
ਊਰਵਸ਼ੀ ਰੌਤੇਲਾ (Urvashi Rautela) ਆਪਣੀ ਖੂਬਸੂਰਤੀ ਦੇ ਲਈ ਜਾਣੀ ਜਾਂਦੀ ਹੈ । ਸੋਸ਼ਲ ਮੀਡੀਆ ‘ਤੇ ਉਹ ਅਕਸਰ ਫੈਨਸ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ । ਇਨ੍ਹੀਂ ਦਿਨੀਂ ਅਦਾਕਾਰਾ ਆਪਣੇ ਪਰਿਵਾਰ ਦੇ ਨਾਲ ਦੁਬਈ ‘ਚ ਮੌਜੂਦ ਹੈ ਅਤੇ ਉੱਥੇ ਖੂਬ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ ।

ਹੋਰ ਪੜ੍ਹੋ : ਗੁਰਪ੍ਰੀਤ ਘੁੱਗੀ ਨੇ ਗਾਲ੍ਹੜ ਦਾ ਖੂਬਸੂਰਤ ਵੀਡੀਓ ਕੀਤਾ ਸਾਂਝਾ, ਲਿਖਿਆ ‘ਜਹਾਂ ਦਾਣੇ, ਤਹਾਂ ਖਾਣੇ’
ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੀ ਮਾਂ (Mother Birthday) ਦੇ ਨਾਲ ਉਨ੍ਹਾਂ ਦੇ ਜਨਮ ਦਿਨ ‘ਤੇ ਕੇਕ ਕੱਟਦੀ ਹੋਈ ਨਜ਼ਰ ਆ ਰਹੀ ਹੈ । ਵੀਡੀਓ ਦੇ ਬੈਕਗਰਾਊਂਡ ‘ਚ ਗੀਤ ਵੀ ਚੱਲ ਰਿਹਾ ਹੈ । ਅਦਾਕਾਰਾ ਨੇ ਇਸ ਵੀਡੀਓ ਨੂੰ ਆਪਣੀ ਮਾਂ ਮੀਰਾ ਰੌਤੇਲਾ ਨੂੰ ਟੈਗ ਕੀਤਾ ਹੈ ।

ਹੋਰ ਪੜ੍ਹੋ : ਕਰਮਜੀਤ ਅਨਮੋਲ ਦਾ ਅੱਜ ਹੈ ਜਨਮਦਿਨ, ਜਨਮਦਿਨ ‘ਤੇ ਜਾਣੋ ਕਿਵੇਂ ਸੰਘਰਸ਼ ਕਰਕੇ ਬਣੇ ਪੰਜਾਬੀ ਇੰਡਸਟਰੀ ਦੇ ਸਟਾਰ
ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੀ ਮਾਂ ਦੇ ਲਈ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ । ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਜਦੋਂ ਮੈਂ ਤੁਹਾਨੂੰ ਦੇਖਦੀ ਹਾਂ, ਮੈਂ ਉਸ ਸ਼ਾਨਦਾਰ ਔਰਤ ਵੱਲ ਵੇਖਦੀ ਹਾਂ, ਜਿਸ ਵਰਗਾ ਮੈਂ ਬਣਨ ਦੀ ਉਮੀਦ ਕਰਦੀ ਹਾਂ।

ਇੱਕ ਅਸਧਾਰਣ ਔਰਤ ਦਾ ਬਲੂਪ੍ਰਿੰਟ ਹੋਣ ਲਈ ਤੁਹਾਡਾ ਧੰਨਵਾਦ’। ਊਰਵਸ਼ੀ ਰੌਤੇਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਪਿਛਲੇ ਕਈ ਦਿਨਾਂ ਤੋਂ ਉਹ ਰਿਸ਼ਭ ਪੰਤ ਦੇ ਨਾਲ ਆਪਣੇ ਵਿਵਾਦ ਨੂੰ ਲੈ ਕੇ ਚਰਚਾ ‘ਚ ਹਨ ।
View this post on Instagram