ਟਾਈਗਰ ਸ਼ਰੌਫ ਦੀ ਫ਼ਿਲਮ ਹੀਰੋਪੰਤੀ-2 ਦੇ ਟ੍ਰੇਲਰ ਰਾਹੀਂ ਯੂਪੀ ਪੁਲਿਸ ਨੇ ਸਾਇਬਰ ਕ੍ਰੀਮਿਨਲਸ ਨੂੰ ਅਨੋਖੇ ਅੰਦਾਜ਼ 'ਚ ਦਿੱਤੀ ਚੇਤਾਵਨੀ

Written by  Pushp Raj   |  March 26th 2022 07:50 PM  |  Updated: March 26th 2022 07:50 PM

ਟਾਈਗਰ ਸ਼ਰੌਫ ਦੀ ਫ਼ਿਲਮ ਹੀਰੋਪੰਤੀ-2 ਦੇ ਟ੍ਰੇਲਰ ਰਾਹੀਂ ਯੂਪੀ ਪੁਲਿਸ ਨੇ ਸਾਇਬਰ ਕ੍ਰੀਮਿਨਲਸ ਨੂੰ ਅਨੋਖੇ ਅੰਦਾਜ਼ 'ਚ ਦਿੱਤੀ ਚੇਤਾਵਨੀ

ਅਕਸਰ ਹੀ ਕਿਹਾ ਜਾਂਦਾ ਹੈ ਕਿ ਫਿਲਮਾਂ 'ਚ ਜੋ ਦਿਖਾਇਆ ਜਾਂਦਾ ਹੈ, ਉਹੀ ਅਸਲ ਵਿੱਚ ਸੱਚ ਹੁੰਦਾ ਹੈ। ਜਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਫ਼ਿਲਮਾਂ ਸਮਾਜ ਦਾ ਦਰਪਣ ਹੁੰਦੀਆਂ ਨੇ ਤੇ ਸਮਾਜ ਵਿੱਚ ਹੋਣ ਵਾਲੀਆਂ ਘਟਨਾਵਾਂ ਨੂੰ ਦਰਸਾਉਂਦੀਆਂ ਨੇ। ਅਜਿਹੀ ਕਹਾਵਤ ਨੂੰ ਯੂਪੀ ਪੁਲਿਸ ਨੇ ਆਪਣੇ ਅਨੋਖੇ ਅੰਦਾਜ਼ ਵਿੱਚ ਸਾਬਿਤ ਕੀਤਾ ਹੈ ਆਓ ਜਾਣਦੇ ਹਾਂ ਕਿਵੇਂ।

ਦਰਅਸਲ ਯੂਪੀ ਪੁਲਿਸ ਦੇ ਸਾਈਬਰ ਸੈਲ ਨੇ ਅਨੋਖੇ ਅੰਦਾਜ਼ ਦੇ ਵਿੱਚ ਸਾਈਬਰ ਅਪਰਾਧੀਆਂ ਨੂੰ ਸਚੇਤ ਕੀਤਾ ਹੈ ਤੇ ਲੋਕਾਂ ਨੂੰ ਜਾਗਰੂਕ ਕੀਤਾ ਹੈ। ਇਸ ਦੇ ਲਈ ਸਾਈਬਰ ਸੈਲ ਦੀ ਟੀਮ ਨੇ ਬਾਲੀਵੁੱਡ ਅਦਾਕਾਰ ਟਾਈਗਰ ਸ਼ਰੌਫ ਦੀ ਫ਼ਿਲਮ ਹੀਰੋਪੰਤੀ-2 ਦੇ ਟ੍ਰੇਲਰ ਰਾਹੀਂ ਖਾਸ ਸੰਦੇਸ਼ ਤਿਆਰ ਕੀਤਾ ਹੈ।

ਯੂਪੀ ਪੁਲਿਸ ਦੇ ਸਾਈਬਰ ਸੈੱਲ ਨੇ ਲੋਕਾਂ ਨੂੰ ਸਾਈਬਰ ਕਰਾਈਮ ਪ੍ਰਤੀ ਜਾਗਰੂਕ ਕਰਨ ਲਈ ਇੱਕ ਮਜ਼ਾਕੀਆ ਪਰ ਵਧੀਆ ਸੰਦੇਸ਼ ਦਿੱਤਾ ਹੈ। ਪੁਲਿਸ ਨੇ 'ਹੀਰੋਪੰਤੀ 2' ਦੇ ਟ੍ਰੇਲਰ ਤੋਂ ਲਾਈਨਾਂ ਲੈ ਕੇ ਇਸ ਵਿੱਚ ਵੀਡੀਓ ਦਾ ਕੁਝ ਹਿੱਸਾ ਜੋੜ ਕੇ ਇੱਕ ਨਵੀਂ ਵੀਡੀਓ ਤਿਆਰ ਕੀਤੀ ਹੈ, ਜੋ ਇਹ ਸੁਨੇਹਾ ਦੇ ਰਹੀ ਹੈ ਕਿ ਸਾਈਬਰ ਅਪਰਾਧ ਕਰਨ ਵਾਲਾ ਅਪਰਾਧੀ ਪੁਲਿਸ ਦੇ ਚੁੰਗਲ ਤੋਂ ਬਚ ਨਹੀਂ ਸਕਦਾ।

ਇੱਕ ਪਾਸੇ ਜਿਥੇ ਯੂਪੀ ਪੁਲਿਸ ਦੀ ਇਹ ਵੀਡੀਓ ਸਾਈਬਰ ਅਪਰਾਧੀਆਂ ਨੂੰ ਚੇਤਾਵਨੀ ਦੇ ਰਹੀ ਹੈ, ਉਥੇ ਹੀ ਲੋਕਾਂ ਨੂੰ ਸਾਈਬਰ ਅਪਰਾਧ ਤੋਂ ਬਚਣ ਲਈ ਵੀ ਜਾਗਰੂਕ ਕਰ ਰਹੀ ਹੈ।

 

ਹੋਰ ਪੜ੍ਹੋ :  ਬਾਲੀਵੁੱਡ ਡੈਬਿਊ ਤੋਂ ਪਹਿਲਾਂ ਸੁਹਾਨਾ ਖਾਨ ਨੇ ਕਰਵਾਇਆ ਬੋਲਡ ਫੂਟੋਸ਼ੂਟ, ਨਜ਼ਰ ਆਇਆ ਸੁਹਾਨਾ ਦਾ ਗਲੈਮਰਸ ਅੰਦਾਜ਼

ਯੂਪੀ ਪੁਲਿਸ ਦੇ ਇਸ 56 ਸੈਕਿੰਡ ਦੇ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਜਿਸ ਤਰ੍ਹਾਂ ਟੈਕਨਾਲੋਜੀ ਅਤੇ ਇੰਟਰਨੈਟ ਦੀ ਇਸ ਦੁਨੀਆ ਵਿੱਚ ਸਾਈਬਰ ਅਪਰਾਧ ਵੱਧ ਰਿਹਾ ਹੈ, ਅਜਿਹੇ ਵਿੱਚ ਪੁਲਿਸ ਵੀ ਉਨ੍ਹਾਂ ਅਪਰਾਧੀਆਂ ਨਾਲ ਨਜਿੱਠਣ ਲਈ ਚੁਸਤੀ ਨਾਲ ਤਿਆਰ ਹੈ। ਪੁਲਿਸ ਦਾ ਸਪੱਸ਼ਟ ਸੰਦੇਸ਼ ਹੈ ਕਿ ਜੇਕਰ ਕੋਈ ਨਾਗਰਿਕ ਸਾਈਬਰ ਅਪਰਾਧ ਦਾ ਸ਼ਿਕਾਰ ਹੁੰਦਾ ਹੈ ਤਾਂ ਉਹ ਤੁਰੰਤ ਯੂਪੀ ਪੁਲਿਸ ਦੇ ਹੈਲਪਲਾਈਨ ਨੰਬਰ 'ਤੇ ਸ਼ਿਕਾਇਤ ਕਰੇ ਤਾਂ ਜੋ ਜਲਦ ਤੋਂ ਜਲਦ ਸਾਈਬਰ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ।

ਤੁਹਾਨੂੰ ਯੂਪੀ ਪੁਲਿਸ ਦਾ ਇਹ ਮਜ਼ੇਦਾਰ ਤਰੀਕਾ ਕਿਹੋ ਜਿਹਾ ਲੱਗਾ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਵਾਇਰਲ ਹੋ ਰਹੀ ਹੈ। ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਪੁਲਿਸ ਦੇ ਇਸ ਕੰਮ ਦੀ ਸ਼ਲਾਘਾ ਵੀ ਕੀਤੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network