ਈਰਾਨੀ ਔਰਤਾਂ ਦੇ ਸਮਰਥਨ 'ਚ ਆਈ ਉਰਵਸ਼ੀ ਰੌਤੇਲਾ ਨੇ ਕੈਮਰੇ ਸਾਹਮਣੇ ਕਟਵਾਏ ਵਾਲ, ਵੇਖੋ ਤਸਵੀਰਾਂ

written by Pushp Raj | October 17, 2022 11:48am

Urvashi Rautela supports to Iranian Women: ਈਰਾਨ 'ਚ ਕਈ ਦਿਨਾਂ ਤੋਂ ਚੱਲ ਰਿਹਾ ਔਰਤਾਂ ਦਾ ਪ੍ਰਦਰਸ਼ਨ ਹਿੰਸਕ ਹੁੰਦਾ ਜਾ ਰਿਹਾ ਹੈ, ਜਿਸ 'ਚ ਹੁਣ ਤੱਕ ਕਈਆ ਨੂੰ ਆਪਣੀ ਜਾਨ ਗਵਾਉਣੀ ਪਈ ਹੈ। ਈਰਾਨੀ ਔਰਤਾਂ ਵੱਲੋਂ ਲੜੀ ਜਾ ਰਹੀ ਇਸ ਲੜਾਈ ਵਿੱਚ ਬਾਲੀਵੁੱਡ ਸੈਲੇਬਸ ਵੀ ਉਨ੍ਹਾਂ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਹਨ। ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਵੀ ਹੁਣ ਈਰਾਨ ਔਰਤਾਂ ਦੇ ਸਮਰਥਨ ਵਿੱਚ ਕੁਝ ਅਜਿਹਾ ਹੀ ਕੀਤਾ ਹੈ।

Image Source: Instagram

ਹਾਲ ਹੀ ਵਿੱਚ ਉਰਵਸ਼ੀ ਰੌਤੇਲਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਵਿੱਚ ਉਰਵਸ਼ੀ ਆਪਣੇ ਵਾਲ ਕਟਵਾਉਂਦੀ ਹੋਈ ਨਜ਼ਰ ਆ ਰਹੀ ਹੈ।

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਰਵਸ਼ੀ ਨੇ ਕੈਪਸ਼ਨ ਵਿੱਚ ਲਿਖਿਆ, ' ਮੈਂ ਆਪਣੇ ਵਾਲ ਕੱਟ ਦਿੱਤੇ ਹਨ। ਈਰਾਨੀ ਨੈਤਿਕਤਾ, ਪੁਲਿਸ ਅਤੇ ਸਾਰੀਆਂ ਕੁੜੀਆਂ ਲਈ, ਮੈਂ ਈਰਾਨੀ ਔਰਤਾਂ ਅਤੇ ਕੁੜੀਆਂ ਦੇ ਸਮਰਥਨ ਵਿੱਚ ਆਪਣੇ ਵਾਲ ਕਟਵਾਏ ਜੋ ਮਹਿਸਾ ਅਮੀਨੀ ਅਤੇ ਉੱਤਰਾਖੰਡ ਦੀ ਅੰਕਿਤਾ ਭੰਡਾਰੀ 19 ਸਾਲ ਦੀ ਲੜਕੀ ਦੀ ਗ੍ਰਿਫਤਾਰੀ ਤੋਂ ਬਾਅਦ ਵਿਰੋਧ ਵਿੱਚ ਮਾਰੀਆਂ ਗਈਆਂ ਸਨ। ਪੂਰੀ ਦੁਨੀਆ ਦੀਆਂ ਔਰਤਾਂ ਵਾਲ ਕਟਵਾ ਕੇ ਈਰਾਨ ਸਰਕਾਰ ਦੇ ਵਿਰੋਧ ਵਿੱਚ ਇੱਕਜੁੱਟ ਹੋ ਰਹੀਆਂ ਹਨ। ਔਰਤਾਂ ਦਾ ਸਤਿਕਾਰ ਕਰੋ। ਮਹਿਲਾ ਇਨਕਲਾਬ ਲਈ ਇੱਕ ਗਲੋਬਲ ਪ੍ਰਤੀਕ, ਵਾਲਾਂ ਨੂੰ ਔਰਤਾਂ ਦੀ ਸੁੰਦਰਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ।'

Image Source: Instagram

ਉਰਵਸ਼ੀ ਨੇ ਅੱਗੇ ਕਿਹਾ, 'ਜਨਤਕ ਤੌਰ 'ਤੇ ਵਾਲ ਕਟਵਾ ਕੇ, ਔਰਤਾਂ ਇਹ ਦਿਖਾ ਰਹੀਆਂ ਹਨ ਕਿ ਉਹ ਸਮਾਜ ਦੇ ਸੁੰਦਰਤਾ ਦੇ ਮਾਪਦੰਡਾਂ ਦੀ ਪਰਵਾਹ ਨਹੀਂ ਕਰਦੀਆਂ ਹਨ ਅਤੇ ਕਿਸੇ ਵੀ ਚੀਜ਼ ਜਾਂ ਕਿਸੇ ਨੂੰ ਇਹ ਫੈਸਲਾ ਨਹੀਂ ਕਰਨ ਦਿੰਦੀਆਂ ਕਿ ਉਹ ਕਿਹੋ ਜਿਹੇ ਪਹਿਰਾਵੇ, ਵਿਹਾਰ ਕਰਨਗੀਆਂ ਤੇ ਕਿੰਝ ਰਹਿਣਗੀਆਂ। ਇੱਕ ਵਾਰ ਜਦੋਂ ਔਰਤਾਂ ਇਕੱਠੀਆਂ ਹੋ ਜਾਂਦੀਆਂ ਹਨ ਅਤੇ ਇੱਕ ਔਰਤ ਦੇ ਮੁੱਦੇ ਨੂੰ ਸਮੁੱਚੇ ਨਾਰੀਵਾਦ ਦਾ ਮੁੱਦਾ ਸਮਝਦੀਆਂ ਹਨ, ਤਾਂ ਹੁਣ ਨਾਰੀਵਾਦ ਦਾ ਇੱਕ ਨਵਾਂ ਜੋਸ਼ ਦੇਖਣ ਨੂੰ ਮਿਲੇਗਾ।'

Image Source: Instagram

ਹੋਰ ਪੜ੍ਹੋ: ਮਾਧੁਰੀ ਦੀਕਸ਼ਿਤ ਨੇ ਇਸ ਪਾਕਿਸਤਾਨੀ ਗਾਇਕ ਦੇ ਗੀਤ 'ਤੇ ਕੀਤਾ ਡਾਂਸ, ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਵੀਡੀਓ

ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਉਰਵਸ਼ੀ ਰਤੌਲਾ ਨੇ ਨੀਲੇ ਰੰਗ ਦਾ ਸੂਟ ਪਾਇਆ ਹੋਇਆ ਹੈ ਤੇ ਉਹ ਆਪਣੇ ਘਰ ਦੇ ਬਾਥਰੂਮ 'ਚ ਬੈਠ ਕੇ ਆਪਣੇ ਵਾਲ ਕਟਵਾ ਰਹੀ ਹੈ। ਹੁਣ ਤੱਕ ਇਨ੍ਹਾਂ ਤਸਵੀਰਾਂ ਨੂੰ ਕਈ ਲੋਕ ਵੇਖ ਚੁੱਕੇ ਹਨ। ਫੈਨਜ਼ ਨੇ ਉਰਵਸ਼ੀ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ।

 

View this post on Instagram

 

A post shared by Urvashi Rautela (@urvashirautela)

You may also like