ਉਰਮਿਲਾ ਮਾਤੋਂਡਕਰ ਨੇ ਮਾਂ ਬਨਣ ਦੀਆਂ ਅਫਵਾਹਾਂ 'ਤੇ ਤੋੜੀ ਚੁੱਪੀ, ਦੱਸੀ ਵਾਇਰਲ ਹੋਈ ਤਸਵੀਰਾਂ ਦੀ ਸੱਚਾਈ

written by Pushp Raj | September 15, 2022

Urmila Matondkar: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਉਰਮਿਲਾ ਮਾਤੋਂਡਕਰ ਪਿਛਲੇ ਲੰਮੇਂ ਸਮੇਂ ਤੋਂ ਫ਼ਿਲਮਾਂ ਤੋਂ ਦੂਰ ਹੈ, ਪਰ ਉਹ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਬੀਤੇ ਦਿਨੀਂ ਉਰਮਿਲਾ ਦੀ ਇੱਕ ਨਿੱਕੀ ਬੱਚੀ ਦੇ ਨਾਲ ਤਸਵੀਰ ਵਾਇਰਲ ਹੋ ਰਹੀ ਸੀ, ਜਿਸ ਨੂੰ ਵੇਖ ਕੇ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਅਦਾਕਾਰਾ ਮਾਂ ਬਣ ਚੁੱਕੀ ਹੈ ਪਰ ਉਸ ਨੇ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ। ਹੁਣ ਮਾਂ ਬਨਣ ਦੀਆਂ ਅਫਵਾਹਾਂ 'ਤੇ ਉਰਮਿਲਾ ਮਾਤੋਂਡਕਰ ਨੇ ਚੁੱਪੀ ਤੋੜਦੇ ਹੋਏ ਸੱਚਾਈ ਦੱਸੀ ਹੈ।

Image Source : Instagram

ਦਰਅਸਲ ਬੀਤੇ ਦਿਨੀਂ ਉਰਮਿਲਾ ਮਾਤੋਂਡਕਰ ਦੇ ਪਤੀ ਮੋਹਿਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਨਿੱਕੀ ਜਿਹੀ ਬੱਚੀ ਨਾਲ ਤਸਵੀਰ ਸ਼ੇਅਰ ਕੀਤੀ ਸੀ। ਉਸੇ ਛੋਟੀ ਬੱਚੀ ਦੇ ਨਾਲ ਉਰਮਿਲਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ।

ਮੋਹਸਿਨ ਨੇ ਬੱਚੀ ਦੇ ਨਾਲ ਸ਼ੇਅਰ ਕੀਤੀ ਗਈ ਆਪਣੀ ਤਸਵੀਰ 'ਤੇ ਅਜਿਹਾ ਕੈਪਸ਼ਨ ਦਿੱਤਾ ਸੀ, ਜਿਸ ਨੂੰ ਵੇਖ ਕੇ ਫੈਨਜ਼ ਇਹ ਅੰਦਾਜ਼ਾ ਲਗਾਉਣ ਲੱਗ ਪਏ ਕਿ ਇਹ ਬੱਚੀ ਮੋਹਸਿਨ ਤੇ ਉਰਮਿਲਾ ਦੀ ਹੈ। ਇਹ ਜੋੜਾ ਮਾਤਾ-ਪਿਤਾ ਬਣ ਚੁੱਕਾ ਹੈ ਪਰ ਉਨ੍ਹਾਂ ਨੇ ਇਸ ਬਾਰੇ ਫੈਨਜ਼ ਨੂੰ ਨਹੀਂ ਦੱਸਿਆ।

Image Source : Instagram

ਇਸ ਤਸਵੀਰ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਇਸ 'ਤੇ ਕਮੈਂਟ ਕਰਨਾ ਸ਼ੁਰੂ ਕਰ ਦਿੱਤਾ। ਇਸ ਵਿਚਾਲੇ ਉਰਮਿਲਾ ਨੇ ਇੱਕ ਇੰਟਰਵਿਊ ਦੌਰਾਨ ਇਸ ਵਾਇਰਲ ਫੋਟੋ ਦੀ ਸੱਚਾਈ ਦੱਸੀ ਹੈ। ਇੱਕ ਮੀਡੀਆ ਹਾਊਸ ਨਾਲ ਗੱਲਬਾਤ ਦੌਰਾਨ ਅਦਾਕਾਰਾ ਨੇ ਕਿਹਾ, 'ਆਇਰਾ ਮੇਰੀ ਭਤੀਜੀ ਹੈ।' ਇਸ ਦੇ ਨਾਲ ਹੀ ਉਸ ਦੇ ਪਤੀ ਨੇ ਵੀ ਇਹ ਦੱਸਿਆ ਸੀ ਕਿ ਉਹ ਉਸ ਦੇ ਭਰਾ ਦੀ ਬੇਟੀ ਹੈ। ਇਸ ਗੱਲਬਾਤ 'ਚ ਮੋਹਸਿਨ ਨੇ ਦੱਸਿਆ ਕਿ ਇਸ ਫੋਟੋ ਤੋਂ ਬਾਅਦ ਮੈਨੂੰ ਕਈ ਮੈਸੇਜ ਆਉਣ ਲੱਗੇ, ਜਿਸ ਕਾਰਨ ਮੈਨੂੰ ਆਪਣਾ ਕੈਪਸ਼ਨ ਬਦਲਣਾ ਪਿਆ।

ਦੱਸ ਦੇਈਏ ਕਿ ਆਪਣੀ ਭਤੀਜੀ ਨਾਲ ਫੋਟੋ ਪੋਸਟ ਕਰਦੇ ਹੋਏ ਮੋਹਸਿਨ ਨੇ ਕੈਪਸ਼ਨ ਵਿੱਚ ਲਿਖਿਆ ਸੀ, 'ਮੇਰੇ ਦਿਲ 'ਤੇ ਰਾਜ ਕਰਨ ਵਾਲੀ ਛੋਟੀ ਰਾਜਕੁਮਾਰੀ ਦਾ ਇੱਕ ਸਾਲ ਪੂਰਾ ਹੋ ਗਿਆ ਹੈ। ਇਹ ਪੂਰਾ ਸਾਲ ਬਹੁਤ ਰੋਮਾਂਚਕ ਰਿਹਾ। ਤੁਹਾਨੂੰ ਪਹਿਲੇ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।' ਇਸ ਦੇ ਨਾਲ ਹੀ, ਲੋਕਾਂ ਦੀਆਂ ਟਿੱਪਣੀਆਂ ਅਤੇ ਸੰਦੇਸ਼ਾਂ ਤੋਂ ਬਾਅਦ, ਉਸ ਨੇ ਆਖ਼ਿਰ ਵਿੱਚ ਇਸ ਕੈਪਸ਼ਨ ਵਿੱਚ 'ਮੇਰੀ ਖੂਬਸੂਰਤ ਭਤੀਜੀ ਆਇਰਾ' ਜੋੜਿਆ।

Image Source : Instagram

ਹੋਰ ਪੜ੍ਹੋ: ਬੋਲਡ ਫੋਟੋਸ਼ੂਟ ਮਾਮਲਾ: ਰਣਵੀਰ ਸਿੰਘ ਦਾ ਬਿਆਨ ਆਇਆ ਸਾਹਮਣੇ, ਅਦਾਕਾਰ ਨੇ ਪੁਲਿਸ ਨੂੰ ਦੱਸੀ ਸੱਚਾਈ

ਦੱਸਣਯੋਗ ਹੈ ਕਿ ਉਰਮਿਲਾ ਨੇ ਛੇ ਸਾਲ ਪਹਿਲਾਂ ਮੋਹਸਿਨ ਨਾਲ ਸ੍ਰੀਕੇਟ ਮੈਰਿਜ਼ ਕੀਤੀ ਸੀ। ਦੋਵੇਂ ਕਸ਼ਮੀਰ 'ਚ ਵਿਆਹ ਦੇ ਬੰਧਨ 'ਚ ਬੱਝ ਗਏ ਸਨ। ਉਰਮਿਲਾ ਤੋਂ 10 ਸਾਲ ਛੋਟੇ ਮੋਹਸਿਨ ਪੇਸ਼ੇ ਤੋਂ ਮਾਡਲ ਅਤੇ ਕਾਰੋਬਾਰੀ ਹਨ। ਉਹ ਫ਼ਿਲਮ 'ਲੱਕ ਬਾਈ ਚਾਂਸ' 'ਚ ਵੀ ਨਜ਼ਰ ਆ ਚੁੱਕੇ ਹਨ। ਉਰਮਿਲਾ ਦੀ ਗੱਲ ਕਰੀਏ ਤਾਂ ਅਭਿਨੇਤਰੀ ਹੁਣ ਤੱਕ ਕਈ ਫਿਲਮਾਂ 'ਚ ਕੰਮ ਕਰ ਚੁੱਕੀ ਹੈ।

 

View this post on Instagram

 

A post shared by Mohsin Akhtar (@mohsinakh)

You may also like