ ਗੀਤ 'ਲੈਜਾ ਲੈਜਾ' ਉੱਤੇ ਥਿਰਕਦੀ ਨਜ਼ਰ ਆਈਆਂ ਕਰਨਵੀਰ ਬੋਹਰਾ ਦੀਆਂ ਧੀਆਂ, ਦੇਖੋ ਵੀਡੀਓ

 

View this post on Instagram

 

A post shared by PTC Punjabi (@ptc.network)

ਅੱਜ ਰਾਤ ਇਸ ਸ਼ੋਅ ਦੇ ਨਵਾਂ ਐਪੀਸੋਡ ਚ ਸ਼ਾਮਿਲ ਹੋਣਗੇ ਪੰਜਾਬੀ ਫ਼ਿਲਮਾਂ ਦੇ ਲੇਖਕ, ਬਾਕਮਾਲ ਅਦਾਕਾਰ ਤੇ ਕਾਮੇਡੀਅਨ ਨਰੇਸ਼ ਕਥੂਰੀਆ। ਜੀ ਹਾਂ ਪੰਜਾਬੀ ਫ਼ਿਲਮਾਂ ਚ ਆਪਣੀ ਗੱਲਾਂ ਦੇ ਨਾਲ ਹਾਸੇ ਬਿਖੇਰਨ ਵਾਲੇ ਨਰੇਸ਼ ਕਥੂਰੀਆ ਆਪਣੀ ਹਾਸੇ ਵਾਲੀਆਂ ਗੱਲਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ। ਸੋ ਦੇਖਣਾ ਨਾ ਭੁੱਲਣਾ ਹੋਸਟ ਪਰਵਿੰਦਰ ਸਿੰਘ ਦੇ ਨਾਲ ‘Stand Up Te Paao Khapp’ ਅੱਜ ਰਾਤ 8.30 ਵਜੇ ਸਿਰਫ ਪੀਟੀਸੀ ਪੰਜਾਬੀ ਚੈਨਲ ਉੱਤੇ ।

 

ਇਸ ਸ਼ੋਅ ਦਾ ਪ੍ਰਸਾਰਣ ਹਰ ਸੋਮਵਾਰ ਤੋਂ ਵੀਰਵਾਰ ਕੀਤਾ ਜਾਂਦਾ ਹੈ। ਇਸ ਸ਼ੋਅ ‘ਚ ਕਈ ਸੁਪਰ ਡੁਪਰ ਕਾਮੇਡੀਅਨ ਆਪਣੀ ਕਾਮੇਡੀ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network