ਰੌਗਟੇ ਖੜ੍ਹੇ ਕਰਦਾ ਫ਼ਿਲਮ ‘ਬਾਗ਼ੀ ਦੀ ਧੀ’ ਦਾ ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼, ਆਜ਼ਾਦੀ ਦੇ ਸੰਘਰਸ਼ ਦੀ ਗਾਥਾ ਨੂੰ ਕਰ ਰਿਹਾ ਹੈ ਬਿਆਨ

written by Lajwinder kaur | November 05, 2022 10:01am

'Baghi Di Dhee' Trailer : ਅੱਜ ਅਸੀਂ ਜਿਸ ਸਮਾਜ ਵਿੱਚ ਖੁੱਲ੍ਹ ਕੇ ਸਾਹ ਲੈ ਰਹੇ ਹਾਂ, ਉਸ ਪਿੱਛੇ ਆਜ਼ਾਦੀ ਘੁਲਾਟੀਆਂ ਵੱਲੋਂ ਦਿੱਤੀਆਂ ਕੁਰਬਾਨੀਆਂ ਦਾ ਯੋਗਦਾਨ ਹੈ। ਅੰਗਰੇਜ਼ਾਂ ਦੀ ਗੁਲਾਮੀ ਤੋਂ ਛੁਟਕਾਰਾ ਪਾਉਣ ਲਈ ਦੇਸ਼ਵਾਸੀਆਂ ਨੇ ਇੱਕ ਲੰਬਾ ਸੰਘਰਸ਼ ਕੀਤਾ ਸੀ, ਜਿਸ ਤੋਂ ਬਾਅਦ ਸਾਨੂੰ ਇਹ ਆਜ਼ਾਦੀ ਹਾਸਿਲ ਹੋਈ। ਆਜ਼ਾਦੀ ਦੀ ਕੀ ਕੀਮਤ ਹੁੰਦੀ ਹੈ ਇਹ ਬਿਆਨ ਕਰ ਰਿਹਾ ਹੈ ਫ਼ਿਲਮ ‘ਬਾਗ਼ੀ ਦੀ ਧੀ’ ਦਾ ਬਾਕਮਾਲ ਟ੍ਰੇਲਰ, ਜਿਸ ਨੂੰ ਦੇਖਕੇ ਦਰਸ਼ਕਾਂ ਵਿੱਚ ਫ਼ਿਲਮ ਨੂੰ ਦੇਖਣ ਦੀ ਤਾਂਘ ਹੋਰ ਵੱਧ ਗਈ ਹੈ।

Image Source: Instagram

ਹੋਰ ਪੜ੍ਹੋ : 'ਬਾਗ਼ੀ ਦੀ ਧੀ’ ਨੂੰ ਮਿਲਣ ਦੀ ਵੱਧ ਰਹੀ ਹੈ ਤਾਂਘ, ਕਿਉਂਕਿ ਉਸ ਦਾ ਕਹਿਣਾ ਹੈ, "ਬਸ ਇਹੀ ਪਛਾਣ ਹੈ ਮੇਰੀ"

Image Source: Instagram

ਪੀਟੀਸੀ ਮੋਸ਼ਨ ਪਿਕਚਰਜ਼ ਦੀ ਫ਼ਿਲਮ ‘ਬਾਗ਼ੀ ਦੀ ਧੀ’ ਜੋ ਕਿ ਬ੍ਰਿਟਿਸ਼ ਹਕੂਮਤ ਤੋਂ ਆਜ਼ਾਦੀ ਦੇ ਸੰਘਰਸ਼ ਨੂੰ ਬਿਆਨ ਕਰੇਗੀ। ਇਹ ਇੱਕ ਅਨੋਖੀ ਕਹਾਣੀ ਹੈ ਜੋ ਕਿ ਆਜ਼ਾਦੀ ਦੀ ਲੜਾਈ ਲੜਨ ਵਾਲੇ ਇੱਕ ਗਦਰੀ ਯੋਧੇ ਦੀ ਚੌਦਾਂ ਸਾਲਾਂ ਦੀ ਧੀ ਦੇ ਆਲੇ ਦੁਆਲੇ ਘੁੰਮਦੀ ਹੈ। Baghi Di Dhee ਫ਼ਿਲਮ ਗਦਰ ਲਹਿਰ ‘ਤੇ ਅਧਾਰਿਤ ਹੈ ਜੋ ਕਿ ਗੁਲਾਮੀ ਦੇ ਚੁੰਗਲ ਤੋਂ ਆਜ਼ਾਦ ਕਰਵਾਉਣ ਦੇ ਲਈ ਪੰਜਾਬੀਆਂ ਦੇ ਹੌਸਲੇ, ਬਹਾਦਰੀ ਅਤੇ ਦ੍ਰਿੜ ਇਰਾਦੇ ਨੂੰ ਦਰਸਾਉਂਦੀ ਹੈ।

'Awakening': 'Baghi di Dhee' second poster released Image Source: Instagram

ਪ੍ਰਸਿੱਧ ਲੇਖਕ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਦੀ ਕਹਾਣੀ ‘ਤੇ ਅਧਾਰਿਤ ਇਹ ਫ਼ਿਲਮ ਇੱਕ ਵੱਖਰੇ ਵਿਸ਼ੇ ਨੂੰ ਛੂਹਦੀ ਹੈ, ਜਿਸ ਦਾ ਨਿਰਦੇਸ਼ਨ ਉੱਘੇ ਫ਼ਿਲਮ ਨਿਰਦੇਸ਼ਕ ਮੁਕੇਸ਼ ਗੌਤਮ ਵੱਲੋਂ ਕੀਤਾ ਗਿਆ ਹੈ ਅਤੇ ਪੀਟੀਸੀ ਨੈਟਵਰਕ ਦੇ ਪ੍ਰੈਜ਼ੀਡੈਂਟ ‘ਤੇ ਐੱਮ ਡੀ ਰਬਿੰਦਰ ਨਾਰਾਇਣ ਪੀਟੀਸੀ ਮੋਸ਼ਨ ਪਿਕਚਰਜ਼ ਵੱਲੋਂ ਫ਼ਿਲਮ ਦੇ ਨਿਰਮਾਤਾ ਹਨ। ਜਿੱਥੇ ਇਸ ਫ਼ਿਲਮ ਵਿੱਚ ਕੁਲਜਿੰਦਰ ਸਿੰਘ ਸਿੱਧੂ, ਦਿਲਨੂਰ ਕੌਰ, ਅਤੇ ਵਕਾਰ ਸ਼ੇਖ ਮੁੱਖ ਭੂਮਿਕਾ ‘ਚ ਨੇ, ਉੱਥੇ ਇਸ ਫ਼ਿਲਮ ਦੀ ਖ਼ਾਸ ਗੱਲ ਇਹ ਵੀ ਹੈ ਕਿ ਇਹ  ਯੁਵਾ ਪੀੜ੍ਹੀ ਨੂੰ ਆਪਣੀ ਜੜ੍ਹਾਂ ਨਾਲ ਜੋੜ ਰਹੀ ਹੈ ਅਤੇ ਦੱਸ ਰਹੀ ਹੈ ਕਿ ਸਾਡੇ ਵਡੇਰਿਆਂ ਨੇ ਆਜ਼ਾਦੀ ਦੇ ਲਈ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਹਨ। ਇਹ ਉਹ ਫ਼ਿਲਮ ਹੈ ਜੋ ਹਰ ਪੰਜਾਬੀ ਲਈ ਦੇਖਣੀ ਜ਼ਰੂਰੀ ਹੈ।

“ਵੇਖਿਓ ਜ਼ਰੂਰ, ਗੱਲ ਵੱਖਰੀ ਹੈ”, 25 ਨਵੰਬਰ ਨੂੰ ਸਿਨੇਮਾ ਘਰਾਂ ‘ਚ।

Baghi Di Dhee Official Trailer:

You may also like