ਵੇਖੋ ਬੋਹੇਮੀਆ ਦੇ ਆਉਣ ਵਾਲੇ ਗੀਤ ਦੀ ਪਹਿਲੀ ਝੱਲਕ

Written by  Gourav Kochhar   |  December 29th 2017 04:10 PM  |  Updated: December 29th 2017 04:10 PM

ਵੇਖੋ ਬੋਹੇਮੀਆ ਦੇ ਆਉਣ ਵਾਲੇ ਗੀਤ ਦੀ ਪਹਿਲੀ ਝੱਲਕ

ਸਾਲ 2017 ਦੇ ਜਾਂਦੇ ਜਾਂਦੇ ਬੋਹੇਮੀਆ ਨੇ ਆਪਣੇ ਫੈਨਸ ਦੇ ਲਈ ਇਕ ਟੀਜ਼ਰ ਛੱਡ ਦਿੱਤਾ ਹੈ | ਬਹੁਤ ਚਿਰਾਂ ਤੋਂ ਬੋਹੇਮੀਆ ਦੇ ਫੈਨਸ ਉਨ੍ਹਾਂ ਵੱਲੋ ਕੁਝ ਵੱਖਰੇ ਗੀਤ ਦੀ ਡਿਮਾਂਡ ਕਰ ਰਹੇ ਸੀ | ਤਾਂ ਹੀ ਬੋਹੇਮੀਆ ਨੇ ਫੈਨਸ ਦੀ ਮੰਗ ਨੂੰ ਧਿਆਨ 'ਚ ਰੱਖ ਕੇ ਬਹੁਤ ਮਸ਼ਹੂਰ ਗਾਇਕਾ ਸੋਫੀਆ ਦੇ ਨਾਲ ਮਿਲ ਕੇ ਇਕ ਬੜਾ ਹੀ ਘੈਂਟ ਗੀਤ ਤਿਆਰ ਕਿੱਤਾ ਹੈ | ਤੇ ਇਸ ਗੀਤ ਦਾ ਨਾਮ ਹੈ ਜੀ “ਥਿੰਕਿੰਗ ਅਬਾਊਟ ਯੂ”| ਇਸ ਗੀਤ ਦੀ ਪਹਿਲੀ ਝੱਲਕ ਤਾਂ ਬੋਹੇਮੀਆ ਨੇ 1 ਹਫਤੇ ਪਹਿਲਾਂ ਹੀ ਜਾਰੀ ਕਰ ਦਿੱਤੀ ਸੀ |

ਪਰ ਇਸ ਦੇ ਟੀਜ਼ਰ ਦੇ ਨਾਲ ਇਸ ਗੀਤ ਦੀ ਕੋਈ ਵੀ ਰਿਲੀਜ਼ਿੰਗ ਤਾਰੀਕ ਨਹੀਂ ਸੀ ਦਿੱਤੀ ਗਈ | ਤਾਂ ਜੋ ਲੱਗਦਾ ਹੈ ਬੋਹੇਮੀਆ ਆਪਣੇ ਫੈਨਸ ਨੂੰ ਇਸ ਗੀਤ ਦੇ ਲਈ ਕੁਝ ਚਿਰ ਹੋਰ ਇੰਤਜ਼ਾਰ ਕਰਵਾਉਣਗੇ | ਪਰ ਜੇ ਬੋਹੇਮੀਆ Bohemia ਦੇ ਫੈਨਸ ਦੇ ਨਜ਼ਰੀਏ ਨਾਲ ਦੇਖਿਆ ਜਾਵੇ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਇੰਤਜ਼ਾਰ ਵੀ ਚੰਗਾ ਹੀ ਹੈ “ਕਿਉਕਿ ਇਕ ਇੰਤਜ਼ਾਰ ਤੋਂ ਬਾਅਦ ਹਾਸਿਲ ਹੋਈ ਚੀਜ ਦਾ ਮਜ਼ਾ ਹੀ ਕੁਝ ਹੋਰ ਹੁੰਦਾ ਹੈ"|


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network