ਭਾਈ ਤਾਰੂ ਸਿੰਘ ਜੀ ਜਨਮ ਦਿਹਾੜੇ ‘ਤੇ ਸਤਵਿੰਦਰ ਬੁੱਗਾ ਨੇ ਯਾਦ ਕਰਦੇ ਹੋਏ ਦਿੱਤੀ ਸ਼ਰਧਾਂਜਲੀ

written by Shaminder | October 09, 2020

ਸਿੱਖ ਧਰਮ ਲਾਸਾਨੀ ਕੁਰਬਾਨੀਆਂ ਦੇ ਨਾਲ ਭਰਿਆ ਹੋਇਆ ਹੈ । ਇਨ੍ਹਾਂ ਸ਼ਹਾਦਤਾਂ ਦੀ ਬਦੌਲਤ ਹੀ ਅੱਜ ਸਿੱਖ ਧਰਮ ਕਾਇਮ ਹੈ । ਉਨ੍ਹਾਂ ਸ਼ਹੀਦਾਂ ਚੋਂ ਇੱਕ ਸਨ ਭਾਈ ਤਾਰੂ ਸਿੰਘ ਜੀ । ਜਿਨ੍ਹਾਂ ਦੀ ਸ਼ਹਾਦਤ ਨੂੰ ਅੱਜ ਯਾਦ ਕੀਤਾ ਜਾ ਰਿਹਾ ਹੈ ।

Satwinder bugga Satwinder bugga

ਗਾਇਕ ਸਤਵਿੰਦਰ ਬੁੱਗਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਭਾਈ ਤਾਰੂ ਸਿੰਘ ਜੀ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਦੇ ਜਨਮ ਦਿਹਾੜੇ ‘ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਨ ।

ਹੋਰ ਪੜ੍ਹੋ : ਗਾਇਕ ਸਤਵਿੰਦਰ ਬੁੱਗਾ ਕਰ ਰਹੇ ਆਪਣੇ ਪਿਤਾ ਜੀ ਦੀ ਸੇਵਾ, ਕਿਹਾ ‘ਬਾਪੂ ਜੀ ਦੀ ਸੇਵਾ ਅਤਿ ਜ਼ਰੂਰੀ’

satwinder satwinder

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ "ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਣ ਵਾਲੇ ਸਿਦਕ ਦੀ 'ਅਨੁੱਠੀ ਮਿਸਾਲ' ਦੇਣ ਵਾਲੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਜਨਮ ਦਿਹਾੜੇ 'ਤੇ ਉਨ੍ਹਾਂ ਨੂੰ ਕੋਟਿ-ਕੋਟਿ ਪ੍ਰਣਾਮ।

satwinder-bugga satwinder-bugga

ਭਾਈ ਤਾਰੂ ਸਿੰਘ ਜੀ ਦਾ ਸਿੱਖੀ ਪ੍ਰਤੀ ਪ੍ਰੇਮ ਸਿੱਖ ਕੌਮ ਦੇ ਮਨਾਂ 'ਚ ਹਮੇਸ਼ਾ ਪ੍ਰੇਰਣਾ ਬਣ ਕੇ ਵੱਸਿਆ ਰਹੇਗਾ।

ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਾਈ ਤਾਰੂ ਸਿੰਘ ਜੀ ਦੇ ਜਨਮ ਦਿਹਾੜੇ ‘ਤੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਟਵੀਟ ਕੀਤਾ ਹੈ ।

https://twitter.com/narendramodi/status/1314475166877929473

 

You may also like