Advertisment

ਪਟਿਆਲਾ ਦੇ ਦੋ ਮੁੰਡੇ ਨੌਜਵਾਨਾਂ ਲਈ ਬਣੇ ਪ੍ਰੇਰਣਾ ਸਰੋਤ, ਨੌਕਰੀ ਛੱਡ ਕੇ ਇੰਝ ਲਗਾ ਰਹੇ ਰੇਹੜੀ

author-image
By Shaminder
New Update
ਪਟਿਆਲਾ ਦੇ ਦੋ ਮੁੰਡੇ ਨੌਜਵਾਨਾਂ ਲਈ ਬਣੇ ਪ੍ਰੇਰਣਾ ਸਰੋਤ, ਨੌਕਰੀ ਛੱਡ ਕੇ ਇੰਝ ਲਗਾ ਰਹੇ ਰੇਹੜੀ
Advertisment
ਅੱਜ ਕੱਲ੍ਹ ਦੇ ਨੌਜਵਾਨ ਜਿੱਥੇ ਵਿਦੇਸ਼ ‘ਚ ਜਾ ਕੇ ਨੌਕਰੀ ਅਤੇ ਕੰਮ ਕਰਨ ਨੂੰ ਤਰਜੀਹ ਦਿੰਦੇ ਹਨ । ਉੱਥੇ ਹੀ ਪੰਜਾਬ ਦੇ ਕੁਝ ਨੌਜਵਾਨ ਅਜਿਹੇ ਵੀ ਹਨ, ਜੋ ਪੰਜਾਬ ‘ਚ ਰਹਿ ਕੇ ਹੀ ਕੰਮ ਕਰਨਾ ਪਸੰਦ ਕਰਦੇ ਹਨ । ਅਜਿਹੇ ਹੀ ਹਨ ਪਟਿਆਲਾ ਦੇ ਰਹਿਣ ਵਾਲੇ ਦੋ ਨੌਜਵਾਨ ਮਨੀ ਅਤੇ
Advertisment
ਗੁਰੀ । ਜਿਨ੍ਹਾਂ ਨੇ ਪੰਜਾਬ ‘ਚ ਹੀ ਰਹਿ ਕੇ ਕੁਝ ਕਰਨ ਦੀ ਠਾਣੀ ਹੈ । ਦੋਵਾਂ ਨੇ ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ ਹੋਇਆ ਹੈ । Mani And Guri Image From Internet ਹੋਰ ਪੜ੍ਹੋ : ਗਾਇਕ ਪ੍ਰੇਮ ਢਿੱਲੋਂ ਤੋਂ ਗੈਂਗਸਟਰ ਨੇ ਮੰਗੀ 10 ਲੱਖ ਦੀ ਫਿਰੌਤੀ, ਫਿਰੌਤੀ ਨਾ ਦੇਣ ਤੇ ਘਰ ਤੇ ਚਲਾਈਆਂ ਗੋਲੀਆਂ 
Advertisment
guri Image From Internet ਦੋਵੇਂ ਮੋਹਾਲੀ ‘ਚ ਗੁਰਦੁਆਰਾ ਸਾਹਿਬ ਦੇ ਸਾਹਮਣੇ ਰੇਹੜੀ ਲਗਾਉਂਦੇ ਹਨ। ਇਨ੍ਹਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤਾਜ ਹੋਟਲ ਚੰਡੀਗੜ੍ਹ ਸਣੇ ਕਈ ਵੱਡੇ ਹੋਟਲਾਂ ‘ਚ ਕੰਮ ਕੀਤਾ ਹੈ । ਪਰ ਮਨ ‘ਚ ਕੁਝ ਆਪਣਾ ਕੰਮ ਕਰਨ ਦਾ ਸੋਚਿਆ ਸੀ, ਜਿਸ ਤੋਂ ਬਾਅਦ ਦੋਵਾਂ ਨੇ ਆਪਣਾ ਕੰਮ ਸ਼ੁਰੂ ਕਰਨ ਦਾ ਸੋਚਿਆ ਅਤੇ ਲਾਕਡਾਊਨ ‘ਚ ਹੀ ਦੋਵਾਂ ਨੇ ਇਸ ਦੀ ਸ਼ੁਰੂਆਤ ਪਹਿਲਾਂ ਚਾਹ ਬਨਾਉਣ ਤੋਂ ਕੀਤੀ ਅਤੇ ਮੰਡੀ ‘ਚ ਚਾਹ ਦੀ ਰੇਹੜੀ ਲਗਾਈ । Mani Image From Internet ਪਰ ਇਸ ਬਾਰੇ ਆਪਣੇ ਘਰ ਦਿਆਂ ਨੂੰ ਨਹੀਂ ਦੱਸਿਆ ਅਤੇ ਆਪਣਾ ਖਰਚਾ ਖੁਦ ਹੀ ਚਲਾਇਆ । ਇਨ੍ਹਾਂ ਦੋਨਾਂ ਨੌਜਵਾਨਾਂ ਨੇ ਚਾਹ ਤੋਂ ਬਾਅਦ ਹੁਣ ਸੂਪ ਅਤੇ ਦਹੀ ਭੱਲੇ ਅਤੇ ਗੋਲ ਗੱਪੇ ਦੀ ਰੇਹੜੀ ਲਗਾਉਣੀ ਸ਼ੁਰੂ ਕਰ ਦਿੱਤੀ ਹੈ । ਉਹ ਦਿਨ ਦਾ  5000 ਹਜ਼ਾਰ ਰੁਪਏ ਕਮਾ ਲੈਂਦੇ ਹਨ । ਉਹ ਜਿੰਨਾ ਕੁ ਖਾਣਾ ਬਣਾਉਂਦੇ ਹਨ ਓਨਾ ਕੁ ਖਾਣਾ ਲੱਗ ਜਾਂਦਾ ਹੈ ।ਪਰ ਦੋਵਾਂ ਨੇ ਕੁਆਲਿਟੀ ਦੇ ਨਾਲ ਕਦੇ ਵੀ ਕੋਈ ਸਮਝੌਤਾ ਨਹੀਂ ਕੀਤਾ । Guri ਹਾਲਾਂਕਿ ਦੋਵਾਂ ਦੇ ਕਈ ਕੰਪੀਟੀਟਰ ਹਨ ਅਤੇ ਦੋਵਾਂ ਦੇ ਕੰਮ ਨੂੰ ਠੱਪ ਕਰਨ ਦੇ ਲਈ ਕਈ ਰੇਹੜੀ ਵਾਲੇ ਰੇਟ ਘਟਾ ਕੇ ਵੀ ਖਾਣਾ ਦੇਣ ਲੱਗ ਪਏ ਸਨ । ਪਰ ਇਨ੍ਹਾਂ ਨੌਜਵਾਨਾਂ ਨੇ ਹਾਰ ਨਹੀਂ ਮੰਨੀ, ਇਨ੍ਹਾਂ ਨੌਜਵਾਨਾਂ ਦਾ ਸੁਫ਼ਨਾ ਹੈ ਕਿ ਉਹ ਜਲਦ ਹੀ ਕੋਈ ਆਪਣਾ ਕੰਮ ਖੋਲਣਗੇ । ਦੋਵੇਂ ਜਲਦ ਹੀ ਦੁਕਾਨ ਲੈਣਗੇ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment