
ਉਪਾਸਨਾ ਸਿੰਘ (Upasana Singh) ਦੀ ਮੰਮੀ (Mother) ਦਾ ਅੱਜ ਜਨਮ ਦਿਨ (Birthday) ਹੈ । ਉਨ੍ਹਾਂ ਨੇ ਆਪਣੀ ਮੰਮੀ ਦੇ ਜਨਮ ਦਿਨ ‘ਤੇ ਖ਼ਾਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਇਮੋਸ਼ਨਲ ਹੋ ਗਈ । ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ‘ਤੇ ਲਿਖਿਆ ਕਿ ‘ਦੋਸਤੋ ਅੱਜ ਮੇਰੀ ਮੰਮੀ ਦਾ ਬਰਥਡੇ ਹੈ, ਉਹ ਅੱਜ ਦੁਨੀਆ ‘ਤੇ ਨਹੀਂ ਹੈ, ਪਰ ਮੇਰੇ ਨਾਲ ਹਮੇਸ਼ਾ ਰਹਿੰਦੀ ਹੈ’।

ਹੋਰ ਪੜ੍ਹੋ : ਲੰਮੇ ਸਮੇਂ ਬਾਅਦ ਇੱਕਠੀਆਂ ਨਜ਼ਰ ਆਈਆਂ ਉਪਾਸਨਾ ਸਿੰਘ ਅਤੇ ਅਮਰ ਨੂਰੀ
ਉਪਾਸਨਾ ਸਿੰਘ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ‘ਤੇ ਹਰ ਕੋਈ ਕਮੈਂਟਸ ਕਰਕੇ ਉਨ੍ਹਾਂ ਦੇ ਮੰਮੀ ਦੇ ਜਨਮਦਿਨ ‘ਤੇ ਵਧਾਈ ਦੇ ਰਿਹਾ ਹੈ । ਉਪਾਸਨਾ ਸਿੰਘ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਇਸ ਦੇ ਨਾਲ ਹੀ ਕਈ ਕਾਮੇਡੀ ਸ਼ੋਅਸ ‘ਚ ਵੀ ਉਹ ਨਜ਼ਰ ਆ ਚੁੱਕੀ ਹੈ ।

ਪੰਜਾਬੀ ਇੰਡਸਟਰੀ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਉਪਾਸਨਾ ਸਿੰਘ ਨੇ ਬਹੁਤ ਛੋਟੀ ਜਿਹੀ ਉਮਰ ‘ਚ ਅਦਾਕਾਰੀ ਦੇ ਖੇਤਰ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ । ਪੰਜਾਬੀ ਇੰਡਸਟਰੀ ਦੀਆਂ ਕਈ ਹਿੱਟ ਫ਼ਿਲਮਾਂ ‘ਚ ਉਹ ਨਜ਼ਰ ਆ ਚੁੱਕੀ ਹੈ ।

ਜਿਸ ‘ਚ ਯੋਗਰਾਜ ਸਿੰਘ ਦੇ ਨਾਲ ਉਨ੍ਹਾਂ ਦੀ ਫ਼ਿਲਮ ‘ਬਦਲਾ ਜੱਟੀ ਦਾ’ ਵੀ ਇੱਕ ਹੈ । ਇਸ ਫ਼ਿਲਮ ‘ਚ ਉਸ ਦੀ ਅਦਾਕਾਰੀ ਨੂੰ ਵੀ ਕਾਫੀ ਸਰਾਹਿਆ ਗਿਆ ਸੀ । ਉਪਾਸਨਾ ਸਿੰਘ ਏਨੀਂ ਦਿਨੀਂ ਕਾਮੇਡੀ ਸ਼ੋਅ ‘ਚ ਨਜ਼ਰ ਆ ਰਹੀ ਹੈ । ਇਸ ਸ਼ੋਅ ‘ਚ ਉਸ ਦੀ ਕਾਮੇਡੀ ਨੂੰ ਵੇਖ ਕੇ ਸਾਰੇ ਹੱਸ-ਹੱਸ ਕੇ ਲੋਟ-ਪੋਟ ਹੋ ਜਾਂਦੇ ਹਨ ।
View this post on Instagram