ਉਰਵਸ਼ੀ ਰੌਤੇਲਾ ਨੇ ਖੀਰੇ ਨਾਲ ਦਿਖਾਇਆ ਅਨੋਖਾ ਜਾਦੂ, ਵੀਡੀਓ ਦੇਖ ਕੇ ਹੱਸ-ਹੱਸ ਕਮਲੇ ਹੋ ਜਾਓਗੇ

written by Lajwinder kaur | October 28, 2021

ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਉਰਵਸ਼ੀ ਰੌਤੇਲਾ (Urvashi Rautela) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਜੇ ਉਰਵਸ਼ੀ ਰੌਤੇਲਾ ਦਾ ਨਾਂ ਬਾਲੀਵੁੱਡ ਦੀਆਂ ਸਭ ਤੋਂ ਖ਼ੂਬਸੂਰਤ ਅਤੇ ਸਟਾਈਲਿਸ਼ ਅਭਿਨੇਤਰੀਆਂ 'ਚ ਲਿਆ ਜਾਵੇ ਤਾਂ ਗਲਤ ਨਹੀਂ ਹੋਵੇਗਾ। ਅੱਜ ਦੀ ਤਰੀਕ 'ਚ ਸੋਸ਼ਲ ਮੀਡੀਆ 'ਤੇ ਲੱਖਾਂ ਲੋਕ ਉਨ੍ਹਾਂ ਨੂੰ ਫਾਲੋ ਕਰਦੇ ਹਨ। ਇਸ ਦੇ ਨਾਲ ਹੀ ਅਦਾਕਾਰਾ ਆਪਣੇ ਪ੍ਰਸ਼ੰਸਕਾਂ ਲਈ ਆਪਣੇ ਨਵੇਂ-ਨਵੇਂ ਵੀਡੀਓਜ਼ ਲੈ ਕੇ ਆਉਂਦੀ ਰਹਿੰਦੀ ਹੈ। ਇਸ ਸਿਲਸਿਲੇ 'ਚ ਉਰਵਸ਼ੀ ਰੌਤੇਲਾ ਦਾ ਇਕ ਨਵਾਂ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਹ ਖੀਰੇ ਨਾਲ ਜਾਦੂ ਕਰਦੀ ਹੋਈ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : ਸੰਨੀ ਲਿਓਨ ਨੇ ਹਰੇ ਰੰਗ ਦੀ ਸਾੜ੍ਹੀ 'ਚ ਸ਼ੇਅਰ ਕੀਤੀਆਂ ਆਪਣੀਆਂ ਗਲੈਮਰਸ ਤਸਵੀਰਾਂ, 'ਬੇਬੀ ਡੌਲ' ਦਾ ਦੇਸੀ ਲੁੱਕ ਦੇਖ ਕੇ ਪ੍ਰਸ਼ੰਸਕ ਕਰ ਰਹੇ ਨੇ ਤਾਰੀਫਾਂ

Urvashi Rautela Image Source: Instagram

ਜੀ ਹਾਂ ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਉਰਵਸ਼ੀ ਰੌਤੇਲਾ ਨੇ ਆਪਣੀ ਇਹ ਵੀਡੀਓ ਇੰਸਟਾਗ੍ਰਾਮ ਅਕਾਉਂਟ 'ਤੇ ਸ਼ੇਅਰ ਕੀਤਾ ਹੈ। ਪਹਿਲਾਂ ਤਾਂ ਲੋਕ ਖੀਰੇ ਨਾਲ ਉਰਵਸ਼ੀ ਦਾ ਇਹ ਜਾਦੂ ਦੇਖ ਕੇ ਹੈਰਾਨ ਰਹਿ ਜਾਂਦੇ ਹਨ ਪਰ ਬਾਅਦ 'ਚ ਜਦੋਂ ਉਨ੍ਹਾਂ ਦਰਸ਼ਕਾਂ ਨੂੰ ਇਸ ਜਾਦੂ ਦੇ ਪਿੱਛੇ ਦੀ ਅਸਲੀਅਤ ਤੋਂ ਜਾਣੂ ਕਰਵਾਉਂਦੀ ਹੈ ਤਾਂ ਉਹ ਆਪਣੇ ਆਪ ਨੂੰ ਹੱਸਣ ਤੋਂ ਰੋਕ ਨਹੀਂ ਪਾਉਂਦੀ। ਦਰਸ਼ਕਾਂ ਨੂੰ ਇਹ ਵੀਡੀਓ ਕਾਫੀ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ :  ਮੇਹਰ ਬੇਦੀ ਆਪਣੇ ਪਾਪਾ ਅੰਗਦ ਬੇਦੀ ਦੇ ਲਿਪਸਟਿਕ’ ਲਾ ਕੇ ਮੇਕਅੱਪ ਕਰਦੀ ਆਈ ਨਜ਼ਰ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਪਿਉ-ਧੀ ਦਾ ਇਹ ਪਿਆਰਾ ਜਿਹਾ ਵੀਡੀਓ

URVASHI RAUTELA got uae golden visa-min Image Source: Instagram

ਦਰਅਸਲ, ਵੀਡੀਓ ਨੂੰ ਦੇਖ ਕੇ ਪਹਿਲਾਂ ਤਾਂ ਤੁਸੀਂ ਵੀ ਸੋਚੋਗੇ ਕਿ ਖੀਰਾ ਹਵਾ 'ਚ ਲਟਕ ਰਿਹਾ ਹੈ ਪਰ ਬਾਅਦ 'ਚ ਪਤਾ ਲੱਗਾ ਹੈ ਕਿ ਅਭਿਨੇਤਰੀ ਨੇ ਕਾਂਟੇ ਵਾਲੇ ਚਮਚ ਦੀ ਮਦਦ ਨਾਲ ਇਸ ਨੂੰ ਆਪਣੇ ਮੂੰਹ 'ਚ ਫੜਿਆ ਹੋਇਆ ਹੈ, ਜਿਸ ਨੂੰ ਸਾਹਮਣੇ ਤੋਂ ਦੇਖ ਕੇ ਖੀਰਾ ਹਵਾ ਵਿੱਚ ਝੂਲਦਾ ਦਿਖਾਈ ਦਿੰਦਾ ਹੈ। ਉਰਵਸ਼ੀ ਰੌਤੇਲਾ ਦੇ ਇਸ ਵੀਡੀਓ ਨੂੰ ਹੁਣ ਤੱਕ 3 ਲੱਖ ਤੋਂ ਵੱਧ ਲੋਕ ਪਸੰਦ ਕਰ ਚੁੱਕੇ ਹਨ। ਦੱਸ ਦਈਏ ਅਭਿਨੇਤਰੀ ਨੂੰ ਹਾਲੀ ਹੀ ‘ਚ ਯੂਏਈ ਦਾ ਗੋਲਡਨ ਵੀਜ਼ਾ ( UAE’S GOLDEN VISA)ਮਿਲਿਆ ਹੈ।

 

You may also like