
ਮੁੰਬਈ ‘ਚ ਇੱਕ ਅਜੀਬ ਜਿਹਾ ਵਿਆਹ (Wedding)ਦਾ ਮਾਮਲਾ ਸਾਹਮਣੇ ਆਇਆ ਹੈ । ਜਿੱਥੇ ਦੋ ਸਗੀਆਂ ਅਤੇ ਜੁੜਵਾ ਭੈਣਾਂ ਨੇ ਇੱਕੋ ਸ਼ਖਸ ਦੇ ਨਾਲ ਵਿਆਹ ਕਰਵਾਇਆ ਹੈ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇੱਕੋ ਸ਼ਖਸ ਦੇ ਨਾਲ ਵਿਆਹ ਕਰਵਾਉਣ ਵਾਲੀਆਂ ਦੋਵੇਂ ਭੈਣਾਂ ਆਈਟੀ ਸੈਕਟਰ ‘ਚ ਕੰਮ ਕਰਦੀਆਂ ਹਨ ।

ਹੋਰ ਪੜ੍ਹੋ : ਕ੍ਰਿਸਮਸ ਦੀਆਂ ਤਿਆਰੀਆਂ ‘ਚ ਜੁਟੀ ਸ਼ਿਲਪਾ ਸ਼ੈੱਟੀ, ਵੇਖੋ ਵੀਡੀਓ
ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ ਦੀਆਂ ਰਹਿਣ ਵਾਲੀਆਂ ਇਨ੍ਹਾਂ ਭੈਣਾਂ ਦਾ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਭੈਣਾਂ ਦਾ ਨਾਮ ਰਿੰਕੀ ਅਤੇ ਪਿੰਕੀ ਹੈ । ਦੋਵਾਂ ਦੇ ਮਾਪਿਆਂ ਦਾ ਦਿਹਾਂਤ ਹੋ ਗਿਆ ਸੀ ।ਜਿਸ ਤੋਂ ਬਾਅਦ ਅਤੁਲ ਨੇ ਇਸ ਪਰਿਵਾਰ ਦੀ ਮਦਦ ਕੀਤੀ ।
ਹੋਰ ਪੜ੍ਹੋ : ਅੰਬਰ ਧਾਲੀਵਾਲ ਨੇ ਪੰਜਾਬੀ ਗੀਤ ‘ਤੇ ਬਿਖੇਰੇ ਆਪਣੀਆਂ ਅਦਾਵਾਂ ਦੇ ਜਲਵੇ, ਹਰ ਕਿਸੇ ਨੂੰ ਪਸੰਦ ਆ ਰਿਹਾ ਅੰਬਰ ਦਾ ਅੰਦਾਜ਼
ਇਹ ਤਿੰਨੋਂ ਜਣੇ ਇੱਕ ਹੀ ਘਰ ‘ਚ ਰਹਿੰਦੇ ਹਨ ਅਤੇ ਤਿੰਨਾਂ ਨੇ ਸ਼ੁੱਕਰਵਾਰ ਨੂੰ ਵਿਆਹ ਰਚਾਇਆ । ਇਸ ਵਿਆਹ ਦੀ ਚਰਚਾ ਦੇਸ਼ ਭਰ ‘ਚ ਹੋ ਰਹੀ ਹੈ ।ਇਸ ਦੇ ਨਾਲ ਹੀ ਸੋਸ਼ਲ ਮੀਡੀਆ ਯੂਜ਼ਰਸ ਇਸ ਵਿਆਹ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਸਵਾਲ ਵੀ ਪੁੱਛ ਰਹੇ ਹਨ ।

ਯੂਜ਼ਰਸ ਇਸ ਵਿਆਹ ਨੂੰ ਲੈ ਕੇ ਪੁੱਛ ਰਹੇ ਨੇ ਕਿ ਇਹ ਵਿਆਹ ਜਾਇਜ਼ ਹੈ ਜਾਂ ਫਿਰ ਨਜਾਇਜ਼।ਇਸ ਵਿਆਹ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਕਈ ਲੋਕ ਇਸ ਵਿਆਹ ਦਾ ਵਿਰੋਧ ਵੀ ਕਰ ਰਹੇ ਹਨ ।
View this post on Instagram