ਜਾਨ੍ਹਵੀ ਕਪੂਰ ਅਤੇ ਰਾਜ ਕੁਮਾਰ ਰਾਓ ਦੀ ਫ਼ਿਲਮ ‘ਰੂਹੀ’ ਦਾ ਟ੍ਰੇਲਰ ਜਾਰੀ

written by Rupinder Kaler | February 16, 2021 03:18pm

ਅਦਾਕਾਰਾ ਜਾਨ੍ਹਵੀ ਕਪੂਰ ਦੀ ਫ਼ਿਲਮ ‘ਰੂਹੀ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਇਸ ਦੇ ਟ੍ਰੇਲਰ ‘ਚ ਰਾਜ ਕੁਮਾਰ ਰਾਓ ਅਤੇ ਵਰੁਣ ਸ਼ਰਮਾ ਜਾਨ੍ਹਵੀ ਨੂੰ ਕਿਡਨੈਪ ਕਰਦੇ ਹੋਏ ਵਿਖਾਈ ਦੇ ਰਹੇ ਹਨ । ਪਰ ਮੁਸ਼ਕਿਲ ਉਦੋਂ ਖੜੀ ਹੁੰਦੀ ਹੈ ਜਦੋਂ ਜਾਨ੍ਹਵੀ ਕਪੂਰ ਆਪਣਾ ਰੂਪ ਬਦਲ ਲੈਂਦੀ ਹੈ ਅਤੇ ਉਸ ‘ਤੇ ਕਿਸੇ ਪ੍ਰੇਤ ਆਤਮਾ ਦਾ ਅਸਰ ਹੋ ਜਾਂਦਾ ਹੈ ਤਾਂ ਉਸ ਦਾ ਜੀਣਾ ਦੁੱਭਰ ਹੋ ਜਾਂਦਾ ਹੈ ।

ਫਿਰ ਇਸ ਪ੍ਰੇਤ ਆਤਮਾ ਤੋਂ ਪਿੱਛਾ ਛੁਡਵਾਉਣਾ ਦੋਹਾਂ ਲਈ ਮੁਸ਼ਕਿਲ ਹੋ ਜਾਂਦਾ ਹੈ । ਇਸ ਪ੍ਰੇਤ ਆਤਮਾ ਤੋਂ ਦੋਵੇਂ ਕਿਸ ਤਰ੍ਹਾਂ ਆਪਣਾ ਖਹਿੜਾ ਛੁਡਵਾਉਂਦੇ ਹਨ ।

ਹੋਰ ਪੜ੍ਹੋ : ਦਰਸ਼ਨ ਔਲਖ ਖਿਲਾਫ ਕਿਸਾਨੀ ਦਾ ਝੰਡਾ ਲਗਾਉਣ ਕਾਰਨ ਹੋਈ ਕਾਰਵਾਈ, ਅਦਾਕਾਰ ਨੇ ਸਾਂਝਾ ਕੀਤਾ ਵੀਡੀਓ

Roohi

ਇਹ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ। ਪਰ ਫਿਲਹਾਲ ਦਰਸ਼ਕ ਇਸ ਦੇ ਟ੍ਰੇਲਰ ਨੂੰ ਖੂਬ ਪਸੰਦ ਕਰ ਰਹੇ ਹਨ ।

roohi

ਟ੍ਰੇਲਰ  ਪ੍ਰਸ਼ੰਸਕਾਂ ਦੁਆਰਾ ਖੂਬ ਪਸੰਦ ਕੀਤਾ ਜਾ ਰਿਹਾ ਹੈ, ਨਾਲ ਹੀ ਇਹ ਫਿਲਮ ਇੱਕ ਬਲਾਕਬਸਟਰ ਬਣਨ ਦੀ ਉਮੀਦ ਹੈ। ਰੂਹੀ ਫਿਲਮ ਦੇ ਟ੍ਰੇਲਰ ਨੂੰ ਜੀਓ ਸਟੂਡੀਓ ਅਤੇ ਮੈਡੋਕ ਫਿਲਮਾਂ ਨੇ ਆਪਣੇ ਯੂਟਿਉਬ ਚੈਨਲ ਤੋਂ ਸਾਂਝਾ ਕੀਤਾ ਹੈ, ਜਿਸ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

 

View this post on Instagram

 

A post shared by Janhvi Kapoor (@janhvikapoor)


ਫਿਲਮ ਮੈਡੋਕ ਫਿਲਮਜ਼ ਅਤੇ ਜੀਓ ਸਟੂਡੀਓ ਦੇ ਬੈਨਰ ਹੇਠ ਤਿਆਰ ਕੀਤੀ ਗਈ ਹੈ।

You may also like