ਬਾਲੀਵੁੱਡ ਡੈਬਿਊ ਤੋਂ ਪਹਿਲਾਂ ਸੁਹਾਨਾ ਖਾਨ ਨੇ ਕਰਵਾਇਆ ਬੋਲਡ ਫੂਟੋਸ਼ੂਟ, ਨਜ਼ਰ ਆਇਆ ਸੁਹਾਨਾ ਦਾ ਗਲੈਮਰਸ ਅੰਦਾਜ਼

written by Pushp Raj | March 26, 2022 06:43pm

ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਸੁਹਾਨਾ ਆਪਣਾ ਬਾਲੀਵੁੱਡ ਡੈਬਿਊ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਨ੍ਹੀਂ ਦਿਨੀਂ ਉਹ ਆਪਣੀ ਡੈਬਿਊ ਫਿਲਮ ਦੀ ਤਿਆਰੀ 'ਚ ਰੁੱਝੀ ਹੋਈ ਹੈ। ਡੈਬਿਊ ਤੋਂ ਪਹਿਲਾਂ ਸੁਹਾਨਾ ਖਾਨ ਨੇ ਬੋਲਡ ਫੂਟੋਸ਼ੂਟ ਕਰਵਾਇਆ ਹੈ। ਫੈਨਜ਼ ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ।


ਸੁਹਾਨਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਬਾਲੀਵੁੱਡ 'ਚ ਕਦਮ ਰੱਖਣ ਤੋਂ ਪਹਿਲਾਂ ਹੀ ਸੁਹਾਨਾ ਨੇ ਇਕ ਬੋਲਡ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀ ਇੱਕ ਝਲਕ ਉਸ ਦੇ ਸੋਸ਼ਲ ਮੀਡੀਆ 'ਤੇ ਵੇਖਣ ਨੂੰ ਮਿਲ ਰਹੀ ਹੈ।

ਸੁਹਾਨਾ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੇ ਵਿੱਚ ਉਹ ਬੇਹੱਦ ਗਲੈਮਰਸ ਵਿਖਾਈ ਦੇ ਰਹੀ ਹੈ। ਉਸ ਨੇ ਕਾਲੇ ਰੰਗ ਦਾ ਕ੍ਰੋਪ ਟਾਪ ਅਤੇ ਡੈਨਿਮ ਸ਼ਾਰਟਸ ਪਾਏ ਹੋਏ ਹਨ।


ਇਸ ਤੋਂ ਇਲਾਵਾ ਇੱਕ ਹੋਰ ਤਸਵੀਰ ਦੇ ਵਿੱਚ ਸੁਹਾਨਾ ਬਲੈਕ ਕਲਰ ਦੀ ਡਰੈੱਸ 'ਚ ਨਜ਼ਰ ਆ ਰਹੀ ਹੈ, ਜੋ ਬੈਕਲੈੱਸ ਹੈ। ਇਸ ਆਊਟਫਿਟ 'ਚ ਸੁਹਾਨਾ ਕਾਫੀ ਖੂਬਸੂਰਤ ਲੱਗ ਰਹੀ ਹੈ। ਉਸ ਨੇ ਆਪਣੇ ਵਾਲਾਂ ਵਿੱਚ ਸਟਾਈਲ ਬਣਾਇਆ ਹੋਇਆ ਹੈ ਤੇ ਬਾਲੀ ਸਟਾਈਲ ਝੁਮਕੇ ਮੇਕਅੱਪ ਅਤੇ ਹੇਅਰ ਬਨ ਬਣਾ ਕੇ ਆਪਣਾ ਲੁੱਕ ਪੂਰਾ ਕੀਤਾ। ਸੁਹਾਨਾ ਦੀ ਇਹ ਤਸਵੀਰ ਹੁਣ ਫੈਨਜ਼ ਲਈ ਚਰਚਾ ਦਾ ਵਿਸ਼ਾ ਬਣ ਗਈਆਂ ਹਨ।

ਹੋਰ ਪੜ੍ਹੋ : The Kashmir Files: ਤਾਪਸੀ ਪੰਨੂ ਨੇ 'ਦਿ ਕਸ਼ਮੀਰ ਫਾਈਲਜ਼' ਦੀ ਦਿਲੋਂ ਕੀਤੀ ਤਾਰੀਫ, ਡਾਇਰੈਕਟਰ ਵਿਵੇਕ ਦੀ ਵੀ ਕੀਤੀ ਸ਼ਲਾਘਾ

ਸੁਹਾਨਾ ਖਾਨ ਜਲਦੀ ਹੀ ਜ਼ੋਇਆ ਅਖਤਰ ਦੇ ਨਿਰਦੇਸ਼ਨ 'ਚ ਬਣ ਰਹੀ ਫਿਲਮ 'ਦਿ ਆਰਚੀਜ਼' ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਦੀ ਨਜ਼ਰ ਆਵੇਗੀ। ਸੁਹਾਨਾ ਖਾਨ ਦੇ ਨਾਲ ਇਸ ਫਿਲਮ 'ਚ ਅਮਿਤਾਭ ਬੱਚਨ ਦੇ ਪੋਤੇ ਅਗਸਤਿਆ ਨੰਦਾ ਅਤੇ ਸ਼੍ਰੀਦੇਵੀ-ਬੋਨੀ ਕਪੂਰ ਦੀ ਛੋਟੀ ਬੇਟੀ ਖੁਸ਼ੀ ਕਪੂਰ ਵੀ ਨਜ਼ਰ ਆਵੇਗੀ। ਇਹ ਤਿੰਨੋਂ ਸਟਾਰ ਕਿਡਜ਼ ਦੀ ਡੈਬਿਊ ਫਿਲਮ ਹੈ, ਜਿਸ ਕਾਰਨ ਤਿੰਨਾਂ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ।

 

View this post on Instagram

 

A post shared by Suhana Khan (@suhanakhan2)

You may also like