ਨੇਹਾ ਕੱਕੜ ਤੇ ਆਦਿਤਯ ਨਾਰਾਇਣ ਨੇ ਤੋੜਿਆ ਆਪਣੇ ਪ੍ਰਸ਼ੰਸਕਾਂ ਦਾ ਦਿਲ, ਆਈ ਇਹ ਵੱਡੀ ਖ਼ਬਰ

Written by  Rupinder Kaler   |  February 11th 2020 10:50 AM  |  Updated: February 11th 2020 10:50 AM

ਨੇਹਾ ਕੱਕੜ ਤੇ ਆਦਿਤਯ ਨਾਰਾਇਣ ਨੇ ਤੋੜਿਆ ਆਪਣੇ ਪ੍ਰਸ਼ੰਸਕਾਂ ਦਾ ਦਿਲ, ਆਈ ਇਹ ਵੱਡੀ ਖ਼ਬਰ

ਨੇਹਾ ਕੱਕੜ ਤੇ ਆਦਿਤਯ ਨਾਰਾਇਣ ਦੇ ਵਿਆਹ ਦੀਆਂ ਖ਼ਬਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ । ਦੋਹਾਂ ਦੇ ਪ੍ਰਸ਼ੰਸਕ ਵਿਆਹ ਦਾ ਇੰਤਜ਼ਾਰ ਕਰ ਰਹੇ ਹਨ । ਕੁਝ ਦਿਨ ਪਹਿਲਾਂ ਨੇਹਾ ਕੱਕੜ ਦੇ ਭਰਾ ਟੋਨੀ ਕੱਕੜ ਨੇ ਇੱਕ ਵੀਡੀਓ ਸ਼ੇਅਰ ਕਰਕੇ ਕਿਹਾ ਸੀ ਕਿ 14 ਫਰਵਰੀ ਨੂੰ ਨੇਹਾ ਤੇ ਆਦਿਤਯ ਦਾ ਵਿਆਹ ਹੋ ਰਿਹਾ ਹੈ । ਵਿਆਹ ਨੂੰ ਸਿਰਫ਼ ਤਿੰਨ ਦਿਨ ਰਹਿ ਗਏ ਹਨ ਪਰ ਇਸ ਸਭ ਦੇ ਚਲਦੇ ਇੱਕ ਅਜਿਹੀ ਖ਼ਬਰ ਆਈ ਹੈ ਜਿਸ ਨੇ ਦੋਹਾਂ ਦੇ ਪ੍ਰਸ਼ੰਸਕਾਂ ਦੇ ਦਿਲ ਤੋੜ ਦਿੱਤੇ ਹਨ ।

https://www.instagram.com/p/B8VmuHbn7X9/

ਨੇਹਾ ਤੇ ਆਦਿਤਯ ਦੇ ਵਿਆਹ ਦੀ ਖ਼ਬਰ ਝੂਠੀ ਹੈ । ਜੀ ਹਾਂ ਇਹ ਜੋੜੀ ਵਿਆਹ ਨਹੀਂ ਕਰ ਰਹੇ ਜਿਸ ਦਾ ਖੁਲਾਸਾ ਅਦਿਤਯ ਦੇ ਪਿਤਾ ਉਦਿਤ ਨਾਰਾਇਣ ਨੇ ਇੱਕ ਇੰਟਰਵਿਊ ਵਿੱਚ ਕੀਤਾ ਹੈ । ਉਹਨਾਂ ਨੇ ਕਿਹਾ ਕਿ ਦੋਹਾਂ ਦੇ ਵਿਆਹ ਦੀ ਖ਼ਬਰ ਇਸ ਲਈ ਉਡਾਈ ਗਈ ਸੀ ਤਾਂ ਜੋ ਉਸ ਰਿਆਲਟੀ ਸ਼ੋਅ ਦੀ ਟੀਆਰਪੀ ਵਧਾਈ ਜਾ ਸਕੇ ਜਿਸ ਵਿੱਚ ਨੇਹਾ ਕੱਕੜ ਜੱਜ ਹੈ ਤੇ ਉਹਨਾਂ ਦਾ ਬੇਟਾ ਐਂਕਰ ਹੈ ।

https://www.instagram.com/p/B7aLjXFn5Ft/

ਉਦਿਤ ਨਰਾਇਣ ਨੇ ਕਿਹਾ ਕਿ ‘ਆਦਿਤਯ ਸਾਡਾ ਇੱਕਲੌਤਾ ਬੇਟਾ ਹੈ । ਸਾਨੂੰ ਉਸ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਹੈ । ਜੇਕਰ ਉਸ ਦੇ ਵਿਆਹ ਦੀ ਅਫਵਾਹ ਸਹੀ ਹੁੰਦੀ ਤਾਂ ਮੈਂ ਤੇ ਮੇਰੀ ਪਤਨੀ ਸਭ ਤੋਂ ਜ਼ਿਆਦਾ ਖੁਸ਼ ਹੁੰਦੇ ।’

https://www.instagram.com/p/B64i0ylnzKS/

You May Like This
DOWNLOAD APP


© 2023 PTC Punjabi. All Rights Reserved.
Powered by PTC Network