ਆਪਣੇ ਭਰਾ ਦੇ ਵਿਆਹ ਲਈ ਪਿੰਡ ਪਹੁੰਚੀ ਉਰਵਸ਼ੀ ਰੌਤੇਲਾ, ਪ੍ਰੀ-ਵੈਡਿੰਗ ਸੈਰੇਮਨੀ 'ਚ ਖੂਬ ਮਸਤੀ ਕਰਦੀ ਨਜ਼ਰ ਆਈ ਅਦਾਕਾਰਾ

written by Lajwinder kaur | December 05, 2022 09:16pm

Urvashi Rautela at uttarakhand: ਬਾਲੀਵੁੱਡ ਜਗਤ ਦੀ ਚਰਚਿਤ ਅਦਾਕਾਰਾ ਉਰਵਸ਼ੀ ਰੌਤੇਲਾ ਜੋ ਕਿ ਆਪਣੀ ਤਸਵੀਰਾਂ ਅਤੇ ਆਪਣੇ ਵੀਡੀਓਜ਼ ਕਰਕੇ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਉਹ ਇੱਕ ਵਿਆਹ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਉੱਤਰਾਖੰਡ ਪਹੁੰਚੀ ਹੋਈ ਹੈ।

ਆਪਣੀ ਭੂਆ ਦੇ ਬੇਟੇ ਦੇ ਵਿਆਹ ਸਮਾਗਮ 'ਚ ਪਹੁੰਚੀ ਉਰਵਸ਼ੀ ਨੇ ਦੱਸਿਆ ਕਿ ਇਨ੍ਹੀਂ ਦਿਨੀਂ ਉਹ ਦੱਖਣੀ ਭਾਰਤੀ ਫਿਲਮਾਂ 'ਚ ਰੁੱਝੀ ਹੋਈ ਹੈ। ਉਸ ਨੇ ਕਿਹਾ ਕਿ ਉਸ ਨੂੰ ਉੱਤਰਾਖੰਡ ਤੋਂ ਵਿਸ਼ੇਸ਼ ਪਿਆਰ ਮਿਲਿਆ ਹੈ, ਜਿਸ ਲਈ ਉਹ ਹਮੇਸ਼ਾ ਧੰਨਵਾਦੀ ਰਹੇਗੀ। ਉਰਵਸ਼ੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਆਪਣੇ ਭਰਾ ਨਾਲ ਇੱਕ ਵੀਡੀਓ ਪੋਸਟ ਕੀਤਾ ਹੈ।

inside image of urvashi

ਹੋਰ ਪੜ੍ਹੋ : ਜਪਜੀ ਖਹਿਰਾ ਨੇ ਰਸੋਈ ਘਰ ‘ਚੋਂ ਸਾਂਝਾ ਕੀਤਾ ਵੀਡੀਓ, ਪ੍ਰਸ਼ੰਸਕਾਂ ਨੂੰ ਅਦਾਕਾਰਾ ਦਾ ਇਹ ਅੰਦਾਜ਼ ਆ ਰਿਹਾ ਹੈ ਖੂਬ ਪਸੰਦ

actress urvashi uttarakhand

ਉਰਵਸ਼ੀ ਆਪਣੇ ਮਾਤਾ-ਪਿਤਾ ਨਾਲ ਉੱਤਰਾਖੰਡ ਪਹੁੰਚ ਗਈ ਹੈ। ਉਰਵਸ਼ੀ ਦੀ ਭੂਆ ਦੇ ਬੇਟੇ ਦਾ ਵਿਆਹ ਹੋ ਰਿਹਾ ਹੈ। ਅਦਾਕਾਰਾ ਨੇ ਹਲਦੀ ਸਮਾਰੋਹ ਦੀ ਇੱਕ ਤਸਵੀਰ ਸਾਂਝੀ ਕੀਤੀ ਜਿਸ ਵਿੱਚ ਉਹ ਚਚੇਰੇ ਭਰਾ ਰਿਤੇਸ਼ ਬਿਸ਼ਟ ਨਾਲ ਬੈਠੀ ਹੈ। ਉਰਵਸ਼ੀ ਨੇ ਪੀਲੇ ਰੰਗ ਦਾ ਰਵਾਇਤੀ ਪਹਿਰਾਵਾ ਪਾਇਆ ਹੋਇਆ ਹੈ। ਇੱਕ ਹੋਰ ਵੀਡੀਓ ਪੋਸਟ ਕਰਦੇ ਹੋਏ, ਉਸਨੇ ਸਥਾਨ ਵਿੱਚ ਲੈਂਸਡਾਊਨ ਹਿੱਲ ਸਟੇਸ਼ਨ ਲਿਖਿਆ। ਉਹ ਸੈਲਫੀ ਵੀਡੀਓ 'ਚ ਪੋਜ਼ ਦੇ ਰਹੀ ਹੈ। ਉਰਵਸ਼ੀ ਰਵਾਇਤੀ ਲੁੱਕ 'ਚ ਬਹੁਤ ਹੀ ਪਿਆਰੀ ਲੱਗ ਰਹੀ ਹੈ।

inside image of bollywood actress urvashi

ਉਰਵਸ਼ੀ ਪਿਛਲੇ ਕੁਝ ਸਮੇਂ ਤੋਂ ਕ੍ਰਿਕਟਰ ਰਿਸ਼ਭ ਪੰਤ ਨੂੰ ਲੈ ਕੇ ਸੁਰਖੀਆਂ 'ਚ ਹੈ। ਦੋਹਾਂ ਵਿਚਾਲੇ ਅਫੇਅਰ ਦੀਆਂ ਖਬਰਾਂ ਆਈਆਂ ਸਨ, ਜਿਨ੍ਹਾਂ ਨੂੰ ਬਾਅਦ 'ਚ ਦੋਹਾਂ ਨੇ ਖਾਰਿਜ ਕਰ ਦਿੱਤਾ ਸੀ। ਸੋਸ਼ਲ ਮੀਡੀਆ 'ਤੇ ਉਰਵਸ਼ੀ ਨੂੰ ਰਿਸ਼ਭ ਪੰਤ ਨੂੰ ਲੈ ਕੇ ਕਾਫੀ ਟ੍ਰੋਲ ਵੀ ਕੀਤਾ ਗਿਆ ਸੀ।

You may also like