
Tunisha Sharma suicide: ਤੁਨੀਸ਼ਾ ਸ਼ਰਮਾ ਖੁਦਕੁਸ਼ੀ ਮਾਮਲੇ 'ਚ ਕਾਰਵਾਈ ਕਰਦੇ ਹੋਏ ਪੁਲਿਸ ਨੇ ਸਹਿ-ਅਦਾਕਾਰ ਤੇ ਐਕਸ ਬੁਆਏਬ੍ਰੈਂਡ ਸ਼ੀਜਾਨ ਮੁਹੰਮਦ ਖ਼ਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਸ਼ੀਜਾਨ ਮੁਹੰਮਦ ਖ਼ਾਨ 'ਤੇ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਹੈ। ਤੁਨੀਸ਼ਾ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਨੇ ਅਭਿਨੇਤਾ 'ਤੇ ਗੰਭੀਰ ਦੋਸ਼ ਲਗਾਏ ਅਤੇ ਉਸ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ।
ਹੋਰ ਪੜ੍ਹੋ : ਮਾਂ ਦੀ ਗੋਦੀ 'ਚ ਬੈਠੀ ਨਜ਼ਰ ਆ ਰਹੀ ਇਹ ਗੋਲੂ-ਮੋਲੂ ਪਿਆਰੀ ਜਿਹੀ ਬੱਚੀ ਅੱਜ ਹੈ ਬਾਲੀਵੁੱਡ ਦੀ ਸੁਪਰਸਟਾਰ, ਕੀ ਤੁਸੀਂ ਪਹਿਚਾਣਿਆ?

ਪੁਲਿਸ ਨੇ ਕਿਹਾ, "ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ ਦੇ ਸਹਿ-ਅਦਾਕਾਰ ਸ਼ੀਜਾਨ ਖ਼ਾਨ ਖ਼ਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ।" ਪੁਲਿਸ ਨੇ ਆਈਪੀਸੀ ਦੀ ਧਾਰਾ 306 ਤਹਿਤ ਮਾਮਲਾ ਦਰਜ ਕੀਤਾ ਹੈ।ਹੁਣ ਅਦਾਕਾਰ ਨੂੰ ਵਸਈ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਛੋਟੇ ਪਰਦੇ ਦੀ ਮਸ਼ਹੂਰ ਅਦਕਾਰਾ ਤੁਨੀਸ਼ਾ ਸ਼ਰਮਾ ਆਪਣੇ ਕੋ ਸਟਾਰ ਸ਼ੀਜਾਨ ਮੁਹੰਮਦ ਖ਼ਾਨ ਨਾਲ ਰਿਲੇਸ਼ਨਸ਼ਿਪ ਵਿੱਚ ਸੀ। ਦੱਸਿਆ ਜਾ ਰਿਹਾ ਹੈ ਕਿ ਹਾਲ ਹੀ 'ਚ ਸ਼ੀਜਾਨ ਨੇ ਤੁਨੀਸ਼ਾ ਸ਼ਰਮਾ ਨਾਲ ਬ੍ਰੇਕਅੱਪ ਕੀਤਾ ਸੀ। ਇਸ ਕਾਰਨ ਤੁਨੀਸ਼ਾ ਸ਼ਰਮਾ ਕਾਫ਼ੀ ਪ੍ਰੇਸ਼ਾਨ ਰਹਿਣ ਲੱਗੀ ਸੀ ਅਤੇ ਫਿਰ ਸ਼ਨੀਵਾਰ 24 ਦਸੰਬਰ ਨੂੰ ਉਨ੍ਹਾਂ ਨੇ ਸੈੱਟ 'ਤੇ ਹੀ ਮੌਤ ਨੂੰ ਗਲੇ ਲਗਾ ਲਿਆ।

ਫਿਲਹਾਲ ਤੁਨੀਸ਼ਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਜੇਜੇ ਹਸਪਤਾਲ ਭੇਜ ਦਿੱਤਾ ਗਿਆ ਹੈ। ਮੀਡੀਆ ਰਿਪੋਰਟਸ ਮੁਤਾਬਿਕ ਤੁਨੀਸ਼ਾ ਸ਼ਰਮਾ ਦਾ ਸੰਸਕਾਰ ਸ਼ਾਮ 4 ਵਜੇ ਮੁੰਬਈ ਦੇ ਮੀਰਾ ਰੋਡ ਸਥਿਤ ਸ਼ਮਸ਼ਾਨਘਾਟ 'ਚ ਕੀਤਾ ਜਾਵੇਗਾ।
20 ਸਾਲ ਦੀ ਤੁਨੀਸ਼ਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਸ਼ੋਅ 'ਭਾਰਤ ਕਾ ਵੀਰ ਪੁੱਤਰ-ਮਹਾਰਾਣਾ ਪ੍ਰਤਾਪ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਹ ਚੱਕਰਵਰਤੀ ਅਸ਼ੋਕ ਸਮਰਾਟ, ਸ਼ੇਰ-ਏ-ਪੰਜਾਬ: ਮਹਾਰਾਜਾ ਰਣਜੀਤ ਸਿੰਘ, ਇੰਟਰਨੈੱਟ ਵਾਲਾ ਲਵ, ਇਸ਼ਕ ਸੁਭਾਨੱਲਾ ਅਤੇ ਅਲੀ ਬਾਬਾ: ਦਾਸਤਾਨ-ਏ-ਕਾਬੁਲ ਵਰਗੇ ਸੀਰੀਅਲਾਂ ਵਿੱਚ ਨਜ਼ਰ ਆਈ।