ਟੀਵੀ ਅਦਾਕਾਰਾ ਤੇਜਸਵੀ ਪ੍ਰਕਾਸ਼ ਨੇ ਖਰੀਦੀ ਨਵੀਂ ਕਾਰ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ

Written by  Pushp Raj   |  April 06th 2022 11:04 AM  |  Updated: April 06th 2022 11:04 AM

ਟੀਵੀ ਅਦਾਕਾਰਾ ਤੇਜਸਵੀ ਪ੍ਰਕਾਸ਼ ਨੇ ਖਰੀਦੀ ਨਵੀਂ ਕਾਰ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ

ਬਿੱਗ ਬੌਸ 15 ਦੀ ਜੇਤੂ ਤੇਜਸਵੀ ਪ੍ਰਕਾਸ਼ (Tejasswi Prakash) ਇਨ੍ਹੀਂ ਦਿਨੀਂ ਹਰ ਪਾਸੇ ਆਪਣੇ ਸ਼ੋਅ ਨਾਗਿਨ 6 (Naagin-6) ਤੇ ਕਰਨ ਕੁੰਦਰਾ ਨਾਲ ਰਿਲੇਸ਼ਨਸ਼ਿਪ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਹੁਣ ਮੁੜ ਤੇਜਸਵੀ ਪ੍ਰਕਾਸ਼ ਸੁਰਖੀਆਂ ਵਿੱਚ ਹੈ ਪਰ ਇਸ ਦਾ ਕਾਰਨ ਹੈ ਉਸ ਦੀ ਨਵੀਂ ਕਾਰ। ਤੇਜਸਵੀ ਨੇ ਨਰਾਤਿਆਂ ਦੇ ਮੌਕੇ ਆਪਣੀ ਨਵੀਂ Audi Q7 ਕਾਰ ਖਰੀਦੀ ਹੈ। ਇਸ ਦੀ ਕੀਮਤ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ।

Image Source: Instagram

ਦੱਸ ਦਈਏ ਕਿ ਤੇਜਸਵੀ ਨੂੰ ਬਿੱਗ ਬਾਸ ਵਿੱਚ ਰਹਿੰਦੇ ਹੀ ਏਕਤਾ ਕਪੂਰ ਦਾ ਸ਼ੋਅ ਨਾਗਿਨ ਮਿਲ ਗਿਆ। ਜਦੋਂ ਤੋਂ ਉਸ ਨੂੰ ਏਕਤਾ ਕਪੂਰ ਦੇ ਸ਼ੋਅ ਨਾਗਿਨ-6 ਲਈ ਚੁਣਿਆ ਗਿਆ ਹੈ, ਉਸ ਦੀ ਕਿਸਮਤ ਮਿਹਰਬਾਨ ਹੈ। ਨਾਗਿਨ-6 ਹਿੱਟ ਹੋ ਚੁੱਕਾ ਹੈ ਅਤੇ ਉਹ ਬਿੱਗ ਬੌਸ ਜਿੱਤ ਚੁੱਕੀ ਹੈ।

ਹੁਣ ਤੇਜਸਵੀ ਪ੍ਰਕਾਸ਼ ਨੇ ਆਪਣੀ ਖੁਸ਼ੀ ਦੁੱਗਣੀ ਕਰ ਦਿੱਤੀ ਜਦੋਂ ਨਵਰਾਤਰੀ ਦੇ ਮੌਕੇ 'ਤੇ ਉਨ੍ਹਾਂ ਨੇ ਮਹਿੰਗੀ ਕਾਰ ਖਰੀਦੀ ਅਤੇ ਇਸ ਦੀ ਪੂਜਾ ਕੀਤੀ। ਤੇਜਸਵੀ ਆਪਣੇ ਬੁਆਏਫ੍ਰੈਂਡ ਕਰਨ ਕੁੰਦਰਾ ਨਾਲ ਇਸ ਕਾਰ ਨੂੰ ਖਰੀਦਣ ਪਹੁੰਚੀ ਜਿੱਥੇ ਦੋਹਾਂ ਨੇ ਇੱਕਠੇ ਕਈ ਤਸਵੀਰਾਂ ਖਿਚਵਾਈਆਂ।

Image Source: Instagram

ਸੋਸ਼ਲ ਮੀਡੀਆ ਉੱਤੇ ਤੇਜਸਵੀ ਅਤੇ ਕਰਨ ਕੁੰਦਰਾ ਦੀ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਤੇਜਸਵੀ ਆਪਣੀ ਨਵੀਂ ਗੱਡੀ ਖਰੀਦ ਕੇ ਬੇਹੱਦ ਖੁਸ਼ ਵਿਖਾਈ ਦਿੱਤੀ। ਗੱਡੀ ਲੈਣ ਮਗਰੋਂ ਉਸ ਨੇ ਨਾਰੀਅਲ ਤੋੜ ਕੇ ਅਤੇ ਗੱਡੀ ਉੱਤੇ ਸਵਾਸਤਿਕ ਦਾ ਨਿਸ਼ਾਨ ਬਣਾ ਕੇ ਗੱਡੀ ਦੀ ਪੂਜਾ ਕੀਤੀ। ਇਸ ਮਗਰੋਂ ਤੇਜਸਵੀ ਤੇ ਕਰਨ ਦੋਹਾਂ ਨੇ ਨਵੀਂ ਗੱਡੀ ਦੇ ਨਾਲ ਸੈਲਫੀ ਵੀ ਲਈ। ਤੇਜਸਵੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਸ ਨੇ ਇਨ੍ਹੀਂ ਮਹਿੰਗੀ ਗੱਡੀ ਪਹਿਲੀ ਵਾਰ ਖਰੀਦੀ ਹੈ। ਇਸ ਲਈ ਉਹ ਬਹੁਤ ਖੁਸ਼ ਹੈ।

ਹੋਰ ਪੜ੍ਹੋ : ਕੀ ਜਲਦ ਹੀ ਕਰਨ ਕੁੰਦਰਾ ਤੇ ਤੇਜਸਵੀ ਪ੍ਰਕਾਸ਼ ਕਰ ਸਕਦੇ ਨੇ ਵਿਆਹ, ਜਾਣੋ ਕਰਨ ਦੇ ਪਿਤਾ ਨੇ ਕੀ ਕਿਹਾ

ਤੇਜਸਵੀ ਪ੍ਰਕਾਸ਼ਨ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਉੱਤੇ ਗੱਡੀ ਦੀ ਪਹਿਲੀ ਰਾਈਡ ਦੀ ਝਲਕ ਵੀ ਸ਼ੇਅਰ ਕੀਤੀ ਹੈ। ਇਸ ਜੋੜੀ ਦੇ ਫੈਨਜ਼ ਦੋਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ ਤੇ ਤੇਜਸਵੀ ਨੂੰ ਨਵੀਂ ਗੱਡੀ ਖਰੀਦਣ 'ਤੇ ਵਧਾਈ ਦੇ ਰਹੇ ਹਨ।

Image Source: Instagram

ਦੱਸ ਦਈਏ ਕਿ ਤੇਜਸਵੀ ਪ੍ਰਕਾਸ਼ ਨੇ Audi Q7 ਖਰੀਦੀ ਹੈ। Audi Q7 ਦੇ ਸਪੈਸੀਫਿਕੇਸ਼ਨ, ਫੀਚਰਸ ਅਤੇ ਕੀਮਤ ਦਾ ਬਜਟ ਲਗਭਗ 1 ਕਰੋੜ ਰੁਪਏ ਤੱਕ ਹੈ। ਇਸ ਦਾ ਪੈਟਰੋਲ ਇੰਜਣ 2995 ਸੀਸੀ ਹੈ, ਜੋ ਕਿ ਆਟੋਮੈਟਿਕ ਟਰਾਂਸਮਿਸ਼ਨ ਕਾਰ ਹੈ। Q7 ਮਾਈਲੇਜ ਵੇਰੀਐਂਟ ਅਤੇ ਫਿਊਲ ਕਿਸਮ ਦੇ ਆਧਾਰ 'ਤੇ 11.21 kmpl ਹੈ ਅਤੇ ਇਹ 7 ਸੀਟਰ ਕਾਰ ਹੈ। ਰਿਪੋਰਟਾਂ ਮੁਤਾਬਕ ਭਾਰਤ 'ਚ Audi Q7 ਕਾਰ ਦੀ ਕੀਮਤ 70 ਤੋਂ 90 ਲੱਖ ਰੁਪਏ ਦੇ ਵਿਚਕਾਰ ਹੈ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network