ਹੁਣ ਟਵਿੱਟਰ ਨੇ ਕਿਸਾਨਾਂ ਦੇ ਦੋ ਹੈਂਡਲਾਂ 'ਟਰੈਕਟਰ 2 ਟਵਿੱਟਰ' ਅਤੇ 'ਕਿਸਾਨ ਏਕਤਾ ਮੋਰਚਾ' ਨੂੰ ਕੀਤਾ ਬੈਨ

Written by  Pushp Raj   |  June 27th 2022 12:48 PM  |  Updated: June 27th 2022 12:48 PM

ਹੁਣ ਟਵਿੱਟਰ ਨੇ ਕਿਸਾਨਾਂ ਦੇ ਦੋ ਹੈਂਡਲਾਂ 'ਟਰੈਕਟਰ 2 ਟਵਿੱਟਰ' ਅਤੇ 'ਕਿਸਾਨ ਏਕਤਾ ਮੋਰਚਾ' ਨੂੰ ਕੀਤਾ ਬੈਨ

Twitter upholds two farmers' handles: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ 'SYL' ਨੂੰ ਸਰਕਾਰ ਵੱਲੋਂ ਕਾਨੂੰਨੀ ਸ਼ਿਕਾਇਤ ਤੋਂ ਬਾਅਦ ਭਾਰਤ ਵਿੱਚ ਯੂਟਿਊਬ ਤੋਂ ਹਟਾਏ ਜਾਣ ਤੋਂ ਇੱਕ ਦਿਨ ਬਾਅਦ, ਹੀ ਹੁਣ ਟਵਿੱਟਰ ਨੇ ਕਿਸਾਨਾਂ ਦੇ ਦੋ ਹੈਂਡਲ 'ਟਰੈਕਟਰ 2 ਟਵਿੱਟਰ' ਅਤੇ 'ਕਿਸਾਨ ਏਕਤਾ ਮੋਰਚਾ' ਨੂੰ ਬੈਨ ਕਰ ਦਿੱਤਾ ਹੈ।

Twitter upholds two farmers' handles 'Tractor 2 Twitter' and 'Kisan Ekta Morcha' Image Source: Twitter

'ਟਰੈਕਟਰ 2 ਟਵਿੱਟਰ' ਅਤੇ 'ਕਿਸਾਨ ਏਕਤਾ ਮੋਰਚਾ' ਦੇ ਟਵਿੱਟਰ ਅਕਾਉਂਟ ਖੋਲ੍ਹਣ 'ਤੇ, ਇੱਕ ਨੋਟੀਫਿਕੇਸ਼ਨ ਲਿਖਿਆ ਗਿਆ ਹੈ, "... ਇੱਕ ਕਾਨੂੰਨੀ ਮੰਗ ਦੇ ਜਵਾਬ ਵਿੱਚ ਭਾਰਤ ਵਿੱਚ ਖਾਤਾ ਰੋਕ ਦਿੱਤਾ ਗਿਆ ਹੈ।"

ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ ਨੇ ਟਵਿੱਟਰ 'ਤੇ ਲਿਖਿਆ: "ਬੋਲਣ ਦੀ ਆਜ਼ਾਦੀ ਇੱਕ ਮਨੁੱਖੀ ਅਧਿਕਾਰ ਹੈ ਅਤੇ ਲੋਕਤੰਤਰ ਦੀ ਨੀਂਹ ਹੈ। ਬੋਲਣ ਦੀ ਆਜ਼ਾਦੀ 'ਤੇ ਕੋਈ ਵੀ ਪਾਬੰਦੀ ਲੋਕਤੰਤਰ 'ਤੇ ਪਾਬੰਦੀ ਹੈ। 'ਕਿਸਾਨ ਏਕਤਾ ਮੋਰਚਾ' ਅਤੇ 'ਟਰੈਕਟਰ 2 ਟਵਿੱਟਰ' ਨੂੰ ਰੋਕਣਾ ਕਿਸਾਨਾਂ ਦੀ ਬੋਲਣ ਦੀ ਆਜ਼ਾਦੀ 'ਤੇ ਸਿੱਧਾ ਹਮਲਾ ਹੈ।

Twitter upholds two farmers' handles 'Tractor 2 Twitter' and 'Kisan Ekta Morcha' Image Source: Twitter

ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਗੀਤ 'ਐਸਵਾਈਐਲ' ਨੂੰ ਸਰਕਾਰ ਵੱਲੋਂ ਕਾਨੂੰਨੀ ਸ਼ਿਕਾਇਤ ਦੇ ਬਾਅਦ ਭਾਰਤ ਵਿੱਚ ਯੂਟਿਊਬ ਤੋਂ ਹਟਾਏ ਜਾਣ ਤੋਂ ਇੱਕ ਦਿਨ ਬਾਅਦ ਕਿਸਾਨਾਂ ਦੇ ਇਨ੍ਹਾਂ ਦੋ ਅਕਾਉਂਟਸ ਨੂੰ ਬੈਨ ਕੀਤਾ ਗਿਆ ਹੈ।

Image Source: Instagram

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਗੀਤ ਨੂੰ ਹਟਾਏ ਜਾਣ ਤੋਂ ਤੁਰੰਤ ਬਾਅਦ, ਬਹੁਤ ਸਾਰੇ ਲੋਕਾਂ ਨੇ ਗੀਤ ਨੂੰ ਬੰਦ ਕਰਨ ਲਈ ਯੂਟਿਊਬ ਦੀ ਆਲੋਚਨਾ ਕੀਤੀ ।ਕਿਉਂਕਿ ਇਹ ਸਿੱਧੂ ਮੂਸੇਵਾਲਾ ਦਾ ਪਹਿਲਾ ਗੀਤ ਸੀ ਜੋ ਉਸ ਦੇ ਦੇਹਾਂਤ ਤੋਂ ਬਾਅਦ ਰਿਲੀਜ਼ ਕੀਤਾ ਗਿਆ ਸੀ।

Image Source: Twitter

ਹੋਰ ਪੜ੍ਹੋ: ਜਾਣੋ ਆਖਿਰ ਭਾਰਤ 'ਚ ਕਿਉਂ ਬੰਦ ਕੀਤਾ ਗਿਆ ਹੈ ਸਿੱਧੂ ਮੂਸੇਵਾਲਾ ਦਾ ਗੀਤ 'SYL'

ਜ਼ਿਕਰਯੋਗ ਹੈ ਕਿ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਕੁਝ ਹਮਲਾਵਰਾਂ ਨੇ ਆ ਕੇ ਸਿੱਧੂ ਮੂਸੇਵਾਲਾ 'ਤੇ ਗੋਲੀਆਂ ਚਲਾ ਦਿੱਤੀਆਂ ਜਦੋਂ ਉਹ ਆਪਣੇ ਦੋ ਦੋਸਤਾਂ ਨਾਲ ਆਪਣੀ ਕਾਰ 'ਚ ਜਾ ਰਿਹਾ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network