ਉਰਫੀ ਜਾਵੇਦ ਨੇ ਸਾਂਝੀ ਕੀਤੀ ਤਸਵੀਰ, ਪ੍ਰਸ਼ੰਸਕਾਂ ਨੂੰ ਪੁੱਛਿਆ ਇਹ ਸਵਾਲ

Reported by: PTC Punjabi Desk | Edited by: Shaminder  |  February 05th 2022 08:09 AM |  Updated: February 05th 2022 08:09 AM

ਉਰਫੀ ਜਾਵੇਦ ਨੇ ਸਾਂਝੀ ਕੀਤੀ ਤਸਵੀਰ, ਪ੍ਰਸ਼ੰਸਕਾਂ ਨੂੰ ਪੁੱਛਿਆ ਇਹ ਸਵਾਲ

ਉਰਫੀ ਜਾਵੇਦ (Urfi Javed) ਆਪਣੀ ਡ੍ਰੈਸਿੰਗ ਸੈਂਸ ਨੂੰ ਲੈ ਕੇ ਹਮੇਸ਼ਾ ਹੀ ਸੁਰਖੀਆਂ 'ਚ ਰਹਿੰਦੀ ਹੈ । ਇੱਕ ਵਾਰ ਮੁੜ ਤੋਂ ਉਸ ਵੇਲੇ ਚਰਚਾ 'ਚ ਆ ਗਈ,ਜਦੋਂ ਉਸ ਨੇ ਮੁੜ ਤੋਂ ਅਜੀਬੋ ਗਰੀਬ ਡਰੈੱਸ (dress) ਪਾਈ ।ਉਰਫੀ ਜਾਵੇਦ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਆਪਣੇ ਪ੍ਰਸ਼ੰਸਕਾਂ ਨੂੰ ਗੈੱਸ ਕਰਨ ਦੇ ਲਈ ਆਖਿਆ ਹੈ ਕਿ ਦੂਜੀ ਤਸਵੀਰ 'ਚ ਇੱਕ ਫ਼ਿਲਮ ਦਾ ਅਦਾਕਾਰ ਨਜ਼ਰ ਆ ਰਿਹਾ ਹੈ ਜਿਸ ਦੀ ਡ੍ਰੈੱਸ ਫਟੀ ਹੋਈ ਦਿਖਾਈ ਦੇ ਰਹੀ ਹੈ ।ਉਰਫੀ ਨੇ ਆਪਣੇ ਪ੍ਰਸ਼ੰਸ਼ਕਾਂ ਨੂੰ ਇਸ ਫ਼ਿਲਮ ਦਾ ਅੰਦਾਜ਼ਾ ਲਗਾਉਣ ਦੇ ਲਈ ਕਿਹਾ ਹੈ ।

urfi javed pic image From instagram

ਹੋਰ ਪੜ੍ਹੋ :  ਸਰਦੀਆਂ ‘ਚ ਇਸ ਤਰ੍ਹਾਂ ਦੀ ਕਸਰਤ ਕਰਕੇ ਰਹੋ ਫਿੱਟ

ਦਰਅਸਲ ਇਹ 1994 'ਚ ਆਈ ਫਿਲਮ ਅੰਦਾਜ਼ ਅਪਨਾ ਅਪਨਾ ਦੀ ਝਲਕ ਹੈ, ਜਿਸ 'ਚ ਇਸ ਦੇ ਇਕ ਐਕਟਰ ਦੀ ਤਸਵੀਰ ਪਿਛਲੇ ਪਾਸੇ ਤੋਂ ਲਈ ਗਈ ਹੈ। ਇਸ ਕਲਾਕਾਰ ਦੀ ਕਮੀਜ਼ ਪਿਛਲੇ ਪਾਸੇ ਤੋਂ ਬੁਰੀ ਤਰ੍ਹਾਂ ਫਟੀ ਹੋਈ ਹੈ। ਹਾਲਾਂਕਿ, ਉਰਫੀ ਜਾਵੇਦ ਨੇ ਆਪਣੇ ਸਟਾਈਲ ਨੂੰ ਜੋੜਦੇ ਹੋਏ ਡੈਨੀਮ ਕ੍ਰੌਪਡ ਕਮੀਜ਼ ਪਹਿਨੀ ਹੈ।

urfi javed.jpg,, image from insagram

ਤਸਵੀਰ 'ਚ ਉਹ ਆਪਣੇ ਬੈਕਲੇਸ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਫਿਲਮ ਦੇ ਕਲਾਕਾਰ ਦੀ ਤਰ੍ਹਾਂ ਉਰਫੀ ਦੀ ਕਮੀਜ਼ ਦੇ ਵੀ ਪਿਛਲੇ ਹਿੱਸੇ ਵਿੱਚ ਇੱਕ ਸਾਈਡ ਚੇਨ ਹੈ, ਜੋ ਕਿ ਉਸਦੀ ਦਿੱਖ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਹੈ। ਉਰਫੀ ਜਾਵੇਦ ਦੇ ਇਸ ਅਜੀਬੋ ਗਰੀਬ ਸਟਾਈਲ ਨੂੰ ਵੇਖ ਕੇ ਰਿਐਕਸ਼ਨ ਦੇ ਰਹੇ ਹਨ । ਦੱਸ ਦਈਏ ਕਿ ਉਰਫੀ ਇੱਕ ਅਜਿਹੀ ਅਦਾਕਾਰਾ ਹੈ ਜੋ ਆਪਣੀਆਂ ਡਰੈੱਸਾਂ ਨੂੰ ਲੈ ਕੇ ਅਕਸਰ ਟ੍ਰੋਲ ਹੁੰਦੀ ਰਹਿੰਦੀ ਹੈ । ਪਰ ਇਸ ਦੇ ਬਾਵਜੂਦ ਉਹ ਬਿਨਾਂ ਕਿਸੇ ਦੀ ਪਰਵਾਹ ਕੀਤੇ ਆਪਣੇ ਹੀ ਟਸ਼ਨ 'ਚ ਰਹਿੰਦੀ ਹੈ ।

 

View this post on Instagram

 

A post shared by Urrfii (@urf7i)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network