
'ਉੱਤਰਨ' ਸੀਰੀਅਲ ਦੀ ਮਸ਼ਹੂਰ ਅਦਾਕਾਰਾ ਰਸ਼ਮੀ ਦੇਸਾਈ ਆਪਣੇ ਅਦਾਕਾਰੀ ਦੇ ਨਾਲ-ਨਾਲ ਆਪਣੇ ਗਲੈਮਰਸ ਲੁੱਕ ਲਈ ਵੀ ਜਾਣੀ ਜਾਂਦੀ ਹੈ। ਬਿੱਗ ਬੌਸ ਸੀਜ਼ਨ 13 ਦਾ ਹਿੱਸਾ ਬਣਨ ਤੋਂ ਬਾਅਦ, ਲੋਕ ਉਸ ਬਾਰੇ ਹੋਰ ਜਾਣਨਾ ਚਾਹੁੰਦੇ ਹਨ । ਰਸ਼ਮੀ ਦੇਸਾਈ ਆਪਣੇ ਹਰ ਖਾਸ ਪਲ ਨੂੰ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਉਸਨੇ ਇੱਕ ਤਸਵੀਰਾਂ ਦੇ ਨਾਲ ਬਣਾਈ ਇੱਕ ਵੀਡੀਓ ਸਾਂਝੀ ਕੀਤੀ ਹੈ। ਪਰ ਖਾਸ ਗੱਲ ਇਹ ਹੈ ਕਿ ਇਸ ਤਸਵੀਰ ਦੇ ਨਾਲ ਉਸਨੇ ਆਪਣੇ ਪ੍ਰਸ਼ੰਸਕਾਂ ਨਾਲ ਆਪਣਾ ਮਨ ਸਾਂਝਾ ਕੀਤਾ ਹੈ।


ਰਸ਼ਮੀ ਦੇਸਾਈ ਨੇ ਇੰਸਟਾਗ੍ਰਾਮ ਉੱਤੇ ਇਸ ਵੀਡੀਓ ਨੂੰ ਸ਼ੇਅਰ ਕੀਤੀ ਹੈ । ਰਸ਼ਮੀ ਗੁਲਾਬੀ ਰੰਗ ਦੇ ਜੰਪ ਸੂਟ ਵਿੱਚ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਹੋਰ ਵੀ ਖੂਬਸੂਰਤ ਬਣਾਉਣ ਲਈ, ਰਸ਼ਮੀ ਆਪਣੇ ਪ੍ਰਸ਼ੰਸਕਾਂ ਨਾਲ ਵਾਇਸ ਓਵਰ ਕਰਕੇ ਆਪਣੇ ਦਿਲ ਨੂੰ ਸਾਂਝਾ ਕੀਤਾ ਹੈ। ਇਸ ਪੋਸਟ ਨੂੰ ਸਾਂਝਾ ਕਰਨ ਦੇ ਨਾਲ, ਉਹ ਕੈਪਸ਼ਨ ਵਿੱਚ ਲਿਖਦੀ ਹੈ "ਕਿਸੇ ਵੀ ਹੱਦ ਵਿੱਚ ਨਾ ਰਹੋ" ਰਸ਼ਮੀ ਦੀ ਇਹ ਪੋਸਟ ਇੰਟਰਨੈਟ 'ਤੇ ਖੂਬ ਸ਼ੇਅਰ ਹੋ ਰਹੀ ਹੈ। ਸੈਲੇਬ੍ਰਿਟੀ ਦੇ ਨਾਲ ਪ੍ਰਸ਼ੰਸਕ ਵੀ ਇਸ ਪੋਸਟ 'ਤੇ ਖੁੱਲ੍ਹ ਕੇ ਟਿੱਪਣੀ ਕਰ ਰਹੇ ਹਨ।

ਰਸ਼ਮੀ ਦੇਸਾਈ ਹੁਣ 'ਤੰਦੂਰ' ਵੈੱਬ ਸੀਰੀਜ਼ 'ਚ ਵੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਟੀਵੀ ਸੀਰੀਅਲ 'ਨਾਗਿਨ 4' 'ਚ ਵੀ ਨਜ਼ਰ ਆਈ ਸੀ। ਰਸ਼ਮੀ ਦੇਸਾਈ ਨੇ ਸੀਰੀਅਲ 'ਉੱਤਰਨ' ਨਾਲ ਟੀਵੀ ਦੀ ਦੁਨੀਆ 'ਚ ਡੈਬਿਊ ਕੀਤਾ ਸੀ। ਇਸ ਸੀਰੀਅਲ ਤੋਂ ਰਸ਼ਮੀ ਨੂੰ ਬਹੁਤ ਜ਼ਿਆਦਾ ਫੇਮ ਮਿਲਿਆ ਸੀ। ਇਸ ਤੋਂ ਇਲਾਵਾ ਉਹ ਕਈ ਨਾਮੀ ਟੀਵੀ ਸੀਰੀਅਲਾਂ ‘ਚ ਨਜ਼ਰ ਆ ਚੁੱਕੀ ਹੈ। ਰੇਸ਼ਮੀ ਦੇਸਾਈ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ।
View this post on Instagram