ਊਰਵਸ਼ੀ ਰੌਤੇਲਾ ਨੇ ਰਿਸ਼ਭ ਪੰਤ ਤੋਂ ਮੰਗੀ ਮੁਆਫ਼ੀ, ਕਿਹਾ ‘ਸੀਧੀ ਬਾਤ ਨੋ ਬਕਵਾਸ’

written by Shaminder | September 13, 2022

ਊਰਵਸ਼ੀ ਰੌਤੇਲਾ (Urvashi Rautela) ਪਿਛਲੇ ਕੁਝ ਦਿਨਾਂ ਤੋਂ ਰਿਸ਼ਬ ਪੰਤ ਦੇ ਨਾਲ ਆਪਣੇ ਵਿਵਾਦ ਨੂੰ ਲੈ ਕੇ ਚਰਚਾ ‘ਚ ਹੈ । ਉਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰਾ ਰਿਸ਼ਬ ਪੰਤ ਤੋਂ ਹੱਥ ਜੋੜ ਕੇ ਮੁਆਫ਼ੀ ਮੰਗ ਰਹੀ ਹੈ । ਉਹ ਵੀਡੀਓ ‘ਚ ਕਹਿ ਰਹੀ ਹੈ ਕਿ ‘ਮੁਝੇ ਮੁਆਫ਼ ਕਰ ਦੋ, ਸੀਧੀ ਬਾਤ ਨੋ ਬਕਵਾਸ’।

What happened between Rishabh Pant and Urvashi Rautela? Image Source: Twitter

ਹੋਰ ਪੜ੍ਹੋ : ਜਲਦ ਸ਼ੁਰੂ ਹੋਣ ਜਾ ਰਿਹਾ ਹੈ ਵਾਇਸ ਆਫ਼ ਪੰਜਾਬ ਸੀਜ਼ਨ-13, ਹਿੱਸਾ ਲੈਣ ਲਈ ਇਸ ਤਰ੍ਹਾਂ ਭੇਜੋ ਐਂਟਰੀ

ਜਿਸ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਉਹ ਸਿੱਧਾ ਅਤੇ ਸਪੱਸ਼ਟ ਤੌਰ ‘ਤੇ ਰਿਸ਼ਬ ਪੰਤ ਦੇ ਨਾਲ ਆਪਣੇ ਵਿਵਾਦ ਨੂੰ ਸੁਲਝਾਉਣਾ ਚਾਹੁੰਦੀ ਹੈ ਅਤੇ ਉਸ ਨੇ ਹੱਥ ਜੋੜ ਕੇ ਮੁਆਫ਼ੀ ਵੀ ਮੰਗ ਲਈ ਹੈ । ਦਰਅਸਲ ਉਰਵਸੀ ਰੌਤੇਲਾ ਨੇ ਇੱਕ ਇੰਟਰਵਿਊ ਦਿੱਤਾ ਸੀ ।

Urvashi Rautela image From instagram

ਹੋਰ ਪੜ੍ਹੋ : ਸੰਜੇ ਦੱਤ ਸਾਊਥ ਦੀ ਫ਼ਿਲਮ ‘ਚ ਆ ਸਕਦੇ ਨੇ ਨਜ਼ਰ, ਖ਼ਬਰਾਂ ਆ ਰਹੀਆਂ ਸਾਹਮਣੇ

ਜਿਸ ‘ਚ ਅਦਾਕਾਰਾ ਨੇ ਰਿਸ਼ਬ ਪੰਤ ਨੂੰ ਲੈ ਕੇ ਕੁਝ ਆਖਿਆ ਸੀ । ਇਸੇ ਇੰਟਰਵਿਊ ਤੋਂ ਬਾਅਦ ਦੋਨਾਂ ਵਿਚਾਲੇ ਵਿਵਾਦ ਸ਼ੁਰੂ ਹੋ ਗਿਆ ਸੀ । ਊਰਵਸ਼ੀ ਰੌਤੇਲਾ ਦੇ ਇਸ ਵਿਵਾਦ ਨੇ ਕਾਫੀ ਸੁਰਖੀਆਂ ਵਟੋਰੀਆਂ ਸਨ । ਜਿਸ ਤੋਂ ਬਾਅਦ ਅਦਾਕਾਰਾ ਦੇ ਇੱਕ ਤੋਂ ਬਾਅਦ ਇੱਕ ਰਿਐਕਸ਼ਨ ਸਾਹਮਣੇ ਆ ਰਹੇ ਹਨ ।

ਸੋਸ਼ਲ ਮੀਡੀਆ ‘ਤੇ ਉਸ ਦੇ ਬਿਆਨ ਲਗਾਤਾਰ ਵਾਇਰਲ ਹੋਏ ਸਨ । ਪਰ ਹੁਣ ਲੱਗਦਾ ਹੈ ਕਿ ਅਦਾਕਾਰਾ ਸੋਸ਼ਲ ਮੀਡੀਆ ‘ਤੇ ਚੱਲ ਰਹੇ ਇਸ ਵਿਵਾਦ ਨੂੰ ਖਤਮ ਕਰਨਾ ਚਾਹੁੰਦੀ ਹੈ । ਊਰਵਸ਼ੀ ਰੌਤੇਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ ।ਉਹ ਕਈ ਬਿਊਟੀ ਕਾਂਸਟੈਸਟ ‘ਚ ਵੀ ਬਤੌਰ ਜੱਜ ਨਜ਼ਰ ਆ ਚੁੱਕੀ ਹੈ।

 

View this post on Instagram

 

A post shared by Instant Bollywood (@instantbollywood)

You may also like