ਟੋਕਿਓ ਓਲੰਪਿਕਸ ਦੇ ਮੈਡਲ ਤਿਆਰ ਹੋਣ ਦੀ ਅਨੋਖੀ ਕਹਾਣੀ, ਇਲੈਕਟ੍ਰੋਨਿਕ ਕਚਰੇ ਨਾਲ ਤਿਆਰ ਕੀਤੇ ਗਏ ਮੈਡਲ

Written by  Lajwinder kaur   |  August 06th 2021 03:17 PM  |  Updated: August 06th 2021 03:17 PM

ਟੋਕਿਓ ਓਲੰਪਿਕਸ ਦੇ ਮੈਡਲ ਤਿਆਰ ਹੋਣ ਦੀ ਅਨੋਖੀ ਕਹਾਣੀ, ਇਲੈਕਟ੍ਰੋਨਿਕ ਕਚਰੇ ਨਾਲ ਤਿਆਰ ਕੀਤੇ ਗਏ ਮੈਡਲ

ਏਨੀਂ ਦਿਨੀਂ ਹਰ ਇੱਕ ਦੀ ਨਜ਼ਰ ਟੋਕਿਓ ਓਲੰਪਿਕਸ ਉੱਤੇ ਟਿਕੀ ਹੋਈ ਹੈ। ਅੱਜ ਤੁਹਾਨੂੰ ਦੱਸਦੇ ਹਾਂ ਇਸ ਵਾਰ ਤਿਆਰ ਹੋਏ ਓਲੰਪਿਕਸ ਮੈਡਲ ਬਾਰੇ । ਜਾਪਾਨ ਇੱਕ ਅਜਿਹਾ ਮੁਲਕ ਹੈ, ਜੋ ਤਕਨੀਕ ਦੇ ਮਾਮਲੇ ਵਿੱਚ ਆਪਣੀ ਇਨੋਵੇਸ਼ਨ ਦੇ ਲਈ ਜਾਣਿਆ ਜਾਂਦਾ ਹੈ । ਇੱਥੇ ਦੇ ਨਾਗਰਿਕ ਅਨੁਸ਼ਾਸਨ ਅਤੇ ਕੁਦਰਤ ਨੂੰ ਸਾਂਭ ਕੇ ਰੱਖਣ ਵਾਲੇ ਮੰਨੇ ਜਾਂਦੇ ਨੇ ।  ਇਸੇ ਲਈ ਜਦੋਂ ਜਾਪਾਨ ਦੀ ਰਾਜਧਾਨੀ ਟੋਕਿਓ ਵਿੱਚ ਓਲੰਪਿਕਸ ਕਰਵਾਏ ਜਾਣ ਦਾ ਐਲਾਨ ਹੋਇਆ, ਤਾਂ ਇਸ ਦੇਸ਼ ਨੇ ਇੱਕ ਅਜਿਹੀ ਪਹਿਲ ਕੀਤੀ, ਜੋ ਨਾ ਸਿਰਫ ਸ਼ਲਾਘਾਯੋਗ ਸੀ, ਸਗੋਂ ਨਿਵੇਕਲੀ ਵੀ ਸੀ।  ਇਹ ਪਹਿਲ ਸੀ ਇਲੈਕਟ੍ਰੋਨਿਕ ਕਚਰੇ ਨਾਲ ਓਲੰਪਿਕ ਦੇ 5000 ਮੈਡਲ ਤਿਆਰ ਕਰਨ ਦੀ। ਜੀ ਹਾਂ ਇਹ ਸੁਣ ਕੇ ਇੱਕ ਵਾਰ ਤਾਂ ਹਰ ਕੋਈ ਹੈਰਾਨ ਹੋ ਜਾਂਦਾ ਹੈ। ਪਰ ਇਹ ਸੱਚ ਹੈ ਜੋ ਕਿ ਜਪਾਨ ਨੇ ਕਰਕੇ ਦਿਖਾ ਦਿੱਤਾ ਹੈ। ਜੋ ਮੈਡਲ ਤੁਸੀਂ ਟੋਕਿਓ ਓਲੰਪਿਕਸ ਦੇ ਜੇਤੂਆਂ ਦੇ ਗਲੇ ਵਿੱਚ ਦੇਖ ਰਹੇ ਹੋ, ਉਹ ਸਾਰੇ ਮੈਡਲ ਪੁਰਾਣੇ ਮੋਬਾਈਲ ਫੋਨ, ਲੈਪਟਾਪ, ਕੰਪਿਊਟਰ ਤੇ ਹੋਰ ਇਲੈਕਟ੍ਰੋਨਿਕ ਵੇਸਟ ਨਾਲ ਬਣਾਏ ਗਏ ਨੇ।

inside image of olympic-min Image Source: youtube

ਹੋਰ ਪੜ੍ਹੋ : ਪੀਲੇ ਰੰਗ ਦੇ ਪੰਜਾਬੀ ਸੂਟ ‘ਚ ਦਰਸ਼ਕਾਂ ਦੇ ਦਿਲਾਂ ‘ਤੇ ਕਹਿਰ ਢਾਹ ਰਹੀ ਹੈ ਸੋਨਮ ਬਾਜਵਾ, ਲੱਖਾਂ ਦੀ ਗਿਣਤੀ ‘ਚ ਆਏ ਲਾਈਕਸ

ਹੋਰ ਪੜ੍ਹੋ : ਪੰਜਾਬੀ ਗਾਇਕ ਗਗਨ ਸਿੱਧੂ ਲੈ ਕੇ ਆ ਰਹੇ ਨੇ ਨਵਾਂ ਗੀਤ ‘SALON’, 9 ਅਗਸਤ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਹੋਵੇਗਾ ਰਿਲੀਜ਼

inside image of tokyo olympic-min Image Source: youtube

ਇਸਦੇ ਲਈ ਜਾਪਾਨ ਨੇ ਸਾਲ 2017 ਵਿੱਚ ਹੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਅਪਰੈਲ 2017 ਤੋਂ ਲੈ ਕੇ ਮਾਰਚ 2019 ਵਿਚਾਲੇ 79 ਹਜ਼ਾਰ ਟਨ ਇਲੈਕਟ੍ਰੋਨਿਕ ਕਚਰਾ ਇਕੱਠਾ ਕੀਤਾ । ਇਸ ਕੰਮ ਦੇ ਲਈ ਜਾਪਾਨ ਦੇ ਲੋਕਾਂ ਨੇ ਤਕਰੀਬਨ 60 ਲੱਖ ਪੁਰਾਣੇ ਮੋਬਾਈਲ ਫੋਨ ਦਾਨ ਕੀਤੇ । ਇਸ ਕਚਰੇ ਨੂੰ ਇਕੱਠਾ ਕਰ ਇਨ੍ਹਾਂ ਵਿੱਚੋਂ ਉਹ ਧਾਤੂ ਕੱਢਣ ਦੀ ਪ੍ਰਕਿਰਿਆ ਸ਼ੁਰੂ ਹੋਈ, ਜਿਸ ਨਾਲ ਮੈਡਲਸ ਬਣਾਏ ਜਾਣੇ ਸੀ । ਇਸ ਪ੍ਰਕਿਰਿਆ ਤੋਂ ਬਾਅਦ 32 ਕਿਲੋ ਗੋਲਡ, 3500 ਕਿਲੋ ਸਿਲਵਰ ਅਤੇ 2,250 ਕਿਲੋ ਕਾਂਸੀ ਰਿਕਵਰ ਕੀਤੀ ਗਈ । ਇੰਨਾ ਹੀ ਨਹੀਂ, ਮੈਡਲਸ ਦੇ ਨਾਲ ਲੱਗੇ ਰਿੱਬਨ ਵੀ ਈਕੋ-ਫ੍ਰੈਂਡਲੀ ਤਰੀਕੇ ਨਾਲ ਤਿਆਰ ਕੀਤੇ ਗਏ ।

tokyo 2020-min Image Source: youtube

ਇਲੈਕਟ੍ਰੋਨਿਕ ਵੇਸਟ ਦੇ ਨਾਲ ਬਣਾਏ ਗਏ ਇਹ ਮੈਡਲ ਓਲੰਪਿਕਸ ਅਤੇ ਪੈਰਾਲੰਪਿਕਸ ਦੇ ਜੇਤੂਆਂ ਨੂੰ ਦਿੱਤੇ ਗਏ, ਪਰ ਨਾਲ ਹੀ ਇਹ ਹਿਦਾਇਤ ਵੀ ਦਿੱਤੀ ਗਈ, ਕਿ ਖਿਡਾਰੀ ਮੈਡਲ ਨੂੰ ਦੰਦਾਂ ਹੇਠ ਦਬਾ ਕੇ ਤਸਵੀਰ ਖਿਚਵਾਉਣ ਦੀ ਰਿਵਾਇਤ ਨੂੰ ਫੋਲੋ ਕਰਨ ਤੋਂ ਬਚਣ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network