ਵਿਆਹ ਦੀ ਸਾਲਗਿਰ੍ਹਾ 'ਤੇ ਅਕਸ਼ੇ ਕੁਮਾਰ ਤੇ ਟਵਿੰਕਲ ਖੰਨਾ ਨੇ ਕੀਤੀ ਮੁੱਕੇਬਾਜ਼ੀ, ਦੇਖੋ ਵੀਡਿਓ 

written by Rupinder Kaler | January 17, 2019

ਬਾਲੀਵੁੱਡ ਜੋੜੀ ਅਕਸ਼ੇ ਕੁਮਾਰ ਅਤੇ ਟਵਿੰਕਲ ਖੰਨਾ ਆਪਣੀ 18 ਵੀਂ ਵੈਡਿੰਗ ਐਨੀਵਰਸਰੀ ਮਨਾ ਰਹੇ ਹਨ ।ਖਬਰਾਂ ਮੁਤਾਬਿਕ ਇਸ ਜੋੜੀ ਨੇ ਭਾਵਂੇ ਕੁਝ ਖਾਸ ਕਰਨ ਦੀ ਯੋਜਨਾ ਨਹੀਂ ਬਣਾਈ ਪਰ ਇਹ ਜੋੜੀ ਇੱਕ ਦੂਜੇ ਨਾਲ ਸਮਾਂ ਬਿਤਾ ਰਹੀ ਹੈ ।ਇਸ ਦਿਨ ਨੂੰ ਲੈ ਕੇ ਟਵਿੰਕਲ ਖੰਨਾ ਨੇ ਆਪਣੇ ਇੰਸਟਾਗ੍ਰਾਮ ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।

https://www.instagram.com/p/BsuRXblhej2/

ਟਵਿੰਕਲ ਖੰਨਾ ਨੇ ਇਹਨਾਂ ਤਸਵੀਰਾਂ ਦੇ ਨਾਲ ਲਿਖਿਆ ਹੈ ਕਿ ਉਹਨਾਂ ਦੇ ਪਤੀ ਨੇ ਉਹਨਾਂ ਨੂੰ ਹਰ ਚੀਜ ਦਿੱਤੀ ਹੈ ਤੇ ਉਹ ਵੀ ਬਹੁਤ ਹੀ ਰਿਵਾਇਤੀ ਤਰੀਕੇ ਨਾਲ । ਟਵਿੰਕਲ ਖੰਨਾ ਵਾਂਗ ਅਕਸ਼ੇ ਕੁਮਾਰ ਨੇ ਵੀ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਸ਼ੇਅਰ ਕੀਤਾ ਹੈ । ਇਸ ਵੀਡਿਓ ਵਿੱਚ ਅਕਸ਼ੇ ਤੇ ਟਵਿੰਕਲ ਕਾਫੀ ਖੁਸ਼ ਨਜ਼ਰ ਆ ਰਹੇ ਹਨ । ਇਸ ਵੀਡਿਓ ਨੂੰ ਅਕਸ਼ੇ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ ‘When you’re a martial arts enthusiast teaching her the moves but She decides to use you as a punching bag instead ?? That’s how 18 years have been...Improvised and full of surprises ❤️ #TheYinToMyYang’ ਵੀਡਿਓ ਵਿੱਚ ਦੋਵੇਂ ਇੱਕ ਦੂਜੇ ਨਾਲ ਮੁੱਕੇਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਹਨ ।

https://www.instagram.com/p/Bsuoev1n1P1/

ਅਕਸ਼ੇ ਵੱਲੋਂ ਸ਼ੇਅਰ ਕੀਤੀ ਇਸ ਵੀਡਿਓ ਨੂੰ ਲੋਕ ਵੀ ਖੂਬ ਪਸੰਦ ਕਰ ਰਹੇ ਹਨ । ਇਸ ਵੀਡਿਓ ਨੂੰ ਉਹਨਾਂ ਦੇ ਪ੍ਰਸ਼ੰਸਕ ਲਾਈਕ ਕਰਨ ਦੇ ਨਾਲ ਨਾਲ ਕਮੈਂਟ ਵੀ ਕਰ ਰਹੇ ਹਨ ।

You may also like