ਸਿੱਧੂ ਮੂਸੇਵਾਲਾ ਦੇ 'SYL' ਅਤੇ ਕੰਵਰ ਗਰੇਵਾਲ ਦੇ 'ਰਿਹਾਈ' ਗੀਤਾਂ 'ਤੇ ਲੱਗੀ ਪਾਬੰਦੀ ਵਿਰੁੱਧ 15 ਜੁਲਾਈ ਨੂੰ ਕੱਢਿਆ ਜਾਵੇਗਾ ਟਰੈਕਟਰ ਮਾਰਚ
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ‘SYL’ ਜੋ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਭਰਵਾਂ ਹੁੰਗਾਰਾ ਮਿਲਿਆ ਸੀ। ਪਰ ਰਿਲੀਜ਼ ਤੋਂ ਕੁਝ ਦਿਨਾਂ ਬਾਅਦ ਯੂਟਿਊਬ ‘ਤੇ ਭਾਰਤ ਸਰਕਾਰ ਵੱਲੋਂ ਇਸ ਗੀਤ ਉੱਤੇ ਪਾਬੰਦੀ ਲਗਾ ਦਿੱਤੀ ਗਈ ਸੀ । ਜਿਸ ਤੋਂ ਬਾਅਦ ਕੰਵਰ ਗਰੇਵਾਲ ਦਾ ਗੀਤ ਰਿਹਾਈ ਵੀ ਬੈਨ ਕਰ ਦਿੱਤਾ ਗਿਆ। ਇਸ ਗੀਤ ਉਨ੍ਹਾਂ ਨੇ ਵੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਸੀ।
ਜਿੱਥੇ ਪੂਰੇ ਪੰਜਾਬ ਅਤੇ ਦੁਨੀਆ ਭਰ ਵਿੱਚ ਸਿੱਧੂ ਮੂਸੇਵਾਲਾ ਅਤੇ ਕੰਵਰ ਗਰੇਵਾਲ ਦੇ ਪ੍ਰਸ਼ੰਸਕ ਭਾਰਤ ਵਿੱਚ ਗੀਤਾਂ ਨੂੰ ਹਟਾਉਣ ਲਈ ਯੂ-ਟਿਊਬ ਦੀ ਆਲੋਚਨਾ ਕਰ ਰਹੇ ਹਨ, ਉੱਥੇ ਹੀ ਯੂਥ ਅਕਾਲੀ ਦਲ ਇਸ ਦੇ ਵਿਰੋਧ ਵਿੱਚ ਟਰੈਕਟਰ ਮਾਰਚ ਕਰਨ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ 'ਐੱਸਵਾਈਐੱਲ' ਗੀਤ ਪਿਛਲੇ ਮਹੀਨੇ ਰਿਲੀਜ਼ ਹੋਇਆ ਸੀ, ਇਹ ਗੀਤ ਸਿੱਧੂ ਦੀ ਮੌਤ ਤੋਂ ਬਾਅਦ ਪਹਿਲਾ ਗੀਤ ਸੀ। ਪਰ ਬਾਅਦ ਵਿੱਚ ਭਾਰਤ ਵੱਲੋਂ ਯੂਟਿਊਬ ਤੋਂ ਇਸ ਗੀਤ ਨੂੰ ਹਟਾ ਦਿੱਤਾ ਗਿਆ ਸੀ। ਜੇ ਤੁਸੀਂ ਇਸ ਗੀਤ ਨੂੰ ਯੂਟਿਊਬ ਉੱਤੇ ਲੱਭਦੇ ਹੋਏ ਤਾਂ ਨੋਟੀਫਿਕੇਸ਼ਨ ਆਉਂਦੀ ਹੈ ਜਿਸ ਉੱਤੇ ਲਿਖਿਆ ਹੋਇਆ ਹੈ ਕਿ ਸਰਕਾਰ ਤੋਂ ਕਾਨੂੰਨੀ ਸ਼ਿਕਾਇਤ ਦੇ ਕਾਰਨ ਇਸ ਸਮੱਗਰੀ ਨੂੰ ਰੋਕ ਦਿੱਤਾ ਹੈ।
ਹਾਲਾਂਕਿ, ਇਹ ਖੁਲਾਸਾ ਨਹੀਂ ਕੀਤਾ ਗਿਆ ਕਿ ਕੀ ਰਾਜ ਸਰਕਾਰ ਨੇ ਭਾਰਤ ਵਿੱਚ ਗੀਤ ਨੂੰ ਹਟਾਉਣ ਦੀ ਬੇਨਤੀ ਕੀਤੀ ਸੀ ਜਾਂ ਕੇਂਦਰ ਸਰਕਾਰ ਨੇ।
ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਗੀਤ 'ਐਸਵਾਈਐਲ' ਨੂੰ ਹਟਾਏ ਜਾਣ ਤੋਂ ਕੁਝ ਦਿਨ ਬਾਅਦ, ਗਾਇਕ ਕੰਵਰ ਗਰੇਵਾਲ ਦੇ ਗੀਤ 'ਰਿਹਾਈ' 'ਤੇ ਵੀ ਸਰਕਾਰ ਦੁਆਰਾ ਦਾਇਰ ਇੱਕ ਕਾਨੂੰਨੀ ਸ਼ਿਕਾਇਤ ਦੇ ਬਾਅਦ ਭਾਰਤ ਵਿੱਚ ਪਾਬੰਦੀ ਲਗਾ ਦਿੱਤੀ ਗਈ ਸੀ। ਦੱਸ ਦਈਏ ਭਾਰਤ ਸਰਕਾਰ ਵੱਲੋਂ ਪਹਿਲਾਂ ਵੀ ਕਿਸਾਨੀ ਅੰਦੋਲਨ ਦੌਰਾਨ ਵੀ ਕਈ ਸਿੰਗਰਾਂ ਦੇ ਕਿਸਾਨੀ ਗੀਤਾਂ ਨੂੰ ਬੈਨ ਕਰ ਦਿੱਤਾ ਗਿਆ ਸੀ।