ਉਰਫੀ ਜਾਵੇਦ ਨੇ ਇੱਕ ਵਾਰ ਫਿਰ ਬੇਸ਼ਰਮੀ ਦੀਆਂ ਹੱਦਾਂ ਕੀਤੀਆਂ ਪਾਰ, ਪਹਿਨੀ ਇਸ ਤਰ੍ਹਾਂ ਦੀ ਡਰੈੱਸ, ਟ੍ਰੋਲਰਸ ਦੇ ਨਿਸ਼ਾਨੇ ‘ਤੇ ਆਈ ਅਦਾਕਾਰਾ

Written by  Shaminder   |  December 22nd 2021 12:08 PM  |  Updated: December 22nd 2021 12:08 PM

ਉਰਫੀ ਜਾਵੇਦ ਨੇ ਇੱਕ ਵਾਰ ਫਿਰ ਬੇਸ਼ਰਮੀ ਦੀਆਂ ਹੱਦਾਂ ਕੀਤੀਆਂ ਪਾਰ, ਪਹਿਨੀ ਇਸ ਤਰ੍ਹਾਂ ਦੀ ਡਰੈੱਸ, ਟ੍ਰੋਲਰਸ ਦੇ ਨਿਸ਼ਾਨੇ ‘ਤੇ ਆਈ ਅਦਾਕਾਰਾ

ਉਰਫੀ ਜਾਵੇਦ (Urfi Javed )ਆਪਣੀ ਅਜੀਬੋ ਗਰੀਬ ਡ੍ਰੈਸਿੰਗ ਸੈਂਸ ਦੇ ਲਈ ਜਾਣੀ ਜਾਂਦੀ ਹੈ ।ਉਸ ਦੇ ਵੀਡੀਓ (Video) ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਅਦਾਕਾਰਾ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰਾ ਅਜੀਬ ਤਰ੍ਹਾਂ ਦੀ ਡਰੈੱਸ  (Dress)ਪਾਏ ਹੋਏ ਦਿਖਾਈ ਦੇ ਰਹੀ ਹੈ । ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਕਮੈਂਟਸ ਕੀਤੇ ਜਾ ਰਹੇ ਹਨ ਅਤੇ ਲੋਕ ਇਸ ‘ਤੇ ਪ੍ਰਤੀਕਰਮ ਦੇ ਰਹੇ ਹਨ । ਇਸ ਦੇ ਨਾਲ ਹੀ ਕਈ ਲੋਕ ਅਦਾਕਾਰਾ ਨੂੰ ਟਰੋਲ ਵੀ ਕਰ ਰਹੇ ਹਨ ।

Urfi Javed,, image From instagram

ਹੋਰ ਪੜ੍ਹੋ : ਸਾਹਿਬਜ਼ਾਦਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਸਣੇ ਚਮਕੌਰ ਸਾਹਿਬ ਦੇ ਸ਼ਹੀਦਾਂ ਨੂੰ ਕੋਟਿ-ਕੋਟਿ ਪ੍ਰਣਾਮ

ਬਿੱਗ ਬੌਸ ਓਟੀਟੀ ‘ਚ ਭਾਗ ਲੈਣ ਤੋਂ ਬਾਅਦ ਚਰਚਾ ‘ਚ ਆਈ ਉਰਫੀ ਜਾਵੇਦ ਦੇ ਇਸ ਰੂਪ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ । ਕਿਉਂ ਕਿ ਉਸ ਦਾ ਇਹ ਰੂਪ ਸਭ ਨੂੰ ਹੈਰਾਨ ਕਰ ਰਿਹਾ ਹੈ ।ਗ੍ਰੇ ਕਲਰ ਦੇ ਇਸ ਪੈਂਟ ਕੋਟ ‘ਚ ਉਰਫੀ ਸੋਹਣੀ ਤਾਂ ਲੱਗ ਰਹੀ ਹੈ ਪਰ ਜਗ੍ਹਾ ਜਗ੍ਹਾ ਤੋਂ ਫਟੀ ਪੈਂਟ ਅਤੇ ਅਜੀਬੋ ਗਰੀਬ ਬਲੇਜ਼ਰ ਨੇ ਸਭ ਨੂੰ ਸੋਚਣ ਦੇ ਲਈ ਮਜਬੂਰ ਕਰ ਦਿੱਤਾ ਹੈ ਕਿ ਆਖਿਰ ਅਦਾਕਾਰਾ ਦੇ ਲਈ ਇਸ ਤਰ੍ਹਾਂ ਦੇ ਕੱਪੜੇ ਕੌਣ ਡਿਜ਼ਾਇਨ ਕਰਦਾ ਹੈ ।

Urfi Javed , image From instagram

ਇਸ ਪੈਂਟ ਬਲੇਜ਼ਰ ਦੇ ਨਾਲ ਉਰਫੀ ਨੇ ਆਪਣੀ ਗੁੱਤ ‘ਚ ਗ੍ਰੇ ਕਲਰ ਦਾ ਰਿਬਨ ਬੰਨ ਕੇ ਮੈਚਿੰਗ ਕੀਤੀ ਹੈ । ਇਸ ਵੀਡੀਓ ਨੂੰ ਵਾਇਰਲ ਭਿਆਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਦੇ ਨਾਲ ਹੀ ਉਰਫੀ ਨੇ ਆਪਣੀ ਇਸ ਤਰ੍ਹਾਂ ਦੀ ਝਲਕ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਵੀ ਵਿਖਾਈ ਹੈ । ਯੂਜ਼ਰਸ ਨੇ ਵੀ ਇਸ ਤੇ ਕਮੈਂਟਸ ਕਰਕੇ ਉਰਫੀ ਤੋਂ ਸਵਾਲ ਪੁੱਛੇ ਹਨ । ਕੋਈ ਉਰਫੀ ਦੇ ਕੱਪੜੇ ਡਿਜ਼ਾਇਨ ਕਰਨ ਵਾਲੇ ਬਾਰੇ ਜਾਨਣਾ ਚਾਹੁੰਦਾ ਹੈ ਤੇ ਕੋਈ ਕਹਿ ਰਿਹਾ ਹੈ ਕਿ ਉਹ ਕੁਝ ਲੋਕਾਂ ਦਾ ਧਿਆਨ ਖਿੱਚਣ ਦੇ ਲਈ ਅਜਿਹਾ ਕਰਦੀ ਹੈ ।

 

View this post on Instagram

 

A post shared by Viral Bhayani (@viralbhayani)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network