
ਤੁਨੀਸ਼ਾ ਸ਼ਰਮਾ (Tunisha Sharma) ਦਾ ਅੰਤਿਮ ਸਸਕਾਰ ਅੱਜ ਕਰ ਦਿੱਤਾ ਗਿਆ ਹੈ । ਇਸ ਮੌਕੇ ਮਨੋਰੰਜਨ ਜਗਤ ਦੇ ਕਈ ਸਿਤਾਰਿਆਂ ਨੇ ਨਮ ਅੱਖਾਂ ਦੇ ਨਾਲ ਅਦਾਕਾਰਾਂ ਨੂੰ ਅੰਮਿਤ ਵਿਦਾਈ ਦਿੱਤੀ । ਇਸ ਮੌਕੇ ਅਦਾਕਾਰਾ ਅਵਨੀਤ ਕੌਰ (Avneet Kaur) ਵੀ ਭਾਵੁਕ ਨਜ਼ਰ ਆਈ ।

ਤੁਨੀਸ਼ਾ ਮਹਿਜ਼ 20 ਸਾਲਾਂ ਦੀ ਸੀ ਅਤੇ ਹੁਣ ਤੱਕ ਕਈ ਫ਼ਿਲਮਾਂ ਅਤੇ ਟੀਵੀ ਸੀਰੀਅਲ ‘ਚ ਕੰਮ ਕਰ ਚੁੱਕੀ ਸੀ । ਦੱਸ ਦਈਏ ਕਿ ਅਦਾਕਾਰਾ ਨੇ ਬੀਤੇ ਦਿਨ ਆਪਣੇ ਮੇਕਅੱਪ ਰੂਮ ‘ਚ ਸੂਸਾਈਡ ਕਰ ਲਿਆ ਸੀ । ਇਸ ਮਾਮਲੇ ‘ਚ ਪੁਲਿਸ ਨੇ ਤੁਨੀਸ਼ਾ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹੈ ।
ਹੋਰ ਪੜ੍ਹੋ : ਦੋਵੇਲੀਨਾ ਭੱਟਾਚਾਰਜੀ ਨੇ ਵਿਆਹ ‘ਤੇ ਸਹੇਲੀ ਦੇ ਨਾਲ ਡਾਂਸ ਫਲੋਰ ‘ਤੇ ਇੰਝ ਕੀਤੀ ਮਸਤੀ,ਲੋਕ ਕਰਨ ਲੱਗੇ ਇਸ ਤਰ੍ਹਾਂ ਦੇ ਕਮੈਂਟਸ
ਪੁਲਿਸ ਉਸ ਦੇ ਪ੍ਰੇਮੀ ਤੋਂ ਇਸ ਮਾਮਲੇ ‘ਚ ਪੁੱਛਗਿੱਛ ਕਰ ਰਹੀ ਹੈ ।ਤੁਨੀਸ਼ਾ ਚਾਰ ਦਿਨ ਦੇ ਪੁਲਿਸ ਰਿਮਾਂਡ ‘ਤੇ ਹੈ । ਦੱਸਿਆ ਜਾ ਰਿਹਾ ਹੈ ਕਿ ਸ਼ੀਜ਼ਾਨ ਪੁਲਿਸ ਦੇ ਸਾਹਮਣੇ ਲਗਾਤਾਰ ਆਪਣੇ ਬਿਆਨ ਬਦਲ ਰਿਹਾ ਹੈ । ਪੁਲਿਸ ਹਿਰਾਸਤ ‘ਚ ਸ਼ੀਜ਼ਾਨ ਮੁਹੰਮਦ ਖ਼ਾਨ ਪੁਲਿਸ ਨੂੰ ਤੁਨੀਸ਼ਾ ਸ਼ਰਮਾ ਦੇ ਨਾਲ ਆਪਣੇ ਬ੍ਰੇਕਅੱਪ ਦੀਆਂ ਵੱਖ-ਵੱਖ ਕਹਾਣੀਆਂ ਸੁਣਾ ਰਿਹਾ ਹੈ ।
ਹੁਣ ਇੱਕ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਪੁੱਛਗਿੱਛ ਦੇ ਦੌਰਾਨ ਉਹ ਫੁੱਟ ਫੁੱਟ ਕੇ ਰੋਣ ਲੱਗ ਪਿਆ । ਤਨੁਸ਼ਾ ਦੀ ਮੌਤ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਕਿਸੇ ਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਤੁਨੀਸ਼ਾ ਹੁਣ ਇਸ ਦੁਨੀਆ ‘ਚ ਨਹੀਂ ਰਹੀ ਹੈ ।
View this post on Instagram