ਊਰਵਸ਼ੀ ਰੌਤੇਲਾ ਨੇ ਗਲਾਸ ਬੌਟਮ ‘ਤੇ ਕੀਤਾ ਅਜਿਹਾ ਸਟੰਟ, ਵੇਖ ਕੇ ਆ ਜਾਣਗੀਆਂ ਤਰੇਲੀਆਂ, ਵੀਡੀਓ ਵੇਖ ਹੋ ਜਾਓਗੇ ਹੈਰਾਨ

written by Shaminder | January 15, 2022

ਬਾਲੀਵੁੱਡ ਅਦਾਕਾਰਾ ਊਰਵਸ਼ੀ ਰੌਤੇਲਾ (Urvashi Rautela)  ਐਡਵੇਂਚਰ ਕਰਦੀ ਰਹਿੰਦੀ ਹੈ । ਉਸ ਦੇ ਵੀਡੀਓ (Video) ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਉਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਧਮਾਲ ਮਚਾ ਰਿਹਾ ਹੈ ਅਤੇ ਅਦਾਕਾਰਾ ਦਾ ਇਹ ਵੀਡੀਓ ਪ੍ਰਸ਼ੰਸਕਾਂ ਨੂੰ ਵੀ ਪਸੰਦ ਆ ਰਿਹਾ ਹੈ ।ਊਰਵਸ਼ੀ ਰੋਤੇਲਾ ਨੇ 45 ਮਿਲੀਅਨ ਫੌਲੋਅਰਸ ਹੋਣ ਦੇ ਬਾਅਦ ਖਤਰਨਾਕ ਸਟੰਟ (Stunt)ਕਰਕੇ ਇਸਦਾ ਸੈਲੀਬ੍ਰੇਸ਼ਨ ਕੀਤਾ ਹੈ। ਵੀਡੀਓ 'ਚ ਉਹ ਦੁਨੀਆ ਦੇ ਟਾਪ ਦੇ ਸਲਾਈਡ 'ਤੇ ਨਜ਼ਰ ਆ ਰਹੀ ਹੈ। ਇਹ ਗਲਾਸ ਬੌਟਮ ਸਲਾਈਡ ਹੈ ਜੋ ਕਿ ਦੁਬਈ 'ਚ ਸਥਿਤ ਹੈ।

urvashi Rautela image From instagram

ਹੋਰ ਪੜ੍ਹੋ : ਕਰੀਨਾ ਕਪੂਰ ਦੇ ਛੋਟੇ ਬੇਟੇ ਦੀਆਂ ਕਿਊਟ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

ਇਸ ਸਲਾਈਡ ਦੇ ਜ਼ਰੀਏ ਪੂਰੇ ਦੁਬਈ ਦਾ ਨਜ਼ਾਰਾ ਦੇਖਿਆ ਜਾ ਸਕਦਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਊਰਵਸ਼ੀ ਦੇ ਚਿਹਰੇ ‘ਤੇ ਜ਼ਰਾ ਜਿੰਨਾ ਵੀ ਖੌਫ ਨਜ਼ਰ ਨਹੀਂ ਆ ਰਿਹਾ ।ਉਹ ਇਸ ਵੇਲੇ ਬਹੁਤ ਹੀ ਰੋਮਾਂਚਿਤ ਮਹਿਸੂਸ ਕਰ ਰਹੀ ਹੈ । ਊਰਵਸ਼ੀ ਰੌਤੇਲਾ ਨੇ ਇਸ ਤੋਂ ਇਲਾਵਾ ਹੋਰ ਵੀ ਕਈ ਵੀਡੀਓਜ਼ ਸਾਂਝੇ ਕੀਤੇ ਹਨ । ਜਿਸ ‘ਚ ਊਰਵਸ਼ੀ ਸਟੰਟ ਲਈ ਤਿਆਰ ਹੁੰਦੀ ਨਜ਼ਰ ਆ ਰਹੀ ਹੈ ਅਤੇ ਇਨ੍ਹਾਂ ਸਟੰਟਸ ਨੂੰ ਖੂਬ ਇਨਜੁਆਏ ਵੀ ਕਰ ਰਹੀ ਹੈ ।

Urvashi Rautela image From instagram

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਓ ਮਾਈ ਗਾਡ 45 ਮਿਲੀਅਨ। ਦੁਨੀਆ ਦੇ ਟਾਪ ਤੋਂ ਸਲਾਈਡ ਕਰ ਰਹੀ ਹਾਂ’। ਪ੍ਰਸ਼ੰਸਕਾਂ ਵੱਲੋਂ ਵੀ ਊਰਵਸ਼ੀ ਦੇ ਇਸ ਵੀਡੀਓ ‘ਤੇ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ ਅਤੇ ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ । ਊਰਵਸ਼ੀ ਰੌਤੇਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਲਾਕਡਾਊਨ ਦੇ ਦੌਰਾਨ ਊਰਵਸ਼ੀ ਜ਼ਰੂਰਤਮੰਦਾਂ ਨੂੰ ਭੋਜਨ ਵੰਡਦੀ ਵੀ ਨਜ਼ਰ ਆਈ ਸੀ । ਜਿਸ ਦੀਆਂ ਤਸਵੀਰਾਂ ਵੀ ਕਾਫੀ ਵਾਇਰਲ ਹੋਈਆਂ ਸਨ।

You may also like