ਕੰਗਨਾ ਰਣੌਤ ਤੇ ਉਰਫ਼ੀ ਜਾਵੇਦ ਵਿਚਾਲੇ 'ਪਠਾਨ' ਨੂੰ ਲੈ ਕੇ ਛਿੜੀ ਟਵਿੱਟਰ ਜੰਗ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

Written by  Pushp Raj   |  January 30th 2023 02:31 PM  |  Updated: January 30th 2023 03:43 PM

ਕੰਗਨਾ ਰਣੌਤ ਤੇ ਉਰਫ਼ੀ ਜਾਵੇਦ ਵਿਚਾਲੇ 'ਪਠਾਨ' ਨੂੰ ਲੈ ਕੇ ਛਿੜੀ ਟਵਿੱਟਰ ਜੰਗ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

Kangana Ranaut and Uorfi Javed on 'Pathan' : ਜਿੱਥੇ ਇੱਕ ਪਾਸੇ ਬਾਲੀਵੁੱਡ ਦੇ 'ਕਿੰਗ ਖ਼ਾਨ' ਆਪਣੀ ਫ਼ਿਲਮ 'ਪਠਾਨ' ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ। ਹਲਾਂਕਿ ਇਸ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਵੀ ਕੁਝ ਲੋਕਾਂ ਵੱਲੋਂ ਇਸ ਦਾ ਵਿਰੋਧ ਜਾਰੀ ਹੈ। ਹੁਣ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਤੇ ਉਰਫ਼ੀ ਜਾਵੇਦ ਵਿਚਾਲੇ ਵੀ 'ਪਠਾਨ' ਫ਼ਿਲਮ ਨੂੰ ਲੈ ਕੇ ਜੰਗ ਛਿੜ ਚੁੱਕੀ ਹੈ।

image Source : Instagram

ਸ਼ਾਹਰੁਖ ਖ਼ਾਨ ਦੀ ਇਸ ਫ਼ਿਲਮ ਨੇ ਕਮਾਈ ਦੇ ਮਾਮਲੇ ਵਿੱਚ ਨੇ ਦੇਸ਼ ਭਰ 'ਚ 300 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ, ਤੇ ਫ਼ਿਲਮ ਦਾ ਵਰਲਡ ਲੈਵਲ ਕਲੈਕਸ਼ਨ 500 ਕਰੋੜ ਨੂੰ ਪਾਰ ਕਰ ਗਿਆ ਹੈ। ਹਰ ਪਾਸੇ ਪਠਾਨ ਦੀ ਹੀ ਚਰਚਾ ਹੈ।। ਇਸ ਫ਼ਿਲਮ ਦੇ ਕਲੈਕਸ਼ਨ ਨੇ ਬਾਹੂਬਲੀ 2 ਅਤੇ ਕੇਜੀਐਫ ਚੈਪਟਰ 2 ਨੂੰ ਮਾਤ ਦਿੱਤੀ ਹੈ।

ਜਿੱਥੇ ਇੱਕ ਪਾਸੇ ਸ਼ਾਹਰੁਖ ਖ਼ਾਨ ਦੇ ਫੈਨਜ਼ ਉਨ੍ਹਾਂ ਦੀ ਇਸ ਫ਼ਿਲਮ ਨੂੰ ਵੇਖਣ ਲਈ ਟਿਕਟਾਂ ਨਾਂ ਮਿਲਣ 'ਤੇ ਦੁੱਗਣੀ ਕੀਮਤ ਅਦਾ ਕਰਨ ਲਈ ਤਿਆਰ ਹਨ, ਉੱਥੇ ਹੀ ਦੂਜੇ ਪਾਸੇ ਅਜੇ ਵੀ ਬਾਈਕਾਟ ਗੈਂਗ ਵੱਲੋਂ ਇਸ ਫ਼ਿਲਮ ਦਾ ਵਿਰੋਧ ਜਾਰੀ ਹੈ। ਹਲਾਂਕਿ 'ਪਠਾਨ' ਦੇ ਕ੍ਰੇਜ਼ ਦੇ ਚੱਲਦੇ ਬਾਈਕਾਟ ਗੈਂਗ ਭਾਵੇਂ ਠੰਡੇ ਬਸਤੇ 'ਚ ਚਲਾ ਗਿਆ ਹੋਵੇ, ਪਰ ਅਜੇ ਵੀ ਕੰਗਨਾ ਰਣੌਤ ਦੀ ਆਵਾਜ਼ ਗੂੰਜ ਰਹੀ ਹੈ।

image Source : Instagram

ਜੀ ਹਾਂ ਬਾਲੀਵੁੱਡ ਦੀ ਬੇਬਾਕ ਤੇ ਪੰਗਾ ਕੁਈਨ ਦੇ ਨਾਂਅ ਨਾਲ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਨੇ ਇਸ ਫ਼ਿਲਮ ਨੂੰ ਲੈ ਕੇ ਇੱਕ ਟਵੀਟ ਕੀਤਾ ਸੀ, ਜਿਸ 'ਤੇ ਸੋਸ਼ਲ ਮੀਡੀਆ ਸਨਸੈਸ਼ਨ ਉਰਫ਼ੀ ਜਾਵੇਦ ਨੇ ਪਲਟਵਾਰ ਕਰਦੇ ਹੋਏ ਕੰਗਨਾ ਨਾਲ ਪੰਗਾ ਲੈ ਲਿਆ ਹੈ। ਕੰਗਨਾ ਤੇ ਉਰਫ਼ੀ ਵਿਚਾਲੇ ਇਸ ਫ਼ਿਲਮ ਨੂੰ ਲੈ ਕੇ ਟਵਿੱਟਰ ਜੰਗ ਛਿੜ ਚੁੱਕੀ ਹੈ।

ਦੱਸ ਦਈਏ ਕਿ ਪ੍ਰਿਆ ਨਾਂਅ ਦੀ ਇੱਕ ਟਵਿੱਟਰ ਯੂਜ਼ਰ ਨੇ ਸ਼ਾਹਰੁਖ ਖ਼ਾਨ ਦੀ ਇਸ ਫ਼ਿਲਮ ਨਾਲ ਸਬੰਧਤ ਇੱਕ ਟਵੀਟ ਸ਼ੇਅਰ ਕੀਤਾ ਸੀ। ਪ੍ਰਿਆ ਨੇ ਥੀਏਟਰ ਦੇ ਅੰਦਰ ਦਾ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਆਪਣੇ ਟਵੀਟ ਵਿੱਚ ਲਿਖਿਆ, 'ਸ਼ਾਹਰੁਖ ਖ਼ਾਨ ਤੇ ਦੀਪਿਕਾ ਪਾਦੂਕੋਣ ਨੂੰ ਫ਼ਿਲਮ 'ਪਠਾਨ' ਦੀ ਜ਼ਬਰਦਸਤ ਸਫਲਤਾ ਲਈ ਵਧਾਈ। ਪਹਿਲੀ ਗੱਲ, ਇਹ ਸਾਬਿਤ ਕਰਦੀ ਹੈ ਕਿ ਹਿੰਦੂ ਅਤੇ ਮੁਸਲਮਾਨ ਦੋਵੇਂ ਹੀ SRK ਨੂੰ ਬਰਾਬਰ ਪਿਆਰ ਕਰਦੇ ਹਨ ਤੇ ਦੂਜਾ, ਬਾਈਕਾਟ ਤੇ ਵਿਵਾਦ ਨੇ ਫ਼ਿਲਮ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਹੈ ਸਗੋਂ ਇਸ ਦੀ ਮਦਦ ਕੀਤੀ ਹੈ। ਤੀਜਾ, ਇਰੋਟਿਕਾ ਅਤੇ ਵਧੀਆ ਸੰਗੀਤ ਲਈ ਵੀ ਕੰਮ ਕੀਤਾ ਗਿਆ। ਚੌਥਾ ਇਹ ਕਿ ਭਾਰਤ ਸੁਪਰ ਸੈਕੂਲਰ ਹੈ। ਪ੍ਰਿਆ ਦੇ ਇਸ ਟਵੀਟ 'ਤੇ ਕੰਗਨਾ ਰਣੌਤ ਨੇ ਜਵਾਬ ਦਿੰਦੇ ਹੋਏ ਕੰਗਨਾ ਨੇ ਇੱਕ ਟਵੀਟ ਕੀਤਾ। '

ਕੰਗਨਾ ਰਣੌਤ ਦਾ ਟਵੀਟ

ਇਸ ਟਵੀਟ ਨੂੰ ਰੀਟਵੀਟ ਕਰਦੇ ਹੋਏ ਕੰਗਨਾ ਰਣੌਤ ਨੇ ਆਪਣੇ ਟਵੀਟ ਵਿੱਚ ਲਿਖਿਆ, " ਬਹੁਤ ਵਧੀਆ ਵਿਸ਼ਲੇਸ਼ਣ... … ਇਸ ਦੇਸ਼ ਨੇ ਸਿਰਫ ਅਤੇ ਸਿਰਫ ਸਾਰੇ ਖ਼ਾਨਾਂ ਨੂੰ ਹੀ ਪਿਆਰ ਕੀਤਾ ਹੈ ਅਤੇ ਕਦੇ-ਕਦੇ ਸਿਰਫ ਤੇ ਸਿਰਫ ਖ਼ਾਨ ਨੂੰ… ਅਤੇ ਮੁਸਲਮਾਨ ਅਭਿਨੇਤਰੀਆਂ ਦਾ ਵੀ ਜਨੂੰਨ ਹੈ, ਇਸ ਲਈ ਭਾਰਤ ਉੱਤੇ ਨਫ਼ਰਤ ਅਤੇ ਫਾਸ਼ੀਵਾਦ ਦਾ ਦੋਸ਼ ਲਗਾਉਣਾ ਬਹੁਤ ਹੀ ਬੇਇਨਸਾਫੀ ਹੈ … ਭਾਰਤ ਵਰਗਾ ਕੋਈ ਦੇਸ਼ ਨਹੀਂ ਹੈ ਦੁਨੀਆ 'ਚ। ??"

ਕੰਗਨਾ ਦੇ ਟਵੀਟ 'ਤੇ ਉਰਫ਼ੀ ਜਾਵੇਦ ਦਾ ਜਵਾਬ

ਕੰਗਨਾ ਦੇ ਇਸ ਟਵੀਟ ਉੱਤੇ ਉਰਫ਼ੀ ਜਾਵੇਦ ਨੇ ਜਵਾਬ ਦਿੰਦੇ ਹੋਏ ਲਿਖਿਆ, ' ਹਾਏ ਰੱਬਾ ! ਕੀ ਇਹ ਇੱਕ ਵੰਡ ਹੈ, ਮੁਸਲਿਮ ਐਕਟਰਸ, ਹਿੰਦੂ ਐਕਟਰਸ। ਕਲਾ ਨੂੰ ਧਰਮ ਦੇ ਨਾਮ 'ਤੇ ਨਹੀਂ ਵੰਡਿਆ ਜਾ ਸਕਦਾ। ਇੱਥੇ ਮਹਿਜ਼ ਐਕਟਰਸ ਹਨ।

ਉਰਫ਼ੀ ਦੇ ਟਵੀਟ ਦਾ ਕੰਗਨਾ ਵੱਲੋਂ ਜਵਾਬ

ਉਰਫ਼ੀ ਦੇ ਇਸ ਟਵੀਟ ਤੋਂ ਬਾਅਦ ਹੁਣ ਕੰਗਨਾ ਕਿੱਥੇ ਚੁੱਪ ਰਹਿਣ ਵਾਲੀ ਸੀ। ਉਰਫ਼ੀ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਕੰਗਨਾ ਨੇ ਲਿਖਿਆ- 'ਹਾਂ ਮੇਰੀ ਪਿਆਰੀ ਉਰਫ਼ੀ, ਇਹ ਇੱਕ ਆਦਰਸ਼ ਦੁਨੀਆ ਹੋਵੇਗੀ, ਪਰ ਇਹ ਉਦੋਂ ਤੱਕ ਸੰਭਵ ਨਹੀਂ ਹੈ ਜਦੋਂ ਤੱਕ ਸਾਡੇ ਕੋਲ ਇਕਸਾਰ ਸਿਵਲ ਕੋਡ ਨਹੀਂ ਹੁੰਦਾ। ਜਦੋਂ ਤੱਕ ਇਹ ਦੇਸ਼ ਸੰਵਿਧਾਨ ਵਿੱਚ ਵੰਡਿਆ ਨਹੀਂ ਜਾਂਦਾ, ਇਹ ਵੰਡਿਆ ਹੀ ਰਹੇਗਾ। ਆਓ ਅਸੀਂ ਸਾਰੇ 2024 ਦੇ ਚੋਣ ਮਨੋਰਥ ਪੱਤਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਕਸਾਰ ਸਿਵਲ ਕੋਡ ਦੀ ਮੰਗ ਕਰੀਏ। ਕੀ ਅਸੀਂ ਇਹ ਕਰ ਸਕਦੇ ਹਾਂ'?

image Source : Instagram

ਹੋਰ ਪੜ੍ਹੋ: Viral Video: ਮਾਂ ਨੇ ਧੀ ਲਈ ਸੁਰੀਲੀ ਆਵਾਜ਼ 'ਚ ਗਾਇਆ ਗੀਤ, ਸੋਨੂੰ ਸੂਦ ਨੇ ਮਹਿਲਾ ਨੂੰ ਦਿੱਤਾ ਵੱਡਾ ਆਫਰ

ਪਬਲਿਕ ਰਿਐਕਸ਼ਨ

ਕੰਗਨਾ ਤੇ ਉਰਫ਼ੀ ਦੇ ਇਨ੍ਹਾਂ ਟਵੀਟਸ 'ਤੇ ਫੈਨਜ਼ ਆਪੋ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਪਹਿਲੀ ਵਾਰ ਉਰਫ਼ੀ ਜਾਵੇਦ ਨੇ ਕੋਈ ਸਹੀ ਗੱਲ ਕਹੀ ਹੈ, ਪਰ ਉਸ 'ਤੇ ਕੰਗਨਾ ਨੇ ਪਾਣੀ ਫੇਰ ਦਿੱਤਾ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ, 'ਕੰਗਨਾ ਭਾਜਪਾ ਸਰਕਾਰ ਦਾ ਪ੍ਰਚਾਰ ਕਰ ਰਹੀ ਹੈ, ਪਰ ਬਾਲੀਵੁੱਡ ਦਾ ਬਾਈਕਾਟ ਵੀ ਕਰ ਰਹੀ ਹੈ। '


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network