43 ਸਾਲਾਂ ਦੀ ਉਮਰ 'ਚ ਮਾਂ ਬਣੀ ਛੋਟੇ ਪਰਦੇ ਦੀ ਕਵੀਨ ਏਕਤਾ ਕਪੂਰ 

written by Rupinder Kaler | January 31, 2019

ਛੋਟੇ ਪਰਦੇ ਦੀ ਕਵੀਨ ਅਤੇ ਪ੍ਰੋਡਿਊਸਰ ਏਕਤਾ ਕਪੂਰ ਮਾਂ ਬਣ ਗਈ ਹੈ । ਏਕਤਾ ਦੇ ਘਰ ਬੇਟੇ ਨੇ ਜਨਮ ਲਿਆ ਹੈ । ਖਬਰਾਂ ਮੁਤਾਬਿਕ ਏਕਤਾ ਦੇ ਬੇਟੇ ਦਾ ਜਨਮ 27 ਜਨਵਰੀ ਨੂੰ ਹੋਇਆ ਸੀ । ਜੱਚਾ ਬੱਚਾ ਪੂਰੀ ਤਰ੍ਹਾਂ ਤੰਦਰੂਸਤ ਹੈ ਤੇ ਛੇਤੀ ਹੀ ਉਹ ਘਰ ਆ ਜਾਣਗੇ ।

https://www.instagram.com/p/BqynyvWHzxA/?utm_source=ig_embed

ਏਕਤਾ ਕਪੂਰ ਨੇ ਹਾਲੇ ਤੱਕ ਇਸ ਦਾ ਖੁਲਾਸਾ ਨਹੀ ਕੀਤਾ । ਸ਼ਾਇਦ ਇਸ ਲਈ ਕਿ ਉਹ ਘਰ ਪਹੁੰਚਣ ਦਾ ਇੰਤਜ਼ਾਰ ਕਰ ਰਹੀ ਹੈ ਕਿਉਂਕਿ ਏਕਤਾ ਲਈ ਇਹ ਬਹੁਤ ਹੀ ਭਾਵੁਕ ਪਲ ਹੈ । ਮਾਂ ਬਣਨ ਤੋਂ ਬਾਅਦ ਉਹਨਾਂ ਦੀਆਂ ਨਵੀਆਂ ਜ਼ਿੰਮੇਵਾਰੀਆਂ ਤੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੋਣ ਵਾਲੀ ਹੈ ।

Tusshar Kapoor's son Laksshya Tusshar Kapoor's son Laksshya

ਤੁਹਾਨੂੰ ਦੱਸ ਦਿੰਦੇ ਹਾਂ ਕਿ ਏਕਤਾ ਕਪੂਰ ਤੋਂ ਪਹਿਲਾਂ ਕਰਨ ਜ਼ੋਹਰ, ਤੁਸ਼ਾਰ ਕਪੂਰ, ਫਰਹਾ ਖਾਨ, ਆਮਿਰ ਖਾਨ, ਸ਼ਾਹਰੁਖ ਖਾਨ ਸਮੇਤ ਕਈ ਸਿਤਾਰੇ ਸਰੋਗੇਸੀ ਤੇ ਜਰੀਏ ਮਾਤਾ ਪਿਤਾ ਬਣ ਚੁੱਕੇ ਹਨ ।

You may also like