ਮੰਗਣੀ ਤੋਂ ਇਕ ਦਿਨ ਪਹਿਲਾਂ ਇਸ ਅਦਾਕਾਰਾ ਦੇ ਚਿਹਰੇ ਦਾ ਹੋਇਆ ਅਹਿਜਾ ਹਾਲ, ਅਦਾਕਾਰਾ ਨੇ ਤਸਵੀਰ ਕੀਤੀ ਸ਼ੇਅਰ

written by Pushp Raj | September 08, 2022

TV Actress Krishna Mukherjee: ਮੰਗਣੀ ਹੋਵੇ ਜਾਂ ਵਿਆਹ, ਇਹ ਪਲ ਹਰ ਕੁੜੀ ਲਈ ਬੇਹੱਦ ਖ਼ਾਸ ਹੁੰਦਾ ਹੈ। ਹਰ ਕੁੜੀ ਇਸ ਖ਼ਾਸ ਮੌਕੇ 'ਤੇ ਸਭ ਤੋਂ ਵੱਧ ਖੂਬਸੂਰਤ ਦਿਖਣ ਦੀ ਕੋਸ਼ਿਸ਼ ਕਰਦੀ ਹੈ ਪਰ ਜੇਕਰ ਮੰਗਣੀ ਤੋਂ ਇੱਕ ਦਿਨ ਪਹਿਲਾਂ ਹੀ ਚਿਹਰੇ ਦੀ ਹਾਲਤ ਖਰਾਬ ਹੋ ਜਾਵੇ ਤਾਂ ਕੀ ਹੋਵੇਗਾ। ਅਜਿਹਾ ਹੀ ਕੁਝ ਹੋਇਆ ਮਸ਼ਹੂਰ ਟੀਵੀ ਅਦਾਕਾਰਾ ਕ੍ਰਿਸ਼ਨਾ ਮੁਖਰਜੀ ਦੇ ਨਾਲ।

image source Instagram

8 ਸਤੰਬਰ ਯਾਨੀ ਕਿ ਅੱਜ ਦੇ ਦਿਨ ਕ੍ਰਿਸ਼ਨਾ ਮੁਖਰਜੀ ਦੀ ਮੰਗਣੀ ਹੋਣ ਜਾ ਰਹੀ ਹੈ ਅਤੇ ਮੰਗਣੀ ਤੋਂ ਇੱਕ ਦਿਨ ਪਹਿਲਾਂ ਹੀ ਉਸ ਨੂੰ ਸਕਿਨ ਇਨਫੈਕਸ਼ਨ ਹੋ ਗਿਆ ਹੈ। ਜਿਸ ਕਾਰਨ ਉਸ ਦਾ ਚਿਹਰਾ ਕਾਫੀ ਖ਼ਰਾਬ ਹੋ ਜਿਸ ਕਾਰਨ ਉਹ ਕਾਫੀ ਨਿਰਾਸ਼ ਹੋ ਗਈ ਹੈ।

ਯੇ ਹੈ ਮੁਹੱਬਤੇਂ ਫੇਮ ਕ੍ਰਿਸ਼ਨਾ ਮੁਖਰਜੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੇ ਬੁੱਲ੍ਹਾਂ ਅਤੇ ਚਿਹਰੇ 'ਤੇ ਇਨਫੈਕਸ਼ਨ ਦੀ ਤਸਵੀਰ ਬਾਰੇ ਦੱਸ ਰਹੀ ਹੈ।

image source Instagram

ਅਦਾਕਾਰਾ ਦਾ ਉਦਾਮ ਮੂਡ ਵਿੱਚ ਵਿਖਾਈ ਦੇ ਰਹੀ ਹੈ। ਕਿਉਂਕਿ ਮੰਗਣੀ ਤੋਂ ਇੱਕ ਦਿਨ ਪਹਿਲਾਂ ਉਹ ਅਜਿਹਾ ਬਿਲਕੁਲ ਨਹੀਂ ਚਾਹੁੰਦੀ ਸੀ। ਵੀਡੀਓ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ 'ਚ ਲਿਖਿਆ, ''ਸੱਚਮੁੱਚ? ਮੰਗਣੀ ਤੋਂ ਇਕ ਦਿਨ ਪਹਿਲਾਂ।”

ਕੁਝ ਸਮੇਂ ਪਹਿਲਾਂ ਹੀ ਆਪਣੇ ਇੱਕ ਇੰਟਰਵਿਊ ਦੇ ਵਿੱਚ ਕ੍ਰਿਸ਼ਨਾ ਮੁਖਰਜੀ ਨੇ ਆਪਣੀ ਮੰਗਣੀ ਦਾ ਐਲਾਨ ਕੀਤਾ ਸੀ। ਅਦਾਕਾਰਾ ਨੇ ਇਹ ਵੀ ਦੱਸਿਆ ਕਿ ਉਹ ਸਾਲ 2023 ਵਿੱਚ ਵਿਆਹ ਕਰੇਗੀ। ਉਸ ਨੇ ਆਪਣੇ ਪਤੀ ਬਾਰੇ ਦੱਸਿਆ ਕਿ ਉਹ ਨੇਵੀ ਅਫਸਰ ਹੈ। ਸਾਲ 2021 ਵਿੱਚ, ਉਸ ਨੂੰ ਇੱਕ ਨੇਵੀ ਅਫਸਰ ਨਾਲ ਪਿਆਰ ਹੋ ਗਿਆ ਅਤੇ ਹੁਣ ਦੋਵੇਂ ਮੰਗਣੀ ਲਈ ਤਿਆਰ ਹਨ।

image source Instagram

ਹੋਰ ਪੜ੍ਹੋ: ਫ਼ਿਲਮ 'Thank God' ਤੋਂ ਅਜੇ ਦੇਵਗਨ ਤੇ ਸਿਧਾਰਥ ਮਲੋਹਤਰਾ ਦਾ ਫਰਸਟ ਲੁੱਕ ਆਇਆ ਸਾਹਮਣੇ, ਨਜ਼ਰ ਆਇਆ ਅਦਾਕਾਰ ਦਾ ਦਮਦਾਰ ਅੰਦਾਜ਼

ਅਜੇ ਤੱਕ ਕ੍ਰਿਸ਼ਨਾ ਨੇ ਆਪਣੇ ਹੋਣ ਵਾਲੇ ਮੰਗੇਤਰ ਦੀ ਕੋਈ ਤਸਵੀਰ ਨਹੀਂ ਦਿਖਾਈ ਹੈ ਅਤੇ ਨਾਂ ਦਾ ਖੁਲਾਸਾ ਕੀਤਾ ਹੈ। ਉਸ ਨੇ ਕਿਹਾ ਸੀ ਕਿ, ਉਹ ਆਪਣੇ ਲਈ ਜਿਹੋਂ ਜਿਹਾ ਮੁੰਡਾ ਲਭ ਰਹੀ ਸੀ , ਉਸ ਦਾ ਮੰਗੇਤਰ ਬਿਲਕੁਲ ਉਂਝ ਹੀ ਹੈ। ਉਹ ਉਸ ਦਾ ਬਹੁਤ ਧਿਆਨ ਰੱਖਦਾ ਹੈ। ਦੋਹਾਂ ਦੀ ਸੋਚ ਇੱਕੋ ਜਿਹੀ ਹੈ, ਇਸ ਲਈ ਉਨ੍ਹਾਂ ਨੇ ਆਪਣੇ ਰਿਸ਼ਤੇ ਨੂੰ ਇੱਕ ਪੱਧਰ ਹੋਰ ਅੱਗੇ ਲਿਜਾਣ ਦੀ ਸੋਚੀ ਅਤੇ ਹੁਣ ਉਨ੍ਹਾਂ ਦੀ ਮੰਗਣੀ ਹੋ ਗਈ ਹੈ।

 

You may also like