ਵਰੁਣ ਧਵਨ ਨੇ ਪੇਸ਼ ਕੀਤੀ ਇਨਸਾਨੀਅਤ ਦੀ ਮਿਸਾਲ, ਜ਼ਖਮੀ ਹੋਏ ਇਸ ਡਾਂਸਰ ਦੇ ਇਲਾਜ ‘ਚ ਮਦਦ ਦੇ ਲਈ ਦਿੱਤੇ 5 ਲੱਖ

written by Lajwinder kaur | May 16, 2019

ਬਾਲੀਵੁੱਡ ਦੇ ਸਟਾਰ ਅਦਾਕਾਰ ਵਰੁਣ ਧਵਨ ਜੋ ਕਿ ਵਧੀਆ ਅਦਾਕਾਰ ਹੋਣ ਦੇ ਨਾਲ ਵਧੀਆ ਇਨਸਾਨ ਵੀ ਹਨ ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਜੀ ਹਾਂ ਇਸ ਵਾਰ ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦੇ ਰਹਿਣ ਵਾਲੇ ਇੱਕ ਯੁਵਾ ਡਾਂਸਰ ਇਸ਼ਾਨ ਦੀ ਮਦਦ ਕੀਤੀ ਹੈ। ਇਹ ਪੂਰਾ ਮਾਮਲਾ ਸੋਸ਼ਲ ਮੀਡੀਆ ਉੱਤੇ ਚਰਚਾ ਦੇ ਵਿਸ਼ਾ ਬਣਿਆ ਹੋਇਆ ਹੈ।

ਆਉ ਤੁਹਾਨੂੰ ਦੱਸਦੇ ਹਾਂ ਇਹ ਪੂਰਾ ਮਾਮਲਾ ਕੀ ਹੈ? ਦਰਅਸਲ, ਹਿਪ-ਹਾਪ ਡਾਂਸਰ ਕਾਰਤਿਕ ਰਾਜਾ ਦੀ ਟੀਮ ਦੇ ਇੱਕ ਯੁਵਾ ਡਾਂਸਰ ਇਸ਼ਾਨ ਨੂੰ ਡਾਂਸਿੰਗ ਦੇ ਦੌਰਾਨ ਗਲੇ ਵਿੱਚ ਸੱਟ ਲੱਗ ਗਈ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਚ ਇਲਾਜ ਦੇ ਦਾਖਿਲ ਕਰਵਾਇਆ ਗਿਆ। ਇਸ਼ਾਨ ਦੀ ਵਿੱਤੀ ਹਾਲਤ ਜ਼ਿਆਦਾ ਵਧੀਆ ਨਹੀਂ ਹੈ। ਜਿਸਦੇ ਚਲਦੇ ਕਾਰਤਿਕ ਰਾਜਾ ਨੇ ਇਸ਼ਾਨ ਦੀ ਮਦਦ ਲਈ ਆਪਣੇ ਸੋਸ਼ਲ ਮੀਡੀਆ ਉੱਤੇ ਪੋਸਟ ਪਾਈ। ਇਹ ਪੋਸਟ ਦੇਖ ਕੇ ਵਰੁਣ ਧਵਨ ਇਸ਼ਾਨ ਦੀ ਮਦਦ ਦੇ ਲਈ ਅੱਗੇ ਆਏ।
View this post on Instagram
 

Am literallyyyy spechless rightnow. ❤? you're a true gemmm!!!!! @varundvn thank you for existing. The world needs more people like you??? . . . #Repost @totheculture (@get_repost) ・・・ REAL HERO ?@varundvn Thank you for taking care of everything? This kid broke his neck few days back while he was practicing double front flip... He got injured and was in serious need of financial support.. everyone from community started showing support and then then the real hero saw the story on @kartik_veterans feed and the rest you can see in DM screenshot? would like to thank Varun Dhavan for everything he did...we need more hero's like you.. thank you everyone who supported #respect #dilse ❤️ Every one TAG VarunDhavan below and show him Love ?#realherovarundhavan #varundhavan

A post shared by Varun Dhawan Fanclub (@crazy_varuniacss_fc) on

ਹੋਰ ਵੇਖੋ:ਦਲੇਰ ਜਿਗਰਾ ਰੱਖਣ ਵਾਲਾ ਅਨਮੋਲ ਕਵੱਤਰਾ ਲੈ ਕੇ ਆ ਰਿਹਾ ਗੀਤ 'ਦਲੇਰੀਆਂ' ਵਰੁਣ ਧਵਨ ਨੇ ਹਿਪ ਹਾਪ ਡਾਂਸਰ ਇਸ਼ਾਨ ਦੇ ਇਲਾਜ ‘ਚ ਮਦਦ ਦੇ ਲਈ ਪੰਜ ਲੱਖ ਰੁਪਏ ਦਿੱਤੇ ਹਨ। ਇਸ਼ਾਨ ਦੀ ਇਸ ਵਿੱਤੀ ਮਦਦ ਦੇ ਲਈ ਸੋਸ਼ਲ ਮੀਡੀਆ ਉੱਤੇ ਵਰੁਣ ਧਵਨ ਦੀ ਕਾਫੀ ਤਾਰੀਫ਼ ਕੀਤੀ ਜਾ ਰਹੀ ਹੈ। ਜੇ ਗੱਲ ਕਰੀਏ ਵਰੁਣ ਧਵਨ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਬਾਲੀਵੁੱਡ ਫ਼ਿਲਮ ‘ਸਟ੍ਰੀਟ ਡਾਂਸਰ 3ਡੀ’ ‘ਚ ਨਜ਼ਰ ਆਉਣ ਵਾਲੇ ਹਨ।

0 Comments
0

You may also like