ਮਾਧੁਰੀ ਦੀਕਸ਼ਿਤ ਨੇ ਇਸ ਪਾਕਿਸਤਾਨੀ ਗਾਇਕ ਦੇ ਗੀਤ 'ਤੇ ਕੀਤਾ ਡਾਂਸ, ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਵੀਡੀਓ

written by Pushp Raj | October 17, 2022 11:16am

Madhuri Dixit dance video: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮਾਧੁਰੀ ਦੀਕਸ਼ਿਤ ਆਪਣੀ ਬਿਹਤਰੀਨ ਅਦਾਕਾਰੀ ਅਤੇ ਡਾਂਸ ਲਈ ਬੇਹੱਦ ਮਸ਼ਹੂਰ ਹਨ। ਲੋਕ ਮਾਧੁਰੀ ਦੀਕਸ਼ਿਤ ਦੇ ਡਾਂਸ ਨੂੰ ਬਹੁਤ ਪਸੰਦ ਕਰਦੇ ਹਨ। ਹਾਲ ਹੀ ਵਿੱਚ ਮਾਧੁਰੀ ਦੀਕਸ਼ਿਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਡਾਂਸ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

Image Source: Instagram

ਮਾਧੁਰੀ ਦੀਕਸ਼ਿਤ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਡਾਂਸਿੰਗ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਇਸ ਬਾਲੀਵੁੱਡ ਦੀਵਾ ਦੀ ਇੱਕ ਹੋਰ ਡਾਂਸ ਵੀਡੀਓ ਨੇ ਮੁੜ ਇੱਰ ਵਾਰ ਫਿਰ ਤੋਂ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ।

ਦਰਅਸਲ, ਮਾਧੁਰੀ ਨੇ ਇੱਕ ਡਾਂਸ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਪਾਕਿਸਤਾਨੀ ਗਾਇਕ ਐਕਟਰ ਤੇ ਗਾਇਕ ਅਲ਼ੀ ਜਫ਼ਰ ਦੇ ਮਸ਼ਹੂਰ ਗੀਤ 'ਸਜਨੀਆ' ਉੱਤੇ ਡਾਂਸ ਕਰਦੀ ਹੋਈ ਨਜ਼ਰ ਆਈ ਹੈ। ਅਲੀ ਜਫ਼ਰ ਨੇ ਵੀ ਆਪਣੇ ਇੰਸਟਾਗ੍ਰਾਮ ਉੱਤੇ ਮਾਧੁਰੀ ਦੀ ਇਹ ਵੀਡੀਓ ਸ਼ੇਅਰ ਕਰਕੇ ਉਨ੍ਹਾਂ ਦਾ ਧੰਨਵਾਦ ਕਿਹਾ ਹੈ।

Image Source: Instagram

ਦੱਸ ਦਈਏ ਕਿ ਪਾਕਿਸਤਾਨੀ ਗਾਇਕ ਐਕਟਰ ਤੇ ਗਾਇਕ ਅਲ਼ੀ ਜਫ਼ਰ ਦਾ ਮਸ਼ਹੂਰ ਗੀਤ 'ਸਜਨੀਆ' ਸਾਲ 2006 ਵਿੱਚ ਰਿਲੀਜ਼ ਹੋਇਆ ਸੀ, ਪਰ ਹਾਲ ਹੀ ਵਿੱਚ ਇਹ ਗੀਤ ਇੰਸਟਾਗ੍ਰਾਮ ਉੱਤੇ ਇੱਕ ਟ੍ਰੈਂਡਿੰਗ ਆਡੀਓ ਬਣ ਗਿਆ ਹੈ।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਮਾਧੁਰੀ ਦੀਕਸ਼ਿਤ ਚਿੱਟੇ ਰੰਗ ਦੇ ਫਲੋਰਲ ਪ੍ਰਿੰਟ ਵਾਲਾ ਬਲੇਜ਼ਰ ਪਾਇਆ ਹੈ ਅਤੇ ਇਸ ਦੇ ਨਾਲ ਚਿੱਟੇ ਰੰਗ ਦੀ ਪੈਂਟ ਪਾਈ ਹੋਈ ਹੈ। ਉਨ੍ਹਾਂ ਨੇ ਵਾਇਰਲ ਗੀਤ ਦੀ ਅਸਲੀ ਕੋਰੀਓਗ੍ਰਾਫੀ ਨੂੰ ਮੁੜ ਰੀਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਵੀਡੀਓ ਮਾਧੁਰੀ ਦੇ ਮੁੰਬਈ ਸਥਿਤ ਘਰ ਵਿੱਚ ਰਿਕਾਰਡ ਕੀਤਾ ਗਿਆ ਹੈ।

Image Source: Instagram

ਹੋਰ ਪੜ੍ਹੋ: ਮਨਕੀਰਤ ਔਲਖ ਨੇ ਦੇਬੀ ਮਖਸੂਸਪੁਰੀ ਦੀ ਵੀਡੀਓ ਸ਼ੇਅਰ ਕਰ ਆਖੀ ਇਹ ਗੱਲ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਵੀਡੀਓ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਉਤਸ਼ਾਹਿਤ ਅਲੀ ਜ਼ਫਰ ਵੀਡੀਓ ਦੇ ਖੱਬੇ ਪੈਨਲ 'ਤੇ ਨਜ਼ਰ ਆ ਰਹੇ ਹਨ। ਮਾਧੁਰੀ ਨੂੰ ਆਪਣੇ ਗੀਤ ਉੱਤੇ ਡਾਂਸ ਕਰਦਾ ਵੇਖ ਕੇ ਅਲੀ ਬੇਹੱਦ ਖੁਸ਼ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਲੋਕ ਵੇਖ ਚੁੱਕੇ ਹਨ। ਫੈਨਜ਼ ਇਸ ਵੀਡੀਓ 'ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, ' ਮਾਧੁਰੀ ਮੈਮ ਦਾ ਡਾਂਸ ਕਮਾਲ ਹੈ ਤੇ ਗੀਤ ਗਾਉਣ ਵਾਲੇ ਅਲੀ ਜਫ਼ਰ ਇੱਕ ਕਾਮਯਾਬ ਫੈਨਬੁਆਏ ਹਨ। '

 

View this post on Instagram

 

A post shared by Ali Zafar (@ali_zafar)

You may also like