
ਅੱਜ ਅਦਾਕਾਰਾ ਅਤੇ ਕਾਮੇਡੀਅਨ ਉਪਾਸਨਾ ਸਿੰਘ (Upasana Singh) ਦਾ ਜਨਮ ਦਿਨ (Birthday) ਹੈ ।ਅਸੀਂ ਤੁਹਾਨੂੰ ਅਦਾਕਾਰਾ ਦੇ ਜਨਮ ਦਿਨ ‘ਤੇ ਉਸ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਗੱਲਾਂ ਦੱਸਣ ਜਾ ਰਹੇ ਹਾਂ । ਜਿਸ ਦੇ ਬਾਰੇ ਹਰ ਕੋਈ ਨਹੀਂ ਜਾਣਦਾ । ਉੋਪਾਸਨਾ ਸਿੰਘ ਦਾ ਜਨਮ 29 ਜੂਨ 1975 ਨੂੰ ਹੁਸ਼ਿਆਰਪੁਰ ‘ਚ ਹੋਇਆ ਸੀ । ਉਨ੍ਹਾਂ ਨੇ ਅਣਗਿਣਤ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ । ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਉਹ ਆਪਣੀ ਅਦਾਕਾਰੀ ਵਿਖਾ ਚੁੱਕੇ ਹਨ ।

ਹੋਰ ਪੜ੍ਹੋ : ਆਪਣੀ ਮੰਮੀ ਦੇ ਜਨਮਦਿਨ ‘ਤੇ ਭਾਵੁਕ ਹੋਈ ਉਪਾਸਨਾ ਸਿੰਘ, ਮਾਂ ਨੂੰ ਯਾਦ ਕਰਦੇ ਹੋਏ ਸਾਂਝੀਆਂ ਕੀਤੀਆਂ ਬਚਪਨ ਦੀਆਂ ਤਸਵੀਰਾਂ
ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ।ਪੰਜਾਬ ਦੇ ਹੁਸ਼ਿਆਰਪੁਰ ਦੀ ਜੰਮਪਲ ਉਪਾਸਨਾ ਸਿੰਘ ਨੇ ਡ੍ਰਾਮੈਟਿਕ ਆਰਟ ‘ਚ ਡਿਗਰੀ ਕੀਤੀ ਹੈ । ਉਪਾਸਨਾ ਸਿੰਘ ਮਹਿਜ਼ ਸੱਤ ਸਾਲ ਦੇ ਸਨ ਜਦੋਂ ਉਨ੍ਹਾਂ ਨੇ ਦੂਰਦਰਸ਼ਨ ‘ਤੇ ਪ੍ਰੋਗਰਾਮ ਦਿੰਦੇ ਸਨ ਪਰ ਬਾਰਾਂ ਤੇਰਾਂ ਸਾਲ ਦੀ ਉਮਰ ‘ਚ ਹੀ ਆਪਣੇ ਲੰਬੇ ਕੱਦ ਕਾਠ ਕਾਰਨ ਉਨ੍ਹਾਂ ਨੂੰ ਹੀਰੋਇਨ ਅਤੇ ਸਟੇਜ ਦੇ ਹੋਰ ਪ੍ਰੋਗਰਾਮ ਵੀ ਮਿਲਣ ਲੱਗ ਪਏ ਸਨ ।

ਹੋਰ ਪੜ੍ਹੋ : ਲੰਮੇ ਸਮੇਂ ਬਾਅਦ ਇੱਕਠੀਆਂ ਨਜ਼ਰ ਆਈਆਂ ਉਪਾਸਨਾ ਸਿੰਘ ਅਤੇ ਅਮਰ ਨੂਰੀ
ਉਪਾਸਨਾ ਸਿੰਘ ਦਾ ਵਿਆਹ ਟੈਲੀਵਿਜ਼ਨ ਅਦਾਕਾਰ ਨੀਰਜ ਭਾਰਦਵਾਜ ਨਾਲ ਹੋਇਆ ਹੈ । ਉਪਾਸਨਾ ਸਿੰਘ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ ਉੱਨੀ ਸੌ ਅਠਾਸੀ ‘ਚ ਰਾਜਸਥਾਨੀ ਫ਼ਿਲਮ ਬਾਈ ਚਲੀ ਸਾਸਰੇ ਨਾਲ ਕੀਤੀ ਸੀ । ਇਸ ਤੋਂ ਬਾਅਦ ਉਨ੍ਹਾਂ ਨੂੰ ਕਈ ਪੰਜਾਬੀ ਫ਼ਿਲਮਾਂ ਦੇ ਵੀ ਆਫਰ ਮਿਲਣ ਲੱਗ ਪਏ ਸਨ ।
ਇਸ ਤੋਂ ਬਾਅਦ ਉਪਾਸਨਾ ਸਿੰਘ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਕਈ ਪੰਜਾਬੀ ਫ਼ਿਲਮਾਂ ‘ਚ ਅਦਾਕਾਰੀ ਕੀਤੀ । ਉਨ੍ਹਾਂ ਨੇ ਯੋਗਰਾਜ ਸਿੰਘ ਅਤੇ ਗੁੱਗੂ ਗਿੱਲ ਵਰਗੇ ਅਦਾਕਾਰਾਂ ਦੇ ਨਾਲ ਫ਼ਿਲਮਾਂ ‘ਚ ਕੰਮ ਕੀਤਾ ।ਉਪਾਸਨਾ ਸਿੰਘ ਨੇ ਪੰਜਾਬੀ ਫ਼ਿਲਮ ‘ਬਦਲਾ ਜੱਟੀ ਦਾ’,ਸੂਬੇਦਾਰ,ਬਾਬੁਲ ਸਣੇ ਕਈ ਫ਼ਿਲਮਾਂ ‘ਕੰਮ ਕੀਤਾ ਅਤੇ ਇਨ੍ਹਾਂ ਫ਼ਿਲਮਾਂ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ।
ਉਨ੍ਹਾਂ ਦਾ ਪੁੱਤਰ ਵੀ ਆਪਣੇ ਮਾਂ ਦੇ ਪਾਏ ਪੂਰਨਿਆਂ ‘ਤੇ ਚੱਲਦਾ ਹੋਇਆ ਅਦਾਕਾਰੀ ਦੇ ਖੇਤਰ ‘ਚ ਸਰਗਰਮ ਹੈ ਅਤੇ ਜਲਦ ਹੀ ਇੱਕ ਫ਼ਿਲਮ ‘ਚ ਵੀ ਨਜ਼ਰ ਆਉਣ ਵਾਲਾ ਹੈ । ਫ਼ਿਲਮਾਂ ‘ਚ ਅਦਾਕਾਰੀ ਤੋਂ ਇਲਾਵਾ ਉਪਾਸਨਾ ਸਿੰਘ ਏਨੀਂ ਦਿਨੀਂ ਕਈ ਕਾਮੇਡੀ ਸ਼ੋਅਜ਼ ‘ਚ ਵੀ ਨਜ਼ਰ ਆ ਰਹੀ ਹੈ ਅਤੇ ਇਨ੍ਹਾਂ ਸ਼ੋਅਸ ‘ਚ ਉਹ ਆਪਣੀ ਕਾਮੇਡੀ ਦੇ ਨਾਲ ਹਰ ਕਿਸੇ ਦੇ ਢਿੱਡੀਂ ਪੀੜਾਂ ਪਾ ਦਿੰਦੀ ਹੈ ।
View this post on Instagram