ਅਕਾਂਕਸ਼ਾ ਦੁਬੇ ਦੀ ਮੌਤ ਦਾ ਮਾਮਲਾ, ਅਦਾਕਾਰਾ ਨੇ ਖੁਦਕੁਸ਼ੀ ਤੋਂ ਪਹਿਲਾਂ ਦਿੱਤੀ ਸੀ ਬ੍ਰੇਕਅੱਪ ਪਾਰਟੀ
ਅਕਾਂਕਸ਼ਾ ਦੁਬੇ (Akanksha Dubey) ਜਿਸ ਨੇ ਬੀਤੀ 26 ਮਾਰਚ ਨੂੰ ਖੁਦਕੁਸ਼ੀ ਕਰ ਲਈ ਸੀ ।ਹੁਣ ਉਸ ਦੀ ਮੌਤ ਦੇ ਨਾਲ ਸਬੰਧਤ ਇੱਕ ਹੋਰ ਅਪਡੇਟ ਸਾਹਮਣੇ ਆਈ ਹੈ । ਖਬਰਾਂ ਮੁਤਾਬਕ ਅਦਾਕਾਰਾ ਨੇ ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ ਹੀ ਬ੍ਰੇਕਅੱਪ ਪਾਰਟੀ ਦਿੱਤੀ ਸੀ ।ਮੀਡੀਆ ਰਿਪੋਰਟਸ ਮੁਤਾਬਕ ਹਾਲ ਹੀ ‘ਚ ਕੋਈ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜੋ ਕਿ ੨੫ ਮਾਰਚ ਦੀ ਦੱਸੀ ਜਾ ਰਹੀ ਹੈ ।ਇਸ ਫੁਟੇਜ ‘ਚ ਅਕਾਂਕਸ਼ਾ ਆਪਣੇ ਦੋਸਤਾਂ ਦੇ ਨਾਲ ਇੱਕ ਪੱਬ ‘ਚ ਗਈ ਸੀ ।
ਹੋਰ ਪੜ੍ਹੋ : ਹਾਲੀਵੁੱਡ ਇੰਡਸਟਰੀ ਵੀ ਸਿੱਧੂ ਮੂਸੇਵਾਲਾ ਦੀ ਫੈਨ, ਆਫੀਸ਼ੀਅਲ ਪੇਜ ‘ਤੇ ਸਾਂਝੀ ਕੀਤੀ ਗਾਇਕ ਦੇ ਬਚਪਨ ਦੀ ਤਸਵੀਰ
ਜਿੱਥੇ ਉਸ ਨੇ ਆਪਣੇ ਖ਼ਾਸ ਦੋਸਤਾਂ ਦੇ ਨਾਲ ਬ੍ਰੇਕਅੱਪ ਪਾਰਟੀ ਕੀਤੀ ਸੀ । ਯਾਨੀ ਕਿ ਇਹ ਫੁਟੇਜ ਉਸ ਦੀ ਮੌਤ ਤੋਂ ਕੁਝ ਘੰਟੇ ਪਹਿਲਾਂ ਦਾ ਹੈ ।
ਕੌਣ ਸੀ ਅਕਾਂਕਸ਼ਾ ਦੁਬੇ
ਅਕਾਂਕਸ਼ਾ ਦੁਬੇ ਭੋਜਪੁਰੀ ਮਨੋਰੰਜਨ ਜਗਤ ਦੀ ਮੰਨੀ ਪ੍ਰਮੰਨੀ ਅਦਾਕਾਰਾ ਸੀ । ਉਸ ਨੇ ਬੀਤੀ ੨੬ ਮਾਰਚ ਨੂੰ ਖੁਦਕੁਸ਼ੀ ਕਰ ਲਈ ਸੀ । 25 ਸਾਲਾਂ ਦੀ ਅਦਾਕਾਰਾ ਦੀ ਮੌਤ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਸੀ । ਘਰਦਿਆਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਉਸ ਨੇ ਖੁਦਕੁਸ਼ੀ ਕਿਉਂ ਕੀਤੀ । ਜਿਸ ਤੋਂ ਬਾਅਦ ਪੁਲਿਸ ਇਸ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਕਰ ਰਹੀ ਹੈ ਆਤੇ ਹੁਣ ਜਾਂਚ ਦੇ ਦੌਰਾਨ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਅਦਾਕਾਰਾ ਨੇ ਮੌਤ ਤੋਂ ਪਹਿਲਾਂ ਬ੍ਰੇਕਅੱਪ ਪਾਰਟੀ ਵੀ ਕੀਤੀ ਸੀ ।
ਯੂਪੀ ਦੇ ਮਿਰਜ਼ਾਪੁਰ ‘ਚ ਹੋਇਆ ਜਨਮ
1997 ‘ਚ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ‘ਚ ਜਨਮੀ ਅਕਾਂਕਸ਼ਾ ਜਦੋਂ ਤਿੰਨ ਸਾਲ ਦੀ ਸੀ ਤਾਂ ਉਹ ਮੁੰਬਈ ਆ ਗਈ ਸੀ । ਇੱਥੇ ਹੀ ਉਸ ‘ਚ ਮਾਡਲਿੰਗ, ਡਾਂਸ ਅਤੇ ਅਦਾਕਾਰੀ ਦਾ ਸ਼ੌਂਕ ਜਾਗਿਆ ਸੀ ।ਹਾਲਾਂਕਿ ਉਸ ਦੇ ਪਿਤਾ ਨਹੀਂ ਸਨ ਚਾਹੁੰਦੇ ਕਿ ਉਹ ਅਦਾਕਾਰਾ ਬਣੇ । ਉਸ ਦੇ ਪਿਤਾ ਉਸ ਨੂੰ ਅਫਸਰ ਬਨਾਉਣਾ ਚਾਹੁੰਦੇ ਸਨ, ਪਰ ਉਸ ਦੀ ਦਿਲਚਸਪੀ ਮਨੋਰੰਜਨ ਖੇਤਰ ‘ਚ ਕੁਝ ਕਰਨ ਦੀ ਸੀ ।
- PTC PUNJABI