Raj Kundra: ਸ਼ਿੱਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਹੋਇਆ ਕੋਰੋਨਾ, ਸੋਸ਼ਲ ਮੀਡੀਆ ਯਜ਼ਰਸ ਨੇ ਕਿਹਾ- 'ਇਨ੍ਹੇ ਸੇਫਟੀ ਮਾਸਕ ਯੂਜ਼ ਕਰਨ ਦੇ ਬਾਵਜੂਦ ਹੋਏ ਪੌਜ਼ੀਟਿਵ'

ਕੋਰੋਨਾ ਵਾਇਰਸ ਮੁੜ ਇੱਕ ਵਾਰ ਫਿਰ ਤੋਂ ਦੇਸ਼ 'ਚ ਦਸਤਕ ਦੇ ਚੁੱਕਾ ਹੈ। ਅਦਾਕਾਰਾ ਪੂਜਾ ਭੱਟ ਤੇ ਮਾਹੀ ਵਿਜ ਤੋਂ ਬਾਅਦ ਸ਼ਿੱਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਵੀ ਕੋਰੋਨਾ ਵਾਇਰਸ ਦੀ ਚਪੇਟ 'ਚ ਆ ਗਏ ਹਨ। ਕਈ ਲੋਕਾਂ ਨੇ ਰਾਜ ਕੁੰਦਰਾ ਨੂੰ ਮਾਸਕ ਪਹਿਨਣ ਦੇ ਬਾਵਜੂਦ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਣ ਲਈ ਟ੍ਰੋਲ ਕੀਤਾ ਹੈ।

Written by  Pushp Raj   |  March 31st 2023 05:01 PM  |  Updated: March 31st 2023 05:01 PM

Raj Kundra: ਸ਼ਿੱਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਹੋਇਆ ਕੋਰੋਨਾ, ਸੋਸ਼ਲ ਮੀਡੀਆ ਯਜ਼ਰਸ ਨੇ ਕਿਹਾ- 'ਇਨ੍ਹੇ ਸੇਫਟੀ ਮਾਸਕ ਯੂਜ਼ ਕਰਨ ਦੇ ਬਾਵਜੂਦ ਹੋਏ ਪੌਜ਼ੀਟਿਵ'

Raj Kundra tests Covid Positive: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਅਚਾਨਕ ਵਾਧੇ ਦੇ ਵਿਚਕਾਰ, ਫਿਲਮ ਇੰਡਸਟਰੀ ਇੱਕ ਵਾਰ ਫਿਰ ਮਹਾਂਮਾਰੀ ਦੇ ਸੰਕਟ ਦਾ ਸਾਹਮਣਾ ਕਰਨਾ ਸ਼ੁਰੂ ਕਰ ਦਿੱਤੀ ਹੈ। ਅਦਾਕਾਰਾ ਪੂਜਾ ਭੱਟ ਤੋਂ ਬਾਅਦ ਹੁਣ ਸ਼ਿਲਪਾ ਸ਼ੈੱਟੀ ਦੇ ਪਤੀ ਤੇ ਕਾਰੋਬਾਰੀ ਰਾਜ ਕੁੰਦਰਾ ਕੋਵਿਡ-19 ਦੀ ਲਪੇਟ 'ਚ ਆ ਗਏ ਹਨ।

 

ਮੀਡੀਆ ਰਿਪੋਰਟਸ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਜ ਕੁੰਦਰਾ ਦਾ ਕੋਰੋਨਾ ਵਾਇਰਸ ਟੈਸਟ ਪੋਜ਼ੀਟਿਵ ਆਇਆ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਕੋਵਿਡ ਪੌਜ਼ੀਟਿਵ ਹੋਣ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਲਗਾਤਾਰ ਉਨ੍ਹਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ। ਇੱਕ ਯੂਜ਼ਰ ਨੇ ਕਿਹਾ ਕਿ ਇੰਨੇਂ ਮਾਸਕ ਯੂਜ਼ ਕਰਨ ਤੇ  ਸੁਰੱਖਿਆ ਤੋਂ ਬਾਅਦ ਵੀ ਕੋਵਿਡ ਹੋਇਆ? ਇਸ ਦੇ ਨਾਲ ਹੀ ਇੰਡਸਟਰੀ ਦੇ ਕਈ ਦੋਸਤਾਂ ਅਤੇ ਰਾਜ ਕੁੰਦਰਾ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ।

ਕਈ ਲੋਕਾਂ ਨੇ ਰਾਜ ਕੁੰਦਰਾ ਨੂੰ ਮਾਸਕ ਪਹਿਨਣ ਦੇ ਬਾਵਜੂਦ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਣ ਲਈ ਟ੍ਰੋਲ ਕੀਤਾ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ, ਮੈਂ ਸੋਚਿਆ ਕਿ ਰਾਜ ਕੁੰਦਰਾ ਕੋਵਿਡ ਪਾਜ਼ੀਟਿਵ ਹੋਣ ਵਾਲੇ ਧਰਤੀ 'ਤੇ ਆਖ਼ਰੀ ਵਿਅਕਤੀ ਹੋਣਗੇ। ਜ਼ਿਕਰਯੋਗ ਹੈ ਕਿ ਪੋਰਨੋਗ੍ਰਾਫੀ ਮਾਮਲੇ 'ਚ ਕਥਿਤ ਤੌਰ 'ਤੇ ਸ਼ਾਮਲ ਹੋਣ ਤੋਂ ਬਾਅਦ ਰਾਜ ਨੂੰ ਜਨਤਕ ਥਾਵਾਂ 'ਤੇ ਵੱਖ-ਵੱਖ ਤਰ੍ਹਾਂ ਦੇ ਮਾਸਕਾਂ ਨਾਲ ਚਿਹਰਾ ਲੁਕਾਉਂਦੇ ਦੇਖਿਆ ਗਿਆ ਸੀ।

ਕਈ ਫੇਸ ਮਾਸਕ ਪਹਿਨਣ ਦੇ ਕਾਰਨ ਦਾ ਖੁਲਾਸਾ ਕਰਦੇ ਹੋਏ, ਰਾਜ ਨੇ ਕਿਹਾ, "ਮੈਂ ਇਸ ਨੂੰ ਜਨਤਾ ਲਈ ਨਹੀਂ ਪਹਿਨ ਰਿਹਾ, ਸਿਰਫ ਮੀਡੀਆ ਨੂੰ ਮੇਰੇ ਚਿਹਰੇ ਦੀਆਂ ਫੋਟੋਆਂ ਕਲਿੱਕ ਕਰਨ ਦਾ ਮੌਕਾ ਨਹੀਂ ਦੇਣਾ ਚਾਹੁੰਦਾ! ਉਨ੍ਹਾਂ ਨੇ ਮੈਨੂੰ ਜੋ ਮੀਡੀਆ ਟ੍ਰਾਇਲ ਦਿਖਾਇਆ, ਮੈਂ ਉਸ ਤੋਂ ਦੁਖੀ ਹਾਂ।

ਹੋਰ ਪੜ੍ਹੋ: Kapil Sharma: ਕਪਿਲ ਸ਼ਰਮਾ ਨੇ ਰਾਮਨਵਮੀ 'ਤੇ ਆਪਣੀ ਆਵਾਜ਼ 'ਚ ਸਾਂਝਾ ਕੀਤਾ ਸੁੰਦਰਕਾਂਡ ਪਾਠ ਦਾ ਆਡੀਓ, ਅਦਾਕਾਰ ਦੇ ਟੈਲੇਂਟ ਦੇ ਮੁਰੀਦ ਹੋਏ ਫੈਨਜ਼      

ਪਿਛਲੇ ਇੱਕ ਹਫ਼ਤੇ ਵਿੱਚ ਕਈ ਅਦਾਕਾਰਾਂ ਨੇ ਖੁਲਾਸਾ ਕੀਤਾ ਹੈ ਕਿ ਉਹ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆ ਚੁੱਕੇ ਹਨ। ਅਦਾਕਾਰਾ ਮਾਹੀ ਵਿੱਜ ਨੇ ਕਿਹਾ ਕਿ ਕੋਰੋਨਾਂ ਪੌਜ਼ੀਟਿਵ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਸੀ ਤੇ ਕਿਹਾ ਕਿ ਉਹ ਸਾਰੀਆਂ ਸਾਵਧਾਨੀਆਂ ਵਰਤ ਰਹੀ ਹੈ ਅਤੇ ਆਪਣੇ ਬੱਚਿਆਂ ਤੋਂ ਦੂਰ ਰਹਿ ਰਹੀ ਹੈ। ਦੂਜੇ ਪਾਸੇ ਅਭਿਨੇਤਰੀ ਪੂਜਾ ਭੱਟ ਨੇ ਇੱਕ ਪੋਸਟ ਵਿੱਚ ਕਿਹਾ, 'ਠੀਕ 3 ਸਾਲ ਬਾਅਦ, ਮੈਂਨੂੰ ਪਹਿਲੀ ਵਾਰ ਕੋਵਿਡ ਹੋਇਆ ਹੈ। ਇਸ ਦੌਰਾਨ ਦੋਹਾਂ ਕਲਾਕਾਰਾਂ ਨੇ ਲੋਕਾਂ ਮਾਸਕ ਪਾਉਣ ਤੇ ਕੋਰੋਨਾ ਸਬੰਧੀ ਸਾਵਧਾਨੀਆਂ ਵਰਤਣ ਲਈ ਕਿਹਾ ਹੈ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network