Vaibhav Raghave: ਕੈਂਸਰ ਨਾਲ ਜੂਝ ਰਹੇ ਇਸ ਅਦਾਕਾਰ ਕੋਲ ਇਲਾਜ ਲਈ ਨਹੀਂ ਹਨ ਪੈਸੇ, ਟੀਵੀ ਸੈਲਬਸ ਨੇ ਸ਼ੁਰੂ ਕੀਤਾ ਫੰਡਰੇਜ਼ਰ
Vaibhav Raghave: ਕੈਂਸਰ ਨਾਲ ਜੂਝ ਰਹੇ ਇਸ ਅਦਾਕਾਰ ਕੋਲ ਇਲਾਜ ਲਈ ਨਹੀਂ ਹਨ ਪੈਸੇ, ਟੀਵੀ ਸੈਲਬਸ ਨੇ ਸ਼ੁਰੂ ਕੀਤਾ ਫੰਡਰੇਜ਼ਰ
Vaibhav Raghave suffers from cancer: ਟੀਵੀ ਦੇ ਮਸ਼ਹੂਰ ਸ਼ੋਅਸ 'ਨਿਸ਼ਾ ਔਰ ਉਸਕੇ ਕਜ਼ਨਸ' 'ਚ ਨਜ਼ਰ ਆਏ ਅਦਾਕਾਰ ਵੈਭਵ ਰਾਘਵੇ ਇਨ੍ਹੀਂ ਦਿਨੀਂ ਮੁਸ਼ਕਿਲ ਦੌਰ 'ਚੋਂ ਲੰਘ ਰਹੇ ਹਨ। ਅਦਾਕਾਰ ਲੰਬੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਹਨ। ਪਿਛਲੇ ਸਾਲ ਤੋਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਅਦਾਕਾਰ ਪਾਈ-ਪਾਈ 'ਤੇ ਨਿਰਭਰ ਹੋ ਗਿਆ ਹੈ। ਅਜਿਹੇ 'ਚ ਹੁਣ ਟੀਵੀ ਇੰਡਸਟਰੀ ਦੇ ਸਿਤਾਰੇ ਉਸ ਦੀ ਆਰਥਿਕ ਮਦਦ ਲਈ ਅੱਗੇ ਆਏ ਹਨ ਅਤੇ ਅਦਾਕਾਰ ਦੇ ਫੈਨਜ਼ ਨਾਲ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਮਦਦ ਦੀ ਅਪੀਲ ਕਰ ਰਹੇ ਹਨ।
Image Source : Instagram
ਅਦਾਕਾਰ ਨੂੰ ਕੈਂਸਰ ਬਾਰੇ ਕਦੋਂ ਲੱਗਾ ਪਤਾ
ਵੈਭਵ ਕੁਮਾਰ ਰਾਘਵੇ ਉਰਫ ਵਿਭੂ ਨੂੰ ਪਿਛਲੇ ਸਾਲ ਅਡਵਾਂਸ ਯਾਨੀ ਕਿ ਚੌਥੇ ਸਟੇਜ ਦਾ ਕੈਂਸਰ ਹੋਇਆ ਹੈ, ਉਦੋਂ ਤੋਂ ਅਦਾਕਾਰ ਜ਼ੇਰੇ ਇਲਾਜ ਹਨ। ਪਿਛਲੇ ਸਾਲ ਹੀ ਅਦਾਕਾਰ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕਰਕੇ ਕੈਂਸਰ ਹੋਣ ਬਾਰੇ ਜਾਣਕਾਰੀ ਸ਼ੇਅਰ ਕੀਤੀ ਸੀ।
ਅਦਾਕਾਰ ਦੀ ਮਦਦ ਲਈ ਅੱਗੇ ਆਏ ਟੀਵੀ ਜਗਤ ਦੇ ਸਿਤਾਰੇ
ਇਸ ਦੇ ਨਾਲ ਹੀ ਹੁਣ ਹਸਪਤਾਲ ਤੋਂ ਅਦਾਕਾਰ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ 'ਚ ਉਹ ਕਾਫੀ ਕਮਜ਼ੋਰ ਨਜ਼ਰ ਆ ਰਹੇ ਹਨ। ਅਜਿਹੇ 'ਚ ਕਈ ਟੀਵੀ ਸਿਤਾਰੇ ਵਿਭੂ ਦੀ ਮਦਦ ਲਈ ਅੱਗੇ ਆਏ ਹਨ। ਅਦਿਤੀ ਮਲਿਕ, ਮੋਹਸਿਨ ਖ਼ਾਨ, ਕਰਨਵੀਰ ਬੋਹਰਾ ਅਤੇ ਸਿੰਪਲ ਕੌਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟਾਂ ਸ਼ੇਅਰ ਕਰਕੇ ਅਦਾਕਾਰ ਦੀ ਮਦਦ ਲਈ ਫੰਡਰੇਜ਼ਰ ਸ਼ੁਰੂ ਕੀਤਾ ਹੈ।
Image Source : Instagram
ਸੋਸ਼ਲ ਮੀਡੀਆ 'ਤੇ ਕੀਤੀ ਮਦਦ ਦੀ ਅਪੀਲ
ਮੋਹਿਤ ਮਲਿਕ ਅਤੇ ਅਦਿਤੀ ਮਲਿਕ, ਵੈਭਵ ਰਾਘਵੇ ਦੇ ਕਰੀਬੀ ਦੋਸਤ ਹਨ। ਅਜਿਹੇ 'ਚ ਅਦਿਤੀ ਨੇ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, 'ਹੈਲੋ ਦੋਸਤੋ, ਅਸੀਂ ਆਪਣੇ ਦੋਸਤ ਵੈਭਵ ਕੁਮਾਰ ਰਾਘਵੇ ਦੇ ਇਲਾਜ ਲਈ ਪੈਸੇ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਵੈਭਵ ਇੱਕ ਦੁਰਲੱਭ ਕਿਸਮ ਦੇ ਕੋਲਨ ਕੈਂਸਰ ਨਾਲ ਜੂਝ ਰਿਹਾ ਹੈ। ਪਿਛਲੇ ਸਾਲ ਉਨ੍ਹਾਂ ਨੂੰ ਸਟੇਜ 4 ਦੇ ਕੈਂਸਰ ਬਾਰੇ ਪਤਾ ਲੱਗਾ, ਜਿਸ ਤੋਂ ਬਾਅਦ ਅਸੀਂ ਹੈਰਾਨ ਰਹਿ ਗਏ।'
ਅਦਿਤੀ ਨੇ ਅੱਗੇ ਲਿਖਿਆ, 'ਉਨ੍ਹਾਂ ਨੇ ਪਿਛਲੇ ਸਾਲ ਆਪਣੇ ਇਲਾਜ ਨੂੰ ਚੰਗਾ ਹੁੰਗਾਰਾ ਦਿੱਤਾ ਸੀ, ਪਰ ਉਨ੍ਹਾਂ ਨੂੰ ਚੰਗੇ ਇਲਾਜ ਦੀ ਲੋੜ ਹੈ। ਉਸ ਦੇ ਪਰਿਵਾਰ ਦੇ ਸਾਰੇ ਫੰਡ ਖਤਮ ਹੋ ਗਏ ਹਨ। ਉਸ ਦੀ ਇੱਕ ਕਿਮਿਊਥੈਰੇਪੀ ਦੀ ਕੀਮਤ 4.5 ਲੱਖ ਰੁਪਏ ਹੈ ਅਤੇ ਇਸ ਤਰ੍ਹਾਂ ਉਸ ਦੇ ਇਲਾਜ ਲਈ ਵੱਡੀ ਰਕਮ ਦੀ ਲੋੜ ਹੈ। ਅਸੀਂ ਪੈਸਾ ਇਕੱਠਾ ਕਰਨ ਦੀ ਹਰ ਕੋਸ਼ਿਸ਼ ਕਰ ਰਹੇ ਹਾਂ। ਜਿੰਨਾ ਹੋ ਸਕੇ ਦਾਨ ਕਰੋ ਅਤੇ ਆਪਣੀਆਂ ਪ੍ਰਾਰਥਨਾਵਾਂ ਵਿੱਚ ਯਾਦ ਰੱਖੋ। ਇਸ ਦੇ ਨਾਲ ਹੀ ਮੋਹਸਿਨ ਖਾਨ ਨੇ ਵੀ ਵਿਭੂ ਦੀ ਤਸਵੀਰ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਮਦਦ ਦੀ ਅਪੀਲ ਕੀਤੀ ਹੈ।
Image Source : Instagram
ਮੋਹਸਿਨ ਖ਼ਾਨ ਨੇ ਵੀ ਇੱਕ ਪੋਸਟ ਸ਼ੇਅਰ ਕਰਦੇ ਹੋਏ ਵੈਭਵ ਦੀ ਸਿਹਤ ਬਾਰੇ ਜਾਣਕਾਰੀ ਸ਼ੇਅਰ ਕੀਤੀ ਤੇ ਅਦਾਕਾਰ ਦੀ ਮਦਦ ਲਈ ਟੀਵੀ ਜਗਤ ਦੇ ਹੋਰਨਾਂ ਕਲਾਕਾਰਾਂ ਤੇ ਫੈਨਜ਼ ਨੂੰ ਮਦਦ ਦੀ ਅਪੀਲ ਕੀਤੀ। ਫੈਨਜ਼ ਲਗਾਤਾਰ ਅਦਾਕਾਰ ਦੀ ਚੰਗੀ ਸਿਹਤ ਤੇ ਉਸ ਦੇ ਜਲਦ ਠੀਕ ਹੋਣ ਲਈ ਦੁਆਵਾਂ ਕਰ ਰਹੇ ਹਨ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
