ਵਿਆਹ ਦੀਆਂ ਤਸਵੀਰਾਂ ਤੋਂ ਬਾਅਦ ਰਾਖੀ ਦੀ ਸੰਦੂਰ ਤੇ ਮੰਗਲਸੂਤਰ ਵਾਲੀ ਵੀਡੀਓ ਆਈ ਸਾਹਮਣੇ, ਲੋਕਾਂ ਨੇ ਇਸ ਤਰ੍ਹਾਂ ਦੇ ਕੀਤੇ ਕਮੈਂਟ
ਰਾਖੀ ਸਾਵੰਤ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ, ਉਹ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ । ਹਾਲ ਹੀ ਵੀ ਵਿੱਚ ਰਾਖੀ ਨੇ ਦੁਲਹਣ ਦੇ ਲਿਬਾਸ ਵਿੱਚ ਤਸਵੀਰਾਂ ਸਾਂਝੀਆਂ ਕੀਤੀਆਂ ਸਨ । ਇਹਨਾਂ ਤਸਵੀਰਾਂ ਤੋਂ ਬਾਅਦ ਉਹਨਾਂ ਦੇ ਵਿਆਹ ਦੀਆਂ ਖ਼ਬਰਾਂ ਨੇ ਜ਼ੋਰ ਫੜ੍ਹ ਲਿਆ ਸੀ ।
https://www.instagram.com/p/B0ftiFPndu2/
ਇਸ ਸਭ ਦੇ ਚਲਦੇ ਉਸ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਮੰਗਲ ਸੂਤਰ ਤੇ ਸੰਦੂਰ ਵਿੱਚ ਦਿਖਾਈ ਦੇ ਰਹੀ ਹੈ । ਰਾਖੀ ਇਸ ਵੀਡੀਓ ਵਿੱਚ ਕਿਸੇ ਵੱੈਬ ਸੀਰੀਜ਼ ਦੀ ਗੱਲ ਕਰ ਰਹੀ ਹੈ । ਪਰ ਇਸ ਤੋਂ ਜ਼ਿਆਦੇ ਚਰਚੇ ਉਸ ਦੇ ਮੰਗਲਸੂਤਰ ਤੇ ਸੰਦੂਰ ਦੇ ਹੋ ਰਹੇ ਹਨ ।
https://www.instagram.com/p/B0lKr-FH33l/
ਰਾਖੀ ਦੇ ਇਸ ਵੀਡੀਓ ਤੇ ਲੋਕ ਲਗਾਤਾਰ ਕਮੈਂਟ ਕਰ ਰਹੇ ਹਨ। ਕੁਝ ਲੋਕ ਕਹਿ ਰਹੇ ਹਨ ਕਿ ਇਹ ਦੀਪਕ ਕਲਾਲ ਦੇ ਨਾਂ ਦਾ ਸੰਦੂਰ ਹੈ । ਇੱਕ ਹੋਰ ਯੂਜਰ ਨੇ ਕਿਹਾ ਕਿ ਤੇਰੇ ਨਾਲ ਵਿਆਹ ਕਿਸ ਨੇ ਕਰ ਲਿਆ ।
ਤੁਹਾਨੂੰ ਦੱਸ ਦਿੰਦੇ ਹਾਂ ਕਿ ਹਾਲ ਹੀ ਵਿੱਚ ਇੱਕ ਖ਼ਬਰ ਸਾਹਮਣੇ ਆਈ ਸੀ ਕਿ ਰਾਖੀ ਨੇ ਕਿਸੇ ਐੱਨ ਆਈ ਆਰ ਨਾਲ ਚੋਰੀ ਛਿਪੇ ਵਿਆਹ ਕਰ ਲਿਆ ਹੈ । ਪਰ ਇਹਨਾਂ ਖ਼ਬਰਾਂ ਦਾ ਉਹਨਾਂ ਨੇ ਖੰਡਨ ਕੀਤਾ ਸੀ ।