ਉਪਾਸਨਾ ਸਿੰਘ ਨੇ ਸ਼ੇਅਰ ਕੀਤਾ ਆਪਣੇ ਪੁੱਤਰ ਦੇ ਨਾਲ ਵੀਡੀਓ

Written by  Shaminder   |  May 27th 2021 11:49 AM  |  Updated: May 27th 2021 11:49 AM

ਉਪਾਸਨਾ ਸਿੰਘ ਨੇ ਸ਼ੇਅਰ ਕੀਤਾ ਆਪਣੇ ਪੁੱਤਰ ਦੇ ਨਾਲ ਵੀਡੀਓ

ਅਦਾਕਾਰਾ ਉਪਾਸਨਾ ਸਿੰਘ ਸੋਸ਼ਲ ਮੀਡੀਆ ‘ਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਪੁੱਤਰ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਗਾਇਕ ਰੇਸ਼ਮ ਸਿੰਘ ਅਨਮੋਲ ਵੀ ਵਿਖਾਈ ਦੇ ਰਹੇ ਹਨ । ਰੇਸ਼ਮ ਸਿੰਘ ਅਨਮੋਲ ਗੀਤ ਗਾ ਰਹੇ ਹਨ ਜਦੋਂਕਿ ਉਪਾਸਨਾ ਸਿੰਘ ਉਸ ਦਾ ਗੀਤ ਸੁਣਦੇ ਨਜ਼ਰ ਆ ਰਹੇ ਹਨ ।

Upasana Singh’s Son Image From Upasana Singh’s Son Instagram

ਹੋਰ ਪੜ੍ਹੋ : ਇਹ ਹੈ ਪੰਜਾਬੀ ਇੰਡਸਟਰੀ ਦੀ ਪ੍ਰਸਿੱਧ ਅਦਾਕਾਰਾ, ਕੀ ਤੁਸੀਂ ਪਛਾਣਿਆਂ ਕੌਣ ਹਨ ਇਹ ! 

Upasana Singh Image From Upasana Singh’s Son Instagram

ਉਨ੍ਹਾਂ ਦਾ ਬੇਟਾ ਦੋਵਾਂ ਦਾ ਵੀਡੀਓ ਬਣਾਉਂਦਾ ਨਜ਼ਰ ਆ ਰਿਹਾ ਹੈ ।ਰੇਸ਼ਮ ਸਿੰਘ ਅਨਮੋਲ ਨੇ ਖਤ ਮੈਂਨੇ ਤੇਰੇ ਨਾਮ ਲਿਖਾ, ਸਾਗਰ ਜੈਸੀ ਆਂਖੋ ਵਾਲੀ ਸਣੇ ਕਈ ਗੀਤ ਗਾ ਕੇ ਸੁਣਾਏ। ਕੁਝ ਦਿਨ ਪਹਿਲਾਂ ਵੀ ਅਦਾਕਾਰਾ ਨੇ ਆਪਣੇ ਫਾਰਮ ਹਾਊਸ ਦਾ ਵੀਡੀਓ ਸਾਂਝਾ ਕੀਤਾ ਸੀ ।

Upasana Image From Upasana Singh’s Son Instagram

ਜਿਸ ‘ਚ ਉਨ੍ਹਾਂ ਨੇ ਆਪਣੇ  ਫਾਰਮ ਹਾਊਸ ਦੇ ਬਾਰੇ ਵੀਡੀਓ ਸਾਂਝਾ ਕੀਤਾ ਸੀ ।ਇਸ ਵੀਡੀਓ ‘ਚ ਉਹ ਆਪਣੇ ਫਾਰਮ ਹਾਊਸ ਬਾਰੇ ਦੱਸਦੇ ਨਜ਼ਰ ਆਏ ਸਨ ।ਹੁਣ ਉਨ੍ਹਾਂ ਨੇ ਮੁੜ ਤੋਂ ਆਪਣਾ ਇਹ ਵੀਡੀਓ ਸਾਂਝਾ ਕੀਤਾ ਹੈ ।

ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਈ ਹਿੱਟ ਫ਼ਿਲਮਾਂ ਦੇ ਨਾਲ-ਨਾਲ ਉਹ ਕਈ ਕਾਮੇਡੀ ਸ਼ੋਅਜ਼ ‘ਚ ਵੀ ਨਜ਼ਰ ਆਉਂਦੇ ਹਨ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network