ਲਾਜਵਾਬ ਸੰਗੀਤ ਅਤੇ ਵੀਡੀਓ : ਗਿੱਪੀ ਗਰੇਵਾਲ ਦਾ ਨਵਾਂ ਗੀਤ " ਸੂਰਜ " ਹੋਇਆ ਬਲਾਕਬਸਟਰ ਹਿੱਟ

Written by  Anmol Sandhu   |  July 10th 2018 12:19 PM  |  Updated: July 10th 2018 12:35 PM

ਲਾਜਵਾਬ ਸੰਗੀਤ ਅਤੇ ਵੀਡੀਓ : ਗਿੱਪੀ ਗਰੇਵਾਲ ਦਾ ਨਵਾਂ ਗੀਤ " ਸੂਰਜ " ਹੋਇਆ ਬਲਾਕਬਸਟਰ ਹਿੱਟ

ਪੰਜਾਬੀ ਗਾਇਕੀ ਅਤੇ ਫਿਲਮ ਇੰਡਸਟਰੀ ਵਿੱਚ ਮਸ਼ਹੂਰ ਕਲਾਕਾਰ ਗਿਪੀ ਗਰੇਵਾਲ ਦੀ ਸੁਪਰਹਿੱਟ ਫਿਲਮ ਕੈਰੀ ਆਨ ਜੱਟਾ ਤੋਂ ਬਾਅਦ ਅੱਜ ਉਹਨਾਂ ਦਾ ਸੁਪਰਹਿੱਟ ਗੀਤ " ਸੂਰਜ " ਰਿਲੀਜ ਹੋ ਚੁੱਕਾ ਹੈ | ਇਸ ਗੀਤ ਵਿੱਚ ਪਹਿਲੀ ਵਾਰ ਗਿਪੀ ਗਰੇਵਾਲ ਦੇ ਬੇਟਾ ਸ਼ਿੰਦਾ ਗਰੇਵਾਲ ਨੇਂ ਵੀ ਬਹੁਤ ਅੱਛੀ ਐਕਟਿੰਗ ਕੀਤੀ ਹੈ |

https://youtu.be/orcV45is8Kw

ਇਸ ਗੀਤ ਦਾ ਟ੍ਰੇਲਰ ਇੱਕ ਸਰਪ੍ਰਾਈਜ਼ ਸੀ ਜਿਸਨੂੰ ਫੈਨਸ ਵੱਲੋਂ ਬਹੁਤ ਹੀ ਪਸੰਦ ਕੀਤਾ ਗਿਆ ਅਤੇ ਇਸ ਗੀਤ ਦੀ ਫੈਨਸ ਬਹੁਤ ਬੇਸਬਰੀ ਨਾਲ ਉਡੀਕ ਕਰ ਰਹੇ ਸਨ | ਇਸ ਗੀਤ ਨੂੰ ਸੋਸ਼ਲ ਮੀਡਿਆ ਸਾਈਟ ਯੂਟਿਊਬ ਤੇ ਹੁਣ ਤੱਕ 5 ਲੱਖ ਦੇ ਕਰੀਬ ਵੇਖਿਆ ਜਾ ਚੁੱਕਾ ਹੈ | ਇਸ ਗੀਤ ਦੇ ਬੋਲਾਂ ਦੇ ਨਾਲ ਨਾਲ ਇਸ ਗੀਤ ਦੀ ਵੀਡੀਓ ਵੀ ਬਹੁਤ ਅੱਛੀ ਹੈ | ਗਿਪੀ ਗਰੇਵਾਲ ਆਪਣੀ ਐਕਟਿੰਗ ਦੀ ਭੂਮੀਕਾ ਨੂੰ ਬਹੁਤ ਵਧੀਆ ਤਰੀਕੇ ਨਾਲ ਨਿਭਾਉਂਦੇ ਹਨ | ਗਾਇਕ ਅਤੇ ਐਕਟਰ ਦੇ ਨਾਲ ਨਾਲ ਡਾਇਰੇਕਟਰ ਵੀ ਹਨ ਅਤੇ ਇਹਨਾਂ ਨੂੰ 2017 ਦੇ " ਫ਼ਿਲਮ ਫੇਅਰ ਐਵਾਰਡ ਪੰਜਾਬੀ " ਵਿੱਚ ਬੈਸਟ ਡਾਇਰੇਕਟਰ ਦੇ ਐਵਾਰਡ ਨਾਲ ਸਨਮਾਨਿਆ ਗਿਆ ਸੀ |

Gippy-Grewal

ਵੈਸੇ ਤਾਂ ਇਹਨਾਂ ਦੀਆ ਸਾਰੀਆਂ ਫ਼ਿਲਮਾਂ ਨੂੰ ਫੈਨਸ ਵੱਲੋ ਬਹੁਤ ਵਧੀਆ ਹੁੰਗਾਰਾ ਦਿੱਤਾ ਗਿਆ ਪਰ ਕੁੱਝ ਫ਼ਿਲਮਾਂ ਜਿਵੇਂ ਕਿ " ਕੈਰੀ ਆਨ ਜੱਟਾ, ਕੈਰੀ ਆਨ ਜੱਟਾ 2 " ਆਦਿ ਫ਼ਿਲਮਾਂ ਨੂੰ ਬਹੁਤ ਹੀ ਜਿਆਦਾ ਪਸੰਦ ਕੀਤਾ ਗਿਆ | ਗਿਪੀ ਗਰੇਵਾਲ ਪੰਜਾਬੀ ਫ਼ਿਲਮਾਂ ਤੋਂ ਇਲਾਵਾ ਹਿੰਦੀ ਫ਼ਿਲਮਾਂ ਵੀ ਕਰ ਚੁੱਕੇ ਹਨ ਜਿਵੇਂ ਕਿ " ਲਖਨਊ ਸੈਂਟ੍ਰਲ " ਜੋ ਕਿ ਕਾਫੀ ਹਿੱਟ ਹੋਈ ਸੀ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network