ਵਰੁਣ ਧਵਨ ਨੇ ਫਰਸਟ ਵੈਡਿੰਗ ਐਨੀਵਰਸਰੀ ਮੌਕੇ ‘ਤੇ ਪਤਨੀ ਨਤਾਸ਼ਾ ਦਲਾਲ ਦੇ ਨਾਲ ਸ਼ੇਅਰ ਕੀਤੀਆਂ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ

written by Lajwinder kaur | January 25, 2022

ਪਿਛਲੇ ਸਾਲ ਬਾਲੀਵੁੱਡ ਦੇ ਹੈਂਡਸਮ ਹੰਕ ਵਰੁਣ ਧਵਨ Varun Dhawan ਨੇ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਨਤਾਸ਼ਾ ਦਲਾਲ ਨਾਲ ਸੱਤ ਫੇਰੇ ਲਏ ਸਨ। ਵਿਆਹ ਦੀ ਪਹਿਲੀ ਵਰ੍ਹੇਗੰਢ ਮੌਕੇ (First Wedding Anniversary) ‘ਤੇ ਵਰੁਣ ਧਵਨ ਨੇ ਪ੍ਰਸ਼ੰਸਕਾਂ ਨਾਲ ਆਪਣੇ ਵਿਆਹ ਦੀਆਂ ਕੁਝ ਅਣਦੇਖੀਆਂ ਤਸਵੀਰਾਂ ਸਾਂਝੀਆਂ ਕੀਤੀਆਂ।

ਹੋਰ  ਪੜ੍ਹੋ : ਜੌਰਡਨ ਸੰਧੂ ਦੇ ਵੈਡਿੰਗ ਰਿਸ਼ੈਪਸ਼ਨ ਪਾਰਟੀ ਦੀ ਵੀਡੀਓ ਆਈ ਸਾਹਮਣੇ, ਸਤਿੰਦਰ ਸਰਤਾਜ ਤੋਂ ਲੈ ਕੇ ਕਈ ਹੋਰ ਪੰਜਾਬੀ ਕਲਾਕਾਰਾਂ ਨੇ ਕੀਤੀ ਸ਼ਿਰਕਤ

inside image of varun dhawan image source instagram

ਵਰੁਣ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਵਿਆਹ ਦੀਆਂ ਬਹੁਤ ਹੀ ਖ਼ੂਬਸੂਰਤ ਅਤੇ ਮਸਤੀ ਕਰਦਿਆਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ । ਇਹ ਤਸਵੀਰਾਂ ਉਨ੍ਹਾਂ ਦੀ ਬੈਚਲਰ ਪਾਰਟੀ ਤੋਂ ਲੈ ਕੇ ਹਲਦੀ, ਮਹਿੰਦੀ ਅਤੇ ਵਿਆਹ ਦੇ ਖੁਸ਼ਨੁਮਾ ਪਲਾਂ ਨੂੰ ਬਿਆਨ ਕਰ ਰਹੀਆਂ ਹਨ। ਇਸ ਪੋਸਟ ਉੱਤੇ ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਵਰੁਣ ਤੇ ਨਤਾਸ਼ਾ ਨੂੰ ਵਧਾਈਆਂ ਦੇ ਰਹੇ ਹਨ।

ਹੋਰ ਪੜ੍ਹੋ : ਕੈਟਰੀਨਾ ਕੈਫ ਨੇ ਬੀਚ 'ਤੋਂ ਸਾਂਝੀਆਂ ਕੀਤੀਆਂ ਆਪਣੀ ਬੋਲਡ ਤੇ ਖ਼ੂਬਸੂਰਤ ਤਸਵੀਰਾਂ,ਫੈਨਜ਼ ਪੁੱਛ ਰਹੇ ਨੇ ਕਿਸ ਨਾਲ ਪਹੁੰਚੀ ਮਾਲਦੀਵ?

varun dhawan wedding beachlar party image source instagram

ਦੱਸ ਦਈਏ ਕਈ ਸੈਲੇਬਸ ਆਪਣੇ ਵਿਆਹ ਦਾ ਜਸ਼ਨ ਬਹੁਤ ਧੂਮ-ਧਾਮ ਨਾਲ ਮਨਾਉਂਦੇ ਹਨ ਪਰ ਵਰੁਣ ਨੇ ਨਾ ਸਿਰਫ ਸਾਦੇ ਵਿਆਹ ਦਾ ਆਨੰਦ ਲਿਆ ਸਗੋਂ ਕਈ ਲੋਕਾਂ ਨੂੰ ਸਾਦੇ ਵਿਆਹ ਕਰਨ ਦਾ ਸੰਦੇਸ਼ ਵੀ ਦਿੱਤਾ। ਕੋਰੋਨਾ ਦੀ ਦੂਜੀ ਲਹਿਰ ਦੇ ਵਿਚਕਾਰ, ਇਸ ਜੋੜੇ ਨੇ ਆਪਣੇ ਵਿਆਹ ਵਿੱਚ ਸਿਰਫ 50 ਮਹਿਮਾਨਾਂ ਨੂੰ ਬੁਲਾਇਆ ਸੀ, ਦੋਵਾਂ ਦਾ ਵਿਆਹ ਪੰਜਾਬੀ ਰੀਤੀ-ਰਿਵਾਜਾਂ ਅਨੁਸਾਰ ਹੋਇਆ ਸੀ। ਹਲਦੀ ਤੋਂ ਲੈ ਕੇ ਮੰਗਣੀ ਤੱਕ ਹਰ ਫੰਕਸ਼ਨ 'ਚ ਵਰੁਣ ਨੇ ਖੂਬ ਧੂਮ ਮਚਾਈ ਸੀ। ਵਰੁਣ ਧਵਨ ਨੇ ਵਿਆਹ ਦੇ ਖ਼ਾਸ ਮੌਕੇ ‘ਤੇ ਰਿਸ਼ਤੇ ‘ਚ ਮਾਮਾ ਲੱਗਣ ਵਾਲੇ ਅਤੇ ਮੰਨੇ ਪ੍ਰਮੰਨੇ ਫੈਸ਼ ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ ਡਿਜ਼ਾਇਨ ਕੀਤੀ ਸ਼ੇਰਵਾਨੀ ਪਾਈ ਹੋਈ ਸੀ, ਜਦੋਂ ਨਤਾਸ਼ਾ ਦਲਾਲ ਨੇ ਆਪਣਾ ਡਿਜ਼ਾਇਨ ਕੀਤਾ ਹੋਇਆ ਲਹਿੰਗਾ ਪਾਇਆ ਸੀ ।

 

 

View this post on Instagram

 

A post shared by VarunDhawan (@varundvn)

 

 

View this post on Instagram

 

A post shared by VarunDhawan (@varundvn)

 

View this post on Instagram

 

A post shared by VarunDhawan (@varundvn)

You may also like