ਇਸ ਟੀਵੀ ਅਦਾਕਾਰਾ ਦੀ ਕਿਡਨੀ ਹੋਈ ਫੇਲ, ਇਲਾਜ ਲਈ ਨਹੀਂ ਬਚੇ ਪੈਸੇ, ਜਾਣੋ ਕੀ ਹੈ ਕਿਡਨੀ ਖਰਾਬ ਹੋਣ ਦੇ ਕਾਰਨ!

written by Lajwinder kaur | October 02, 2022 04:31pm

Tv actress Anaya Soni suffers kidney failure : ਟੀਵੀ ਅਦਾਕਾਰਾ ਅਨਾਇਆ ਸੋਨੀ ਦੀ ਸਿਹਤ ਕਾਫ਼ੀ ਨਾਜ਼ੁਕ ਹੈ। ਟੀਵੀ ਸ਼ੋਅ 'ਮੇਰੇ ਸਾਈਂ' ਦੀ ਸ਼ੂਟਿੰਗ ਦੌਰਾਨ ਅਨਾਇਆ ਸੋਨੀ ਅਚਾਨਕ ਬੇਹੋਸ਼ ਹੋ ਗਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਕ ਰਿਪੋਰਟ ਮੁਤਾਬਕ ਸੋਨੀ ਦੀ ਹਾਲਤ ਅਜੇ ਠੀਕ ਨਹੀਂ ਹੈ। ਅਨਾਇਆ ਇੰਸਟਾ ਅਕਾਊਂਟ ਉੱਤੇ ਪੋਸਟ ਪਾ ਕੇ ਆਪਣੀ ਸਿਹਤ ਬਾਰੇ ਦੱਸਿਆ ਹੈ ਅਤੇ ਨਾਲ ਹੀ ਪ੍ਰਸ਼ੰਸਕਾਂ ਨੂੰ ਦੁਆ ਕਰਨ ਲਈ ਕਿਹਾ ਹੈ।

anaya soni health image source Instagram

ਇਸ ਤੋਂ ਇਲਾਵਾ ਅਨਾਇਆ ਦੇ ਪਿਤਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦਾ ਇੱਕ ਗੁਰਦਾ ਪੂਰੀ ਤਰ੍ਹਾਂ ਨਾਲ ਖਰਾਬ ਹੋ ਗਿਆ ਹੈ। ਅਨਾਇਆ ਦੇ ਪਿਤਾ ਨੇ ਦੱਸਿਆ ਕਿ ਅਦਾਕਾਰਾ ਦੀ ਖਰਾਬ ਹੋਈ ਕਿਡਨੀ ਨੂੰ ਜਲਦ ਹੀ ਬਦਲਣਾ ਹੋਵੇਗਾ। ਅਨਾਇਆ ਡਾਇਲਸਿਸ 'ਤੇ ਹੈ ਅਤੇ ਉਸ ਦੀ ਸਿਹਤ 'ਤੇ ਇੰਨਾ ਖਰਚ ਕੀਤਾ ਜਾ ਰਿਹਾ ਹੈ ਜਿਸ ਨੂੰ ਸੰਭਾਲਣਾ ਉਸ ਦੇ ਪਰਿਵਾਰ ਲਈ ਆਸਾਨ ਨਹੀਂ ਹੈ।

ਹੋਰ ਪੜ੍ਹੋ : ਰਾਮਾਇਣ 'ਚ ਭਗਵਾਨ ਰਾਮ ਦਾ ਕਿਰਦਾਰ ਨਿਭਾਉਣ ਵਾਲੇ ਅਰੁਣ ਗੋਵਿਲ ਨੂੰ ਵੇਖ ਉਨ੍ਹਾਂ ਦੇ ਪੈਰਾਂ 'ਚ ਡਿੱਗ ਪਈ ਇਹ ਔਰਤ, ਵੇਖੋ ਵੀਡੀਓ

ਅਨਾਇਆ ਦੇ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਹੀਂ ਹੈ ਅਤੇ ਉਨ੍ਹਾਂ ਨੂੰ ਆਪਣੀ ਬੇਟੀ ਦੇ ਇਲਾਜ ਦਾ ਖਰਚਾ ਪੂਰਾ ਕਰਨਾ ਮੁਸ਼ਕਿਲ ਹੋ ਰਿਹਾ ਹੈ। ਅਨਾਇਆ ਨੇ ਹਾਲ ਹੀ 'ਚ ਆਪਣੀ ਸਿਹਤ ਦਾ ਵੇਰਵਾ ਦਿੰਦੇ ਹੋਏ ਇੱਕ ਇੰਸਟਾ ਪੋਸਟ ਸ਼ੇਅਰ ਕੀਤੀ, ਜਿਸ 'ਚ ਉਸ ਨੇ ਕਿਹਾ, 'ਡਾਕਟਰ ਕਹਿ ਰਹੇ ਹਨ ਕਿ ਮੇਰੀ ਕਿਡਨੀ ਫੇਲ ਹੋ ਗਈ ਹੈ ਅਤੇ ਮੈਨੂੰ ਡਾਇਲਸਿਸ 'ਤੇ ਜਾਣਾ ਪਵੇਗਾ।' ਜਿਸ ਤੋਂ ਬਾਅਦ ਪ੍ਰਸ਼ੰਸਕ ਅਦਾਕਾਰਾ ਦੇ ਲਈ ਜਲਦੀ ਸਿਹਤਮੰਦ ਹੋਣ ਲਈ ਦੁਆ ਕਰ ਰਹੇ ਹਨ। ਆਓ ਜਾਣਦੇ ਹਾਂ ਗੁਰਦੇ/ਕਿਡਨੀ ਫੇਲ ਹੋਣ ਦਾ ਕਾਰਨ ਕੀ ਹੈ?

inside image of anaya soni suffers with kidney image source Instagram

ਕਿਡਨੀ ਫੇਲ ਰਾਤੋ-ਰਾਤ ਨਹੀਂ ਹੁੰਦੀ ਸਗੋਂ ਸਮਾਂ ਲੱਗਦਾ ਹੈ। ਗੁਰਦੇ ਦੀ ਅਸਫਲਤਾ ਉਦੋਂ ਵਾਪਰਦੀ ਹੈ ਜਦੋਂ ਕੋਈ ਅਜਿਹੀ ਸਥਿਤੀ ਬਣ ਜਾਂਦੀ ਹੈ ਜੋ ਕਿਡਨੀ ਫੇਲ੍ਹ ਹੋਣ ਦਾ ਕਾਰਨ ਬਣਦੀ ਹੈ। ਪੁਰਾਣੀ ਗੁਰਦੇ ਦੀ ਬਿਮਾਰੀ (CKD) ਵਿੱਚ, ਦੋਨਾਂ ਗੁਰਦਿਆਂ ਨੂੰ ਫੇਲ ਹੋਣ ਵਿੱਚ ਮਹੀਨਿਆਂ ਤੋਂ ਸਾਲ ਲੱਗ ਜਾਂਦੇ ਹਨ। ਜੇਕਰ ਇਸ ਕਾਰਨ ਕਿਡਨੀ ਫੇਲ ਹੋ ਜਾਂਦੀ ਹੈ ਤਾਂ ਇਹ ਇਸ ਦੇ ਵੱਡੇ ਕਾਰਨ ਹੋ ਸਕਦੇ ਹਨ।

ਡਾਇਬਟੀਜ਼ : ਜੇਕਰ ਕਿਸੇ ਦੀ ਸ਼ੂਗਰ ਕੰਟਰੋਲ ਨਾ ਕੀਤੀ ਜਾਵੇ ਤਾਂ ਇਹ ਸਰੀਰ ਵਿੱਚ ਬਲੱਡ ਸ਼ੂਗਰ ਨੂੰ ਵਧਾ ਦਿੰਦੀ ਹੈ ਅਤੇ ਲਗਾਤਾਰ ਜ਼ਿਆਦਾ ਸ਼ੂਗਰ ਲੈਣ ਨਾਲ ਗੁਰਦੇ ਸਮੇਤ ਸਰੀਰ ਦੇ ਹੋਰ ਅੰਗਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ।

kidney failure image image source Instagram

ਹਾਈ ਬਲੱਡ ਪ੍ਰੈਸ਼ਰ: ਹਾਈ ਬਲੱਡ ਪ੍ਰੈਸ਼ਰ ਇਹ ਦਰਸਾਉਂਦਾ ਹੈ ਕਿ ਖੂਨ ਦੀਆਂ ਨਾੜੀਆਂ ਵਿੱਚ ਖੂਨ ਕਿੰਨੀ ਤੇਜ਼ੀ ਨਾਲ ਵਹਿ ਰਿਹਾ ਹੈ। ਜੇਕਰ ਇਹ ਬਹੁਤ ਤੇਜ਼ੀ ਨਾਲ ਵਹਿੰਦਾ ਹੈ ਤਾਂ ਇਹ ਗੁਰਦਿਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਸਮੇਂ ਦੇ ਨਾਲ ਇਹ ਕਿਡਨੀ ਫੇਲ੍ਹ ਹੋ ਸਕਦਾ ਹੈ। ਕਈ ਵਾਰ ਕੁਝ ਦਿਵਾਈਆਂ ਦੇ ਸੇਵਨ ਨਾਲ ਵੀ ਕਿਡਨੀਆਂ ਖਰਾਬ ਹੋ ਜਾਂਦੀਆਂ ਹਨ।

 

 

View this post on Instagram

 

A post shared by ANAYA T SONI (@theanayasoni)

You may also like