ਪੰਜਾਬੀ ਇੰਡਸਟਰੀ ਤੋਂ ਆਈ ਦੁੱਖਦਾਇਕ ਖ਼ਬਰ, ਥਿਏਟਰ ਅਤੇ ਫ਼ਿਲਮ ਅਦਾਕਾਰਾ ਦਾ ਦਿਹਾਂਤ, ਕਰਮਜੀਤ ਅਨਮੋਲ ਨੇ ਸਾਂਝੀ ਕੀਤੀ ਜਾਣਕਾਰੀ

Written by  Shaminder   |  March 19th 2021 10:04 AM  |  Updated: March 19th 2021 10:04 AM

ਪੰਜਾਬੀ ਇੰਡਸਟਰੀ ਤੋਂ ਆਈ ਦੁੱਖਦਾਇਕ ਖ਼ਬਰ, ਥਿਏਟਰ ਅਤੇ ਫ਼ਿਲਮ ਅਦਾਕਾਰਾ ਦਾ ਦਿਹਾਂਤ, ਕਰਮਜੀਤ ਅਨਮੋਲ ਨੇ ਸਾਂਝੀ ਕੀਤੀ ਜਾਣਕਾਰੀ

ਕਰਮਜੀਤ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਥਿਏਟਰ ਅਤੇ ਫਿਲਮ ਅਦਾਕਾਰਾ ਸਿਮਰਪ੍ਰੀਤ ਕੌਰ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ਫ਼ਿਲਮ ਅਤੇ ਥਿਏਟਰ ਅਦਾਕਾਰਾ ਸਿਮਰਪ੍ਰੀਤ ਕੌਰ ਸਾਡੇ ਵਿੱਚ ਨਹੀਂ ਰਹੇ ।

karamjit anmol Image From Karamjit Anmol’s Instagram

ਹੋਰ ਪੜ੍ਹੋ : ਵਧੀਆ ਸਿਹਤ ਲਈ ਜ਼ਰੂਰੀ ਹੈ ਪੂਰੀ ਨੀਂਦ, ਉਨੀਂਦਰੇ ਰਹਿਣ ਨਾਲ ਹੋ ਸਕਦੀਆਂ ਹਨ ਕਈ ਬਿਮਾਰੀਆਂ

Karamjit Anmol Image From Karamjit Anmol’s Instagram

ਵਾਹਿਗੁਰੂ ਤੁਹਾਨੂੰ ਆਪਣੇ ਚਰਨਾਂ ‘ਚ ਨਿਵਾਸ ਦੇਵੇ ਭੈਣੇ’। ਕਰਮਜੀਤ ਅਨਮੋਲ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ਤੋਂ ਬਾਅਦ ਹਰ ਕੋਈ ਇਸ ਅਦਾਕਾਰਾ ਨੂੰ ਸ਼ਰਧਾਂਜਲੀ ਦੇ ਰਿਹਾ ਹੈ ।ਕਰਮਜੀਤ ਅਨਮੋਲ ਅਕਸਰ ਆਪਣੇ ਪੁਰਾਣੇ ਸਾਥੀਆਂ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ ਅਤੇ ਅੱਜ ਜਦੋਂ ਉਨ੍ਹਾਂ ਨੂੰ ਇਸ ਅਦਾਕਾਰਾ ਦੇ ਦਿਹਾਂਤ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਨੂੰ ਡੂੰਘਾ ਦੁੱਖ ਪਹੁੰਚਿਆ ।

karamjit Image From Karamjit Anmol’s Instagram

ਕਰਮਜੀਤ ਅਨਮੋਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹੁਣ ਉਹ ਕਈ ਫ਼ਿਲਮਾਂ ‘ਚ ਨਜ਼ਰ ਆਉਣ ਵਾਲੇ ਹਨ । ਫ਼ਿਲਮ ‘ਕੁੜੀਆਂ ਜਵਾਨ, ਬਾਪੂ ਪ੍ਰੇਸ਼ਾਨ’ ‘ਚ ਜਿੱਥੇ ਉਹ ਨਜ਼ਰ ਆਉਣਗੇ ।

ਉੱਥੇ ਹੀ ਗਿੱਪੀ ਗਰੇਵਾਲ ਦੇ ਨਾਲ ਫ਼ਿਲਮ ‘ਪਾਣੀ ‘ਚ ਮਧਾਣੀ’ ‘ਚ ਵੀ ਉਹ ਦਿਖਾਈ ਦੇਣਗੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network