ਜੱਸੀ ਗਿੱਲ ਆਪਣੇ ਦਰਸ਼ਕਾਂ ਲਈ ਲੈ ਕੇ ਆ ਰਹੇ ਨੇ ਵਿਆਹ ਵਾਲਾ ਗੀਤ

Written by  Gourav Kochhar   |  March 26th 2018 09:03 AM  |  Updated: March 26th 2018 09:03 AM

ਜੱਸੀ ਗਿੱਲ ਆਪਣੇ ਦਰਸ਼ਕਾਂ ਲਈ ਲੈ ਕੇ ਆ ਰਹੇ ਨੇ ਵਿਆਹ ਵਾਲਾ ਗੀਤ

ਆਪਣੀ ਕਰੋੜਾਂ ਡਾਲਰਾਂ ਦੀ ਮੁਸਕਰਾਹਟ ਨਾਲ ਲੜਕੀਆਂ ਦਰਮਿਆਨ ਜਾਣੇ ਜਾਣ ਵਾਲੇ ਜੱਸੀ ਗਿੱਲ, ਇਸ ਸਾਲ ਬਾਲੀਵੁੱਡ 'ਚ ਸ਼ੁਰੂਆਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ| ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਉਹ ਹੁਣ ਹੋਰ ਗਾਣੇ ਗਾਉਣ ਛੱਡ ਰਹੇ ਹਨ | ਗਾਇਕ ਤੇ ਅਭਿਨੇਤਾ, ਜੱਸੀ ਗਿੱਲ ਦਾ ਇਕ ਨਵਾਂ ਪ੍ਰੋਜੈਕਟ ਤਿਆਰ ਹੈ ਤੇ ਜਲਦ ਰਿਲੀਜ਼ ਹੋਣ ਜਾ ਰਿਹਾ ਹੈ | ਅਤੇ ਚੰਗੀ ਖ਼ਬਰ ਇਹ ਹੈ ਕਿ ਇਹ ਇੱਕ ਵਿਆਹ ਵਾਲ਼ਾ ਗੀਤ ਹੈ |

ਜੀ ਹਾਂ, ਜੱਸੀ ਗਿੱਲ ਦੀ ਨਵੀਂ ਧੁਨ 'ਤੇ ਨੱਚਣ ਲਈ ਤਿਆਰ ਹੋ ਜਾਓ | ਉਨ੍ਹਾਂਨੇ ਪਹਿਲਾਂ ਹੀ ਸਾਫ ਕਰ ਦਿੱਤਾ ਕਿ ਇਹ ਇਕ ਵਿਆਹ ਦਾ ਗੀਤ ਹੈ | ਉਨ੍ਹਾਂਨੇ ਨੇ ਆਪਣੇ ਸੋਸ਼ਲ ਮੀਡਿਆ ਅਕਾਊਂਟ ਤੇ ਆਪਣੇ ਪ੍ਰਸ਼ੰਸਕਾਂ ਲਈ ਲਿਖਿਆ :

"Nava Gaana Bhut jaldi .. Viah wala gaana "

ਹਾਲਾਂਕਿ ਜੱਸੀ ਨੇ ਅਜੇ ਗੀਤ ਨੂੰ ਰੀਲਿਜ਼ ਕਰਨ ਦੀ ਤਾਰੀਖ ਦਾ ਐਲਾਨ ਨਹੀਂ ਕੀਤਾ ਹੈ, ਪਰ ਉਨ੍ਹਾਂਨੇ ਦਸਿਆ ਕਿ ਇਹ ਗਾਣਾ ਅਗਲੇ ਹਫਤੇ ਤੱਕ ਰਿਲੀਜ਼ ਹੋ ਜਾਵੇਗਾ | ਲੱਗਦਾ ਹੈ ਕਿ ਇਸ ਵਾਰ ਗਾਇਕ ਆਪਣੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਕਰਨ ਦੇ ਮੂਡ ਵਿੱਚ ਹੈ | ਕੱਲ੍ਹ ਉਨ੍ਹਾਂਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਕਿਹਾ,

"Gaana next week vch kde v

@desi_crew @narinder.batth@speedrecords @tru_makers

#viahwalagaana "

ਜ਼ਾਹਰ ਤੌਰ 'ਤੇ, ਸੰਗੀਤ ਨਿਰਦੇਸ਼ਕ ਜੋੜੀ ਦੇਸੀ ਕਰਿਊ ਨੇ ਗਾਣੇ ਨੂੰ ਮਿਊਜ਼ਿਕ ਦਿੱਤਾ ਹੈ ਅਤੇ ਨਰਿੰਦਰ ਬਥ ਨੇ ਗੀਤ ਦੇ ਸ਼ਬਦਾਂ ਨੂੰ ਲਿਖਿਆ ਹੈ | ਗਾਣੇ ਦੀ ਮਿਊਜ਼ਿਕ ਵੀਡੀਓ ਵਿਡੀਓ ਨੂੰ ਟਰੂ ਮੇਕਰਜ਼ ਦੁਆਰਾ ਦੁਆਰਾ ਨਿਰਦੇਸਿਤ ਕੀਤਾ ਗਿਆ ਹੈ | ਦੇਸੀ ਕਰਿਊ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਆਪਣੀ ਤੇ ਜੱਸੀ ਦੀ ਇਕ ਤਸਵੀਰ ਸਾਂਝਾ ਕਰਦੇ ਹੋਏ ਇਸ ਗੱਲ ਦੀ ਪੁਸ਼ਟੀ ਕੀਤੀ ਹੈ, ਉਨ੍ਹਾਂਨੇ ਦਸਿਆ :

@jassie.gill di report de anusar , Agla Gana Agle Week Kde Vi Aa Skda, bahut jaldi krde haan release .

ਜੇ ਹੁਣ ਤੁਸੀਂ ਵੀ ਹੋ ਜੱਸੀ ਦੇ ਪੱਕੇ ਫੈਨ, ਤਾਂ ਫੇਰ ਤਿਆਰ ਹੋ ਜਾਓ ਜੱਸੀ ਦੇ ਵਿਆਹ ਵਾਲੇ ਗੀਤ ਤੇ ਨੱਚਣ ਲਈ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network