ਕੀ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਐਂਟਰੀ ਕਰਨ ਜਾ ਰਹੀ ਹੈ ਹਿੰਦੀ ਟੀਵੀ ਇੰਡਸਟਰੀ ਦੀ ਇਹ ਅਦਾਕਾਰਾ !

Written by  Shaminder   |  June 01st 2019 01:00 PM  |  Updated: June 01st 2019 01:00 PM

ਕੀ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਐਂਟਰੀ ਕਰਨ ਜਾ ਰਹੀ ਹੈ ਹਿੰਦੀ ਟੀਵੀ ਇੰਡਸਟਰੀ ਦੀ ਇਹ ਅਦਾਕਾਰਾ !

ਕਰਿਸ਼ਮਾ ਤੰਨਾ  ਹਿੰਦੀ ਟੀਵੀ ਇੰਡਸਟਰੀ ਦਾ ਇੱਕ ਮੰਨਿਆ ਪ੍ਰਮੰਨਿਆ ਚਿਹਰਾ ਹੈ । ਪਰ ਹੁਣ ਹਿੰਦੀ ਟੀਵੀ ਇੰਡਸਟਰੀ ਦੀ ਇਹ ਅਦਾਕਾਰਾ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਜਲਦ ਹੀ ਐਂਟਰੀ ਕਰਨ ਜਾ ਰਹੀ ਹੈ । ਪਿਛਲੇ ਦਿਨੀਂ ਉਨ੍ਹਾਂ ਦਾ ਕੁਲਵਿੰਦਰ ਬਿੱਲਾ ਨਾਲ ਇੱਕ ਵੀਡੀਓ ਵੀ ਸਾਹਮਣੇ ਆਇਆ ਸੀ । ਜਿਸ 'ਚ ਉਹ ਕੁਲਵਿੰਦਰ ਬਿੱਲਾ ਦੇ ਨਾਲ ਘੈਂਟ ਗੀਤ ਦੀ ਗੱਲ ਕਰ ਰਹੀ ਸੀ ।

ਹੋਰ ਵੇਖੋ:ਕੁਲਵਿੰਦਰ ਬਿੱਲਾ ਨੇ ਕਰਿਸ਼ਮਾ ਤੰਨਾ ਦੀ ਪੂਰੀ ਕੀਤੀ ਇੱਛਾ, ਵੀਡਿਓ ਵਾਇਰਲ

https://www.instagram.com/p/BxwHHNQnJmf/

ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਜਲਦ ਹੀ  ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਐਂਟਰੀ ਕਰ ਸਕਦੀ ਹੈ । ਹਿੰਦੀ ਟੀਵੀ ਇੰਡਸਟਰੀ ਦੀ ਇਸ ਅਦਾਕਾਰਾ ਨੇ 2001 'ਚ ਉਦੋਂ ਵੱਡਾ ਨਾਮ ਕਮਾਇਆ ਸੀ ਜਦੋਂ ਉਸ ਨੇ ਟੀਵੀ ਸ਼ੋਅ ਬਿੱਗ ਬਾਸ ਦਾ ਖਿਤਾਬ ਜਿੱਤਿਆ ਸੀ ।

https://www.instagram.com/p/BxESzcyhDKs/

ਫ਼ਿਲਹਾਲ ਉਹ ਆਪਣੇ ਕਈ ਪ੍ਰਾਜੈਕਟਾਂ 'ਚ ਰੁੱਝੀ ਹੋਈ ਹੈ । ਕਰਿਸ਼ਮਾ ਤੰਨਾ ਦੀਆਂ ਪਾਲੀਵੁੱਡ 'ਚ ਐਂਟਰੀ ਕਰਨ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਪਰ ਇਸ ਬਾਰੇ ਉਨ੍ਹਾਂ ਨੇ ਖ਼ੁਦ ਕੋਈ ਵੀ ਐਲਾਨ ਨਹੀਂ ਕੀਤਾ।

https://www.instagram.com/p/ByDU2eIHuY6/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network