ਕਨਵਰ ਗਰੇਵਾਲ ਦਾ ਦੇਖੋ ਨਵਾਂ ਅੰਦਾਜ਼, ਗਾਣੇ ਦਾ ਫ੍ਰਸਟ ਲੁੱਕ ਜਾਰੀ 

written by Rupinder Kaler | October 27, 2018 07:14am

ਸੂਫੀ ਗਾਇਕੀ ਵਿੱਚ ਆਪਣਾ ਲੋਹਾ ਮਨਵਾ ਚੁੱਕੇ ਕਨਵਰ ਗਰੇਵਾਲ ਤੇ ਗਾਇਕ ਦੀਪ ਜੰਡੂ ਇੱਕ ਵਾਰ ਫਿਰ ਆਪਣਾ ਨਵਾਂ ਗਾਣਾ ਲੈ ਕੇ ਆ ਰਹੇ ਹਨ । ਇਸ ਗਾਣੇ ਦਾ ਫ੍ਰਸਟ ਲੁੱਕ ਜੱਸ ਮਾਨਕ ਨੇ ਸ਼ੋਸਲ ਮੀਡੀਆ 'ਤੇ ਸਾਂਝਾ ਕੀਤਾ ਹੈ । ਇੱਕ ਨਵੰਬਰ ਨੂੰ ਰਿਲੀਜ਼  ਹੋਣ ਵਾਲੇ ਇਸ ਗੀਤ ਦਾ ਪੋਸਟਰ ਜਾਰੀ ਕੀਤਾ ਗਿਆ ਹੈ । ਗਾਣੇ ਦੇ ਟਾਈਟਲ ਦੀ ਗੱਲ ਕੀਤੀ ਜਾਵੇ ਤਾਂ 'ਵਾਜ ਫਕੀਰਾਂ ਦੀ' ਟਾਈਲ ਹੇਠ ਇਸ ਗੀਤ ਨੂੰ ਜਾਰੀ ਕੀਤਾ ਜਾਵੇਗਾ ।

ਹੋਰ ਵੇਖੋ : ਲਗਜ਼ਰੀ ਲਾਈਫ ਦਿਖਾ ਕੇ ਕਿਸ ਨੂੰ ਰਿਝਾਉਂਣ ਦੀ ਕੋਸ਼ਿਸ਼ ਕਰ ਰਹੇ ਹਨ ਦਿਲਜੀਤ ਦੋਸਾਂਝ ਦੇਖੋ ਵੀਡਿਓ

https://www.instagram.com/p/BpZOr3HAVlL/?taken-by=ijassmanak

ਗੀਤ ਦਾ ਮਿਊਜ਼ਿਕ ਵੀ ਦੀਪ ਜੰਡੂ ਨੇ ਤਿਆਰ ਕੀਤਾ ਹੈ ਜਦੋਂ ਕਿ ਰੈਪ ਤੇ ਗੀਤ ਦੇ ਬੋਲ ਕਰਨ ਔਜਲਾ ਨੇ ਲਿਖੇ ਹਨ । ਸੌਂਗ ਦੇ ਨਿਰਦੇਸ਼ਨ ਜੈਅਡੀ ਨੇ ਕੀਤਾ ਹੈ ।ਦੀਪ ਜੰਡੂ ਤੇ ਕਨਵਰ ਗਰੇਵਾਲ ਦੇ ਇਸ ਗਾਣੇ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਇਸ ਗੀਤ ਦੋਹਾਂ ਨੇ ਨਵਾਂ ਤਜ਼ਰਬਾ ਕੀਤਾ ਹੈ ।

ਹੋਰ ਵੇਖੋ :ਗਗਨ ਕੋਕਰੀ ਦਾ ਜਗਿਆ ‘ਲਾਟੂ’, ਹੋਇਆ ਚਾਨਣ ਦੇਖੋ ਕਿਸ ਤਰ੍ਹਾਂ

Kanwar Grewal | Deep Jandu

ਇਸ ਗਾਣੇ ਨੂੰ ਲੈ ਕੇ ਉਮੀਦ ਜਤਾਈ ਜਾ ਰਹੀ ਹੈ ਕਿ ਲੋਕਾਂ ਨੂੰ ਇਹ ਗਾਣਾ ਖੂਬ ਪਸੰਦ ਆਵੇਗਾ ਕਿਉਂਕਿ ਕਨਵਰ ਗਰੇਵਾਲ ਦਾ ਸੂਫੀਆਨਾ ਅੰਦਾਜ਼ ਹਰ ਇੱਕ ਨੂੰ ਭਾਉਂਦਾ ਹੈ ਜਦੋਂ ਕਿ ਦੀਪ ਜੰਡੂ ਦਾ ਸਟਾਇਲ ਉਹਨਾਂ ਦੇ ਪ੍ਰਸ਼ੰਸਕ ਖੂਬ ਫੋਲੋ ਕਰਦੇ ਹਨ ।ਇੱਕ ਫਕੀਰ ਨੁਮਾ ਗਾਇਕ ਕਨਵਰ ਗਰੇਵਾਲ  ਅਤੇ ਦੀਪ ਜੰਡੂ ਦੀ ਜੋੜੀ ਹੁਣ ਕੀ ਕਮਾਲ ਕਰਦੀ ਹੈ, ਇਹ ਤਾਂ ਗਾਣੇ ਦੇ ਜਾਰੀ ਹੋਣ ਤੋਂ ਬਾਅਦ ਪਤਾ ਲੱਗੇਗਾ ।

You may also like